ਪੰਨਾ:ਮਾਤਾ ਹਰੀ.pdf/110

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਹਨੂੰ ਉਹ ਤਾਰ ਪਾਰ ਕਰਨੀ ਪੈਂਦੀ ਸੀ ਜਿਸ ਵਿਚ ੧੪੦੦੦ ਵੋਲਟ ਦੀ ਤਾਕਤ ਵਾਲੀ ਬਿਜਲੀ ਲੰਘ ਰਹੀ ਸੀ। ੪੪੦ ਵੋਲਡ ਦੀ ਬਿਜਲੀ ਨਾਲ ਛੂਇਆਂ ਆਦਮੀ ਚਿੱਤ ਹੋ ਜਾਂਦਾ ਹੈ। ਉੱਥੇ ਤਾਂ ੧੪੦੦੦ ਵੋਲਡ ਦੀ ਤਾਕਤ ਸੀ। ਲੂਇਸ ਬਚਦੀ ਬਚਦੀ ਇਕ ਅਸਤਬਲ ਦੇ ਛਤ ਉੱਤੇ ਚੜ੍ਹ ਗਈ ਸੀ। ਇਹ ਪਤਾ ਲਾ ਕੇ ਕਿ ਉਹਨੂੰ ਵੈਰੀਆਂ ਨੇ ਤਕ ਲਿਆ ਸੀ, ਉਹਨੇ ਕੰਧ ਤੋਂ ਹੇਠਾਂ ਛਾਲ ਕਢ ਮਾਰੀ ਅਤੇ ਇਵੇਂ ਉਸ਼ ਖ਼ਤਰੇ ਵਾਲੀ ਤਾਰ ਤੋਂ ਪਾਰ ਹੋ ਗਈ।

ਉੱਦੋਂ ਤੋਂ ਲੈਕੇ ਲੂਇਸ ਨੇ ਇਰਾਦਾ ਕਰ ਲਿਆ ਸੀ ਕਿ ਉਹ ਆਪਣੇ ਸਰੀਰ ਦੀ ਰਾਖੀ ਲਈ ਅਕਲ ਵੀ ਵਰਤਿਆ ਕਰੇਗੀ। ਬਹੁਤ ਕਰਕੇ ਉਹ ਮੋਟੇ ਫ਼ੀਤੇ ਵੇਚਣ ਵਾਲੀ ਦਾ ਰੂਪ ਧਾਰ ਕੇ ਪਿੰਡ ਪਿੰਡ ਫਿਰਦੀ ਸੀ ਅਤੇ ਆਪਣੇ ਦਸਤੇ ਲਈ ਭਰਤੀ ਕਰਦੀ ਰਹਿੰਦੀ ਸੀ। ਪਰ ਇਥੇ ਉਹਦੀ ਕਈ ਵਾਰੀ ਤਲਾਸ਼ੀ ਹੋ ਜਾਂਦੀ ਸੀ। ਇਕ ਜਰਮਨ ਜਾਸੂਸਨ ਇਸਤ੍ਰੀ ਏਹਨੂੰ ਬਹੁਤ ਹੀ ਤੰਗ ਕਰਦੀ ਸੀ, ਕਿਉਂਕਿ ਉਹਨੇ ਆਪਣੀ ਕਾਰ ਹੀ ਇਹ ਬਣਾ ਲਈ ਸੀ ਕਿ ਜਦੋਂ ਤੋਂ ਜਿਥੇ ਲੂਇਸ ਮਿਲਦੀ ਸੀ ਉਹਦੀ ਤਲਾਸ਼ੀ ਲੈ ਲੈਂਦੀ ਸੀ।

ਇਕ ਵਾਰੀ ਲੂਇਸ ਏਸ ਚਾਲਾਕ ਜਾਸੂਸਨ ਨੂੰ ਉਸ ਵੇਲੇ ਮਿਲੀ ਜਦ ਲੂਇਸ ਕੋਲ ਬੜੇ ਜ਼ਰੂਰੀ ਕਾਗਜ਼ ਸਨ। ਜੇਕਰ ਪਕੜੀ ਜਾਂਦੀ ਤਾਂ ਕਰੜੀ ਸਜ਼ਾ ਮਿਲਣੀ ਸੀ। ਉਸ ਵੇਲੇ ਬਾਰਸ਼ ਹੋ ਰਹੀ ਸੀ। ਹਨੇਰੀ ਝਖੜ ਵੀ ਝੂਲ ਰਿਹਾ ਸੀ। ਲੁਇਸ ਨੇ ਉਸ ਜਾਸੂਸਨ ਨੂੰ ਆਪਣੀ ਛਤਰੀ ਥਲੇ ਆਸਰਾ ਦੇ ਲਿਆ। ਸ਼ਾਇਦ ਉਹ ਦੋਵੇਂ ਏਸ ਸਮੇਂ ਪਹਿਲੀ ਵਾਰੀ ਸਹੇਲੀਆਂ ਵਾਂਗ ਬੋਲੀਆਂ ਹੋਣਗੀਆਂ, ਪਰ ਚੰਗੇ ਜਾਸੂਸ ਵਾਂਗ ਉਸ ਜਾਸੂਸਨ ਨੇ ਏਸ ਸਹੇਲਪੁਣੇ ਨੂੰ ਆਪਣੇ ਕੰਮ ਵਿਚ ਰੁਕਾਵਟ ਨਾ ਹੋਣ ਦਿਤੀ। ਜਦੋਂ ਹੀ ਉਹ ਪਹਿਲੇ ਸ਼ਹਿਰ ਵਿਚ ਪਹੁੰਚੇ, ਲੁਇਸ ਨੂੰ ਹੁਕਮ ਹੋਇਆ ਕਿ ਉਹ

੧੧੧.