ਪੰਨਾ:ਮਾਤਾ ਹਰੀ.pdf/120

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਾਫ਼ੀ ਫ਼ੌਜ ਉਧਰ ਰੁਝੀ ਰਵੇ। ਏਸ ਗਲ ਤੋਂ ਬੜਾ ਡਰ ਹੋ ਰਿਹਾ ਸੀ ਕਿਉਂਕਿ ਮਾਰੋਕੋ ਤੋਂ ਜਿਤਨੇ ਵੀ ਸਿਪਾਹੀ ਹੋ ਸਕਦੇ ਸਨ ਹਟਾ ਕੇ ਜੰਗ ਵਿਚ ਭੇਜਣੇ ਜ਼ਰੂਰੀ ਸਨ। ਬੜੀ ਕੋਸ਼ਿਸ਼ ਕੀਤੀ ਗਈ ਕਿ ਕਿਵੇਂ ਪਤਾ ਲਗ ਜਾਏ ਕਿ ਹਥਿਆਰ ਕਿਸ ਤਰ੍ਹਾਂ ਪੁਜਦੇ ਸਨ, ਪਰ ਕੋਈ ਪਤਾ ਨਾ ਲਗਿਆ। ਸੋ ਜਦ ਮਾਤਾ ਹਰੀ ਨੇ ਏਹਦੀ ਬਾਬਤ ਖ਼ਬਰ ਦੇਣ ਦੀ ਸਲਾਹ ਕੀਤੀ ਤਾਂ ਸਾਰੇ ਬੜੀ ਹੈਰਾਨੀ ਨਾਲ ਭਰ ਗਏ। ਇਕ ਅਫਸਰ ਨੇ ਕਹਿ ਦਿਤਾ:

'ਜੇ ਕਰ ਤੂੰ ਏਸ ਗਲ ਉੱਤੇ ਰੋਸ਼ਨੀ ਪਾਏਂਂ, ਤਾਂ ਅਸੀਂ ਤੇਰੀ ਵਫ਼ਾਦਾਰੀ ਦਾ ਹੋਰ ਕੋਈ ਸਬੂਤ ਨਹੀਂ ਮੰਗਣ ਲਗੇ।'

"ਤਾਂ ਫਿਰ ਸ੍ਰੀ ਮਾਨ ਜੀ, ਜੇ ਕਰ ਤੁਸੀਂ ਮਾਰਚ ਦੇ ਸ਼ੁਰੂ ਵਿਚ ਮੇਹੇਦੀਆਂ ਬੰਦਰਗਾਹ ਉੱਤੇ ਨਿਗਰਾਨੀ ਰੱਖੋਗੇ ਤਾਂ ਤੁਸਾਂ ਨੂੰ ਬਹੁਤ ਕੁਝ ਲਭ ਜਾਏਗਾ। ਸਬਮਰੀਨ ਆਪਣਾ ਮਾਲ ਅਸਬਾਬ ਪਹਿਲੇ ਉੱਥੇ ਲਾਹ ਕੇ ਮੁੜ ਮੈਡੀਟਰੇਰੀਅਨ ਸਾਗਰ ਦੇ ਰਾਹ ਵਿਚ ਖੜੇ ਹੁੰਦੇ ਹਨ।"

"ਇਹ ਬੜੀ ਦਿਲਚਸਪ ਗਲ ਹੈ, ਸ੍ਰੀ ਮਤੀ ਜੀ, ਜੇਕਰ ਸੱਚੀ ਹੋਵੇ ਤਾਂ। ਕੀ ਏਸ ਗਲ ਦੀ ਸਚਿਆਈ ਜਾਣਨ ਲਈ ਤੁਸੀਂ ਅਸਾਂ ਨੂੰ ਕੁਝ ਸਮਾਂ ਦੇ ਸਕਦੇ ਹੋ? ਜੇ ਕਰ ਜੋ ਤੁਸੀਂ ਆਖਦੇ ਹੋ ਸਚ ਹੋਇਆ ਤਾਂ ਅਸੀਂ ਤੁਸਾਂ ਨੂੰ ਆਪਣੇ ਮਹਿਕਮੇ ਵਿਚ ਰਖ ਲਵਾਂਗੇ। ਕੀ ਤੁਸੀਂ ਏਹ ਦਸ ਸਕਦੇ ਹੋ ਕਿ ਪੈਰਸ ਵਿਚ ਰਹਿੰਦੇ ਹੋਏ ਤੁਸਾਂ ਨੂੰ ਇਤਨੀ ਭੇਦ ਵਾਲੀ ਗਲ ਦਾ ਕਿਵੇਂ ਪਤਾ ਲਗ ਗਿਆ?"

"ਮੈਂ ਕਈ ਵਾਰੀ ਡਿਪਲੋਮੈਂਟਾਂ ਦੇ ਘਰ ਆਏ ਪ੍ਰਾਹੁਣਿਆਂ ਦੇ ਦਿਲ ਪਰਚਾਉਣ ਲਈ ਉਨ੍ਹਾਂ ਦੇ ਘਰ

੧੨੧.