ਪੰਨਾ:ਮਾਤਾ ਹਰੀ.pdf/121

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਾਂਦੀ ਹਾਂ। ਉਨ੍ਹਾਂ ਵਿਚੋਂ ਕਈਆਂ ਨਾਲ ਮੇਰੀ ਗੂੜ੍ਹੀ ਮਿੱਤ੍ਰਤਾ ਹੋ ਜਾਂਦੀ ਹੈ ਅਤੇ ਇਸ ਲਈ ਜੋ ਗਲਾਂ ਉਹ ਰੋਟੀ ਖਾਂਦਿਆਂ ਕਰਦੇ ਹਨ ਮੈਂ ਸੁਣ “ਸਕਦੀ ਹਾਂ। ਏਹ ਡਿਪਲੋਮੈਂਟ ਕਈ ਵਾਰੀ ਇਤਨੇ ਸਿਆਣੇ ਨਹੀਂ ਰਹਿੰਦੇ ਜਿੰਨਾਂ ਉਨ੍ਹਾਂ ਨੂੰ ਹੋਣਾ ਚਾਹੀਦਾ ਹੈ। ਹੁਣੇ ਜਹੇ ਮੈਂ ਜੋ ਕੁਝ ਇਨ੍ਹਾਂ ਸਬਮਰੀਨਾ ਬਾਰੇ ਸੁਣਿਆ ਸੀ, ਮੈਂ ਤੁਸਾਂ ਨੂੰ ਦਸ ਦਿਤਾ ਹੈ ਕਿ ਖ਼ਬਰੇ ਤੁਸਾਂ ਲਈ ਇਹ ਗਲ ਕਿਸੇ ਕੀਮਤ ਦੀ ਹੋਵੇ।'

ਕੁਝ ਦਿਨਾਂ ਬਾਦ ਮਾਤਾ ਹਰੀ ਨੂੰ ਸੈਕੰਡ ਬੀਊਰੋ ਦੇ ਦਫ਼ਤਰ ਬੁਲਾਇਆ ਗਿਆ। ਹੁਣ ਫਰਾਂਸ ਵਾਲੇ ਮਾਤਾ ਹਰੀ ਨੂੰ ਹੋਰ ਸਮਝ ਗਏ ਸਨ। ਅਖ਼ੀਰ ਵਿਚ ਜਦ ਉਹ ਕਪਤਾਨ ਲੀਡਾਕਸ਼ ਅਤੇ ਉਹਦੇ ਕਰਨੈਲ ਨੂੰ ਮਿਲੀ ਤਾਂ ਉਹਨੂੰ ਦਸਿਆ ਗਿਆ ਕਿ ਜੋ ਖ਼ਬਰ ਉਹਨੇ ਸਬਮਰੀਨਾ ਬਾਰੇ ਦਿਤੀ ਸੀ, ਠੀਕ ਸੀ। ਪਿਛਲੀ ਰਾਤੇ ਜਦ ਦੋ ਸਬਮਰੀਨਾ ਨੇ ਮੇਹੇਦੀਆਂ ਬੰਦਰਗਾਹ ਉਤੇ ਹਥਿਆਰ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਗਰਕ ਕੀਤੇ ਗਏ।

"ਅਸਾਂ ਨੂੰ ਤੇਰੀ ਵਫ਼ਾਦਾਰੀ ਦਾ ਕਾਫ਼ੀ ਸਬੂਤ ਮਿਲ ਗਿਆ ਹੈ। ਜੇ ਕਰ ਤੂੰ ਏਸ ਤਰ੍ਹਾਂ ਕੰਮ ਕਰਦੀ ਰਹੀ ਜਿਵੇਂ ਤੂੰ ਆਰੰਭ ਕੀਤਾ ਹੈ ਤਾਂ ਅਸਾਂ ਲਈ ਤੂੰ ਕੀਮਤੀ ਸਾਬਤ ਹੋਵੇਂਗੀ। ਹੁਣ ਅਸਾਂ ਲਈ ਤੇਰੇ ਕੋਲੋਂ ਚੰਗੇ ਤੋਂ ਚੰਗਾ ਕੰਮ ਲੈਣ ਦਾ ਸਵਾਲ ਹੈ। ਕੀ ਤੂੰ ਕੋਈ ਸਲਾਹ ਦੇਣੀ ਹੈ?'

“ਕਰਨੈਲ ਜੀ, ਮੈਂ ਹੁਣੇ ਜਹੇ ਇਕਰਾਰ ਕੀਤਾ ਹੈ ਕਿ ਮੈਂ ਬਰੱਸਸੀਲਜ ਨਾਚ ਕਰਨਾ ਹੈ। ਤੁਸੀਂ ਜਾਣਦੇ ਹੋ ਕਿ "ਮੈਂ ਡਚ ਹਾਂ ਏਸ ਲਈ ਉਨ੍ਹਾਂ ਦੇਸਾਂ ਦੇ ਅਲਾਕਿਆਂ ਵਿਚ ਫਿਰਨ ਦਾ ਹੱਕ ਰਖਦੀ ਹਾਂ ਜਿਹੜੇ ਜੰਗ ਵਿਚ ਜੁਟੇ ਹੋਏ ਹਨ। ਮੈਂ ਆਪਣੇ ਦੇਸ ਤੋਂ ਬਰੱਸਸੀਲਜ਼ ਸੁਖਾਲੀ ਤਰ੍ਹਾਂ ਜਾ

੧੨੨.