ਪੰਨਾ:ਮਾਤਾ ਹਰੀ.pdf/112

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਿਹੜੇ ਇਹਦੀਆਂ ਨਿਕੀਆਂ ਨਿਕੀਆਂ ਫ਼ੋਟੋ ਖਿਚ ਸਕਦੇ ਸਨ। ਅਖ਼ੀਰ ਵਿਚ ਉਸ ਨਕਸ਼ੇ ਨੂੰ ਇਤਨਾ ਛੋਟਾ ਕੀਤਾ ਗਿਆ ਕਿ ਮਸਾਂ ਪਿੰਨ ਦੇ ਸਿਰ ਜਿੰਨਾ ਰਹਿ ਗਿਆ। ਪਰ ਅਜੇ ਵੀ ਏਹਨੂੰ ਛਿਪਾਉਣ ਦੀ ਲੋੜ ਸੀ। ਅਖ਼ੀਰ ਵਿਚ ਐਨਕ ਦੇ ਸ਼ੀਸ਼ੇ ਨੂੰ ਫਰੇਮ ਵਿਚੋਂ ਕਢਿਆ, ਏਸ ਨਕਸ਼ੇ ਨੂੰ ਸ਼ੀਸ਼ੇ ਦੇ ਕਿਨਾਰੇ ਉਤੇ ਲਾ ਕੇ ਫੇਰ ਫਰੇਮ ਵਿਚ ਦੇ ਦਿਤਾ। ਇਵੇਂ ਸੁਨੇਹਾ ਸੁਖੀ-ਸਾਂਦੀ ਸਰਹੱਦਾਂ ਨੂੰ ਪਾਰ ਕਰ ਗਿਆ ਅਤੇ ਬਰਤਾਨੀਆ ਨੂੰ ਅਤਿ ਲੋੜੀਂਂਦੀ ਕਨਸੋ ਮਿਲ ਗਈ।

ਲੁਇਸ ਅਖ਼ੀਰ ਵਿਚ ਪਕੜੀ ਗਈ। ਉਹ ਅਥੱਕ ਮਿਹਨਤ ਕਰ ਕੇ ਚੂਰ ਹੋ ਗਈ ਸੀ। ਜਰਮਨ ਦੀ ਖੁਫ਼ੀਆ ਪੁਲੀਸ ਨੇ ਜਦ ਉਹਦੀ ਤਲਾਸ਼ੀ ਲਈ ਤਾਂ ਕਈ ਲੁੜੀਂਂਦੀਆਂ ਗਲਾਂ ਦਾ ਪਤਾ ਲਗਾ, ਲੁਇਸ ਅਤੇ ਉਹਦੇ ਨਾਲ ਦੇ ਸਾਥੀਆਂ ਨੂੰ ਫਾਂਸੀ ਦੀ ਸਜ਼ਾ ਹੋਈ ਭਾਵੇਂ ਲੁਇਸ ਦੀ ਸਜ਼ਾ ਸਤਾਈ ਸਾਲ ਦੀ ਕੈਦ ਵਿਚ ਬਦਲਾਈ ਗਈ। ਸੁਲਾਹ ਹੋਣ ਤੋਂ ਕੁਝ ਚਿਰ ਪਹਿਲਾਂ ਲੁਇਸ ਕੋਲਾਜ਼ਨੀ ਜੇਲ ਵਿਚ ਰਹਿੰਦੀ ਮਰ ਗਈ। ਬਰਤਨੀਆਂ ਅਤੇ ਫ਼ਰਾਂਸ ਵਾਲਿਆਂ ਨੂੰ ਪੂਰੀ ਜੰਗੀ-ਇਜ਼ਤ ਨਾਲ ਉਹਨੂੰ ਦਫਨ ਕੀਤਾ।

ਬੈਲਜੀਅਮ ਵਿਚ ਵੈਰੀਆਂ ਦੇ ਜਾਸੂਸਾਂ ਦੇ ਜ਼ੋਰ ਨੂੰ ਰੋਕਣ ਲਈ ਜਰਮਨ ਵਾਲਿਆਂ ਨੇ ਮਾਤਾ ਹਰੀ ਤੋਂ ਕੰਮ ਲੈਣ ਦਾ ਇਰਾਦਾ ਕੀਤਾ। ਮਾਤਾ ਹਰੀ ਨੂੰ ਮੁੜ ਪੈਰਸ ਭੇਜਿਆ ਗਿਆ ਤਾਂ ਜੇ ਉਥੇ ਜਾ ਕੇ ਪਤਾ ਕਰੇ, ਜਿਸ ਨਾਲ ਇਨ੍ਹਾਂ ਖੁਫੀਆ ਸਪਾਹੀਆਂ ਦਾ ਆਲ੍ਹਣਾ ਬਰਬਾਦ ਹੋ ਸਕੇ। ਜਿਹੜਾ ਕੌੜਾ ਤਜਰਬਾ ਪਿਛਲੀ ਵਾਰੀ ਲੰਡਨ ਹੋ ਚੁਕਿਆ ਸੀ ਉਸ ਤੋਂ ਡਰਦੀ ਮਾਤਾ ਹਰੀ ਉਹ ਰਾਹੇ ਨਹੀਂ ਸੀ ਜਾਣਾ ਚਾਹੁੰਦੀ।

ਕੀ ਮਾਤਾ ਹਰੀ ਨੇ ਸਰ ਬਾਸਲ ਟਾਮਸਨ ਨਾਲ ਇਕਰਾਰ ਨਹੀਂ ਸੀ ਕੀਤਾ ਕਿ ਉਹ ਮੁੜ ਫ਼ਰਾਂਸ ਨਹੀਂ

੧੧੩.