ਪੰਨਾ:ਮਾਤਾ ਹਰੀ.pdf/11

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੋਵੇਂ ਜਵਾਨ ਸ਼ਹਿਰ ਦੇ ਵਾਕਫ਼ ਨਹੀਂ ਸਨ ਤੇ ਨਾ ਹੀ ਉਥੋਂ ਦੀ ਬੋਲੀ ਜਾਣਦੇ ਸਨ, ਏਸ ਲਈ ਏਹ ਮਾਮੂਲੀ ਖ਼ਰੀਦ ਵੀ ਉਨ੍ਹਾਂ ਲਈ ਵੱਡਾ ਬਿਉਪਾਰ ਬਣ ਗਿਆ। ਉਹ ਹਰ ਰਾਹੀ ਕੋਲੋਂ ਦੁਕਾਨ ਨਦੀ ਪਛਦੇ ਸਨ। ਹੌਲੀ ਹੌਲੀ ਇਹ ਗੱਲ ਧੁੰਮ ਗਈ ਅਤੇ ਲੋਕੀ ਉਨ੍ਹਾਂ ਦਾ ਮਖੌਲ ਉਡਾਣ ਲਗ ਪਏ। ਜਦ ਉਹ ਤੰਗ ਆ ਕੇ ਜੋਸ਼ ਜਹੇ ਵਿਚ ਆ ਗਏ ਅਤੇ ਇਵੇਂ ਹੋਰ ਵੀ ਹਾਸੋਹੀਣ ਬਣ ਗਏ, ਤਾਂ ਇਕ ਚੰਗੀ ਕੁੜੀ ਨੇ ਮਦਦ ਆ ਕੀਤੀ। ਕੁਝ ਗੱਲ ਬਾਤ ਦੇ ਪਿਛੇ ਮਿ: ਹਾਗ ਅਤੇ ਉਹਦਾ ਸਾਥੀ ਉਹਦੇ ਨਾਲ ਐਨਕਾਂ ਦੀ ਭਾਲ ਵਿਚ ਤੁਰ ਪਏ। ਕੁਝ ਚਿਰ ਪਿਛੋਂ ਆਪਣੇ ਡੇਰੇ ਤੇ ਵਾਪਸ ਆ ਗਏ ਅਤੇ ਉਹ ਦੋਵੇਂ ਸਪਾਹੀ ਖੁਸ਼ ਸਨ ਕਿ ਉਹ ਚੰਗੀ ਕੁੜੀ ਜਦ ਐਨਕਾਂ ਤਿਆਰ ਹੋ ਗਈਆਂ ਆਪੇ ਭੇਜ ਦਏਗੀ।

ਪਰ ਏਹ ਚੰਗੀ ਕੁੜੀ ਕੌਣ ਸੀ? ਏਹ ਮਾਤਾ ਹਰੀ ਸੀ!

ਉਹਨੇ ਸਾਰਾ ਭੇਦ ਲੈਲਿਆ ਸੀ: ਏਹ ਪਤਾ ਕਰਨ ਲਈ ਕਿ ਕਿਥੇ ਤੇ ਕਦੋ ਏਹ ਛਾਪਾ ਵਜਣਾ ਸੀ, ਉਹਨੇ ਜਾਣ ਬੁਝ ਕੇ ਐਨਕਾਂ ਦਵਾਣ ਵਿਚ ਦੇਰ ਕਰਾਈ। ਦੂਜੇ ਡਾਕ ਰਾਹੀਂ ਭੇਜਣ ਦਾ ਇਕਰਾਰ ਏਸ ਲਈ ਕੀਤਾ ਕਿ ਸਾਰੇ ਪਤੇ ਦਾ ਪਤਾ ਚੰਗੀ ਤਰ੍ਹਾਂ ਲਗ ਜਾਏ; ਤੀਜੇ ਏਹ ਦਸ ਕੇ ਕਿ ਉਹ ਏਸ ਗਲ ਬਾਰੇ ਬੜੀ ਦਿਲਚਸਪੀ ਨਾਲ ਅਖ਼ਬਾਰਾਂ ਵਿਚ ਹਾਲ ਪੜ੍ਹੇਗੀ, ਉਹਨੇ ਸਪਾਹੀਆਂ ਕੋਲੋਂ ਤ੍ਰੀਖ ਦਾ ਪੱਕਾ ਪਤਾ ਲਾ ਲਿਆ ਸੀ।

ਏਸ ਲਈ "੨੯ ਤ੍ਰੀਖ ਨੂੰ ਕਿਉਂ ਉਕੀਏ?"

੧੨.