ਪੰਨਾ:ਮਾਤਾ ਹਰੀ.pdf/122

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਕਦੀ ਹਾਂ, ਕਿਉਂਕਿ ਕਈ ਅਫ਼ਸਰ ਮੇਰੇ ਜਾਣੂ ਹਨ। ਉਹ ਮੇਰੀ ਮਦਦ ਤੇ ਹਨ। ਪਰ ਮੈਂ ਉੱਥੇ ਤੁਸਾਂ ਲਈ ਕੀ ਕਰ ਸਕਦੀ ਹਾਂ? ਕੀ ਤੁਸਾਂ ਨੂੰ ਆਪਣੇ ਜਾਸੂਸਾਂ ਤਾਂਈਂ ਉੱਥੇ ਸੁਨੇਹਾ ਪਹੁੰਚਾਣ ਵਿਚ ਕੋਈ ਤਕਲੀਫ਼ ਹੁੰਦੀ ਹੈ? ਇਕ ਮੇਰੇ ਡਿਪਲੋਮੈਂਟ ਮਿੱਤ੍ਰ ਨੇ ਦਸਿਆ ਸੀ ਕਿ ਉਨ੍ਹਾਂ ਜਾਸੂਸਾਂ ਕੋਲੋਂ ਜਿਹੜੇ ਵੈਰੀਆਂ ਨਾਲ ਮਿਲੇ ਹੋਏ ਦੇਸਾਂ ਵਿਚ ਕੰਮ ਕਰਦੇ ਹਨ, ਲੋੜੀਂਦੀ ਗਲ ਦਾ ਪਤਾ ਲਾਉਣਾ ਏਸ ਲਈ ਮੁਸ਼ਕਲ ਹੈ ਕਿਉਂਕਿ ਜਾਸੂਸਾਂ ਨੂੰ ਇਹ ਦਸਣਾ ਕਿ ਕਿਸ ਗਲ ਦੀ ਲੋੜ ਹੈ, ਬੜਾ ਕਠਨ ਹੈ। ਏਸ ਲਈ ਮੈਂ ਏਹ ਸਲਾਹ ਦੇਂਦੀ ਹਾਂ ਕਿ ਤੁਸੀਂ ਮੈਨੂੰ ਉਨ੍ਹਾਂ ਜਾਸੂਸਾਂ ਤਾਂਈ ਖ਼ਬਰ ਪਹੁਚਾਣ ਦੇ ਕੰਮ ਵਿਚ ਲਾ ਲਵੋ। ਮੈਂ ਇਸਤ੍ਰੀ ਹਾਂ, ਜੇਕਰ ਆਪਣੇ ਆਪ ਤੇ ਛਡੀ ਜਾਵਾਂ ਤਾਂ ਹੋ ਸਕਦਾ ਹੈ ਕਿ ਮੈਨੂੰ ਪਤਾ ਨਾ ਲਗੇ ਕਿ ਕੀ ਕਰਨਾ ਹੈ। ਪਰ ਜੇਕਰ ਉੱਥੇ ਹੋਰ ਕੰਮ ਕਰਨ ਵਾਲੇ ਹੋਏ ਤਾਂ ਮੈਂ ਖੁਸ਼ੀ ਨਾਲ ਉਨ੍ਹਾਂ ਦੀ ਵਾਕਫ਼ੀ ਕਰ ਲਵਾਂਗੀ ਅਤੇ ਤੁਹਾਡੇ ਕਹੇ ਤੇ ਚਲ ਸਕਾਂਗੀ।

"ਏਹ ਸ਼ਭ ਖਿਆਲ ਹੈ। ਸਫ਼ਰ ਲਈ ਤਿਆਰੀ ਕਰ ਲਵੋ। ਜਦੋਂ ਤੁਸੀਂ ਜਾਣ ਲਈ ਤਿਆਰ ਹੋ ਗਏ ਅਸੀਂ ਆਪਣੇ ਜਾਸੂਸਾਂ ਦੀ ਲਿਸਟ ਦੇ ਦੇਵਾਂਗੇ ਅਤੇ ਨਾਲ ਹੀ ਸਾਰੀਆਂ ਹਦਾਇਤਾਂ ਵੀ ਦੇ ਭੇਜਾਂਗੇ।

ਜਦ ਬਾਰਾਂ ਜਾਸੂਸਾਂ ਦੇ ਨਾਮਾਂ ਦੀ ਕੀਮਤੀ ਲਿਸਟ ਮਾਤਾ ਹਰੀ ਨੂੰ ਦਿਤੀ ਗਈ ਤਾਂ ਸੈਕੰਡ ਬੀਊਰੋ ਦੇ ਅਫਸਰ ਨੇ ਆਖਿਆ:

"ਏਹਨੂੰ ਬੜਾ ਸਾਂਭ ਕੇ ਰਖਣਾ। ਇਹਨੂੰ ਜਿੰਦ ਜਾਣ ਕੇ ਏਹਦੀ ਰਾਖੀ ਕਰਨੀ। ਜਰਮਨੀ ਲਈ ਏਹ ਬੜੀ ਹੀ ਕੀਮਤੀ ਖ਼ਬਰ ਹੈ, ਅਤੇ ਜੇਕਰ ਉਨ੍ਹਾਂ ਨੂੰ ਪਤਾ ਲਗ ਗਿਆ ਕਿ ਤੂੰ ਏਹਨੂੰ ਲਈ ਜਾਂਦੀ ਏ ਤਾਂ ਉਹ ਪੂਰੀ ਕੋਸ਼ਸ਼ ਕਰਨਗੇ ਕਿ ਤੇਰੇ ਕੋਲੋਂ ਇਹਦਾ ਪਤਾ ਲਿਆ ਜਾਵੇ।"

੧੨੩.