ਪੰਨਾ:ਮਾਤਾ ਹਰੀ.pdf/116

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆਪਣੇ ਦੇਸ਼ ਦੀ ਨਿਗਰਾਨੀ ਕਰਨ ਵਾਲੀ ਪੁਲੀਸ ਹੀ ਕਈ ਵਾਰੀ ਖ਼ਿਆਲ ਕਰਦੀ ਸੀ ਕਿ ਉਹ ਕੁਰਾਹੇ ਜਾ ਰਿਹਾ ਸੀ, ਏਸ ਲਈ ਉਹਨੂੰ ਜ਼ਬਤ ਹੇਠ ਲਿਆਉਣ ਲਈ ਕਰੜੀ ਸਜ਼ਾ ਦਿਤੀ ਜਾਂਦੀ ਸੀ। ਦੂਜੇ ਏਸ ਜਾਸੂਸ ਨੂੰ ਹਰ ਕੰਮ ਕਰਨਾ ਪੈਂਦਾ ਸੀ, ਸਿਹੜਾ ਨਵਾਂ ਮਾਸਟਰ ਉਹਨੂੰ ਦੇਂਦਾ ਸੀ। ਉਹਨੂੰ ਉਤੋਂ ਉਤੋਂ ਦਸਣਾ ਪੈਂਦਾ ਸੀ ਕਿ ਉਹ ਕੰਮ ਕਰ ਰਿਹਾ ਸੀ ਅਤੇ ਨਾਲ ਹੀ ਕੰਮ ਦੀ ਰਪੋਟ ਵੀ ਦੇਣੀ ਪੈਂਦੀ ਸੀ, ਜਿਸ ਨੂੰ ਵੱਭਾ ਸਿਆਣਾ ਪ੍ਰਖਦਾ ਸੀ। ਏਸ ਤਰ੍ਹਾਂ ਉਹ ਦੋਹਰੇ ਖ਼ਤਰੇ ਹੇਠ ਸੀ। ਇਵੇਂ ਭਰਤੀ ਕਰ ਲੈਣ ਦਾ ਇਹ ਲਾਭ ਹੁੰਦਾ ਸੀ ਕਿ ਪਤਾ ਲਗ ਜਾਂਦਾ ਸੀ ਕਿ ਵੈਰੀ ਕਿਸ ਭੇਦ ਵਿਚ ਬਹੁਤੀ ਦਿਲਚਸਪੀ ਰਖਦੇ ਸਨ। ਜਰਮਨ ਦਾ ਵਾਸੀ ਏਸ ਤਰ੍ਹਾਂ ਜਦ ਭਰਤੀ ਹੋ ਜਾਂਦਾ ਸੀ ਤਾਂ ਝਟ-ਪਟ ਆਪਣੇ ਵਡੇ ਦਫ਼ਤਰ ਵਿਚ ਖ਼ਬਰ ਦੇ ਦੇਂਦਾ ਸੀ ਅਤੇ ਨਾਲ ਹੀ ਏਸ ਗਲ ਦਾ ਪਤਾ ਵੀ ਘਲ ਦੇਂਦਾ ਸੀ ਕਿ ਫਲਾਂਹ ਗਲ ਉਹਦੇ ਕੋਲੋਂ ਪੁਛੀ ਗਈ ਸੀ। ਜੇਕਰ ਵੱਡਾ ਦਫ਼ਤਰ ਉਹਦੀ ਨੌਕਰੀ ਨੂੰ ਠੀਕ ਸਮਝੇ ਤਾਂ ਉਹਦੇ ਸਵਾਲਾਂ ਦਾ ਜਵਾਬ ਵੀ ਘਲ ਦੇਂਦਾ ਸੀ। ਇਹ ਗਲ ਉਹ ਜਾਸੂਸ ਆਪਣੇ ਨਵੇਂ ਮਾਸਟਰ ਨੂੰ ਦਸਦਾ ਸੀ ਅਤੇ ਇਵੇਂ ਧੋਖੇ ਵਿਚ ਪਾਂਦਾ ਸੀ, ਪਰ ਉਹ ਸਿਪਾਹੀ, ਜਿਹੜੇ ਦੋਹਾਂ ਪਾਸੇ ਕੰਮ ਕਰਦੇ ਹੋਣ ਉਨ੍ਹਾਂ ਉਤੇ ਕਦੀ ਯਕੀਨ ਨਹੀਂ ਕੀਤਾ ਜਾਂਦਾ, ਜਿਤਨਾ ਚਿਰ ਉਹ ਆਪਣੀ ਵਫ-ਦਾਰੀ ਦਾ ਪੂਰਾ ਸਬੂਤ ਨਾ ਦੇ ਦੇਣ। ਬਰਤਾਨਵੀ ਅਤੇ ਫ਼ਰਾਂਸ ਦੇ ਖੁਫ਼ੀਆ ਮਹਿਕਮੇ ਵਿਚ ਏਸ ਤਰ੍ਹਾਂ ਭਰਤੀ ਲਈ ਆਪਣੇ ਆਪ ਨੂੰ ਪੇਸ਼ ਕਰਨਾ। ਬਦੋ-ਬਦੀ ਆਪਣੇ ਆਪ ਨੂੰ ਜ਼ੇਰ ਨਗਰਾਨੀ ਲਈ ਪੇਸ਼ ਕਰਨਾ ਸੀ।

ਇਕ ਦਿਨ ਮਾਤਾ ਹਰੀ ਸੈਕੰਡ ਬੀਊਰੋ ਦੇ ਦਫਤਰ ਗਈ ਅਤੇ ਆਖਿਆ:

੧੧੭.