ਪੰਨਾ:ਮਾਤਾ ਹਰੀ.pdf/127

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਾ ਲਈ? ਪੈਰਸ ਵਿਚ ਕੋਈ ਇਤਨਾ ਵੱਡਾ ਡਿਪਲੋਮੈਂਟ ਹੈ ਨਹੀਂ ਸੀ ਜਿਹੜਾ ਏਡੇ ਵੱਡੇ ਭੇਦ ਦਾ ਮਾਲਕ ਹੋ ਸਕਦਾ। ਜੇਕਰ ਮਾਤਾ ਨੇ ਖ਼ਬਰ ਬਾਹਰੋਂ ਪਾ ਲਈ ਤਾਂ ਕੀ ਉਹਨੂੰ ਡਰ ਨਾ ਆਇਆ ਕਿ ਏਡੀ ਵੱਡੀ ਬੇਵਫ਼ਾਈ ਕਰ ਰਹੀ ਸੀ? ਅਤੇ ਕੀ ਉਹ ਜਾਣਦੀ ਨਹੀਂ ਸੀ ਕਿ ਏਸ ਤਰ੍ਹਾਂ ਕਰਨ ਨਾਲ ਉਹ ਆਪਣੇ ਆਪ ਨੂੰ ਕਿਤਨੇ ਵੱਡੇ ਖ਼ਤਰੇ ਵਿਚ ਪਾ ਰਹੀ ਸੀ? ਜਿਹੋ ਜਹੀਆਂ ਖ਼ਬਰਾਂ ਇਤਨੀਆਂ ਛਿਪਾ ਕੇ ਰਖੀਆਂ ਜਾਂਦੀਆਂ ਸਨ ਕਿ ਕੇਵਲ ਕੰਮ ਕਰਨ ਵਾਲਿਆਂ ਨੂੰ ਹੀ ਪਤਾ ਲਗ ਸਕਦਾ ਸੀ। ਏਸ ਲਈ ਇਸ ਭੇਦ ਨੂੰ ਪਾ ਲੈਣ ਦਾ ਇਹ ਅਰਥ ਸੀ ਕਿ ਮਾਤਾ ਹਰੀ ਖੁਫ਼ੀਆ ਮਹਿਕਮੇ ਵਿਚ ਦੂਰ ਤਕ ਗਈ ਹੋਈ ਸੀ। ਵੈਰੀਆਂ ਦਾ ਯਕੀਨ ਜਿਤਣ ਲਈ ਜਰਮਨੀ ਦਾ ਖੁਫ਼ੀਆ ਮਹਿਕਮਾ ਇਹੋ ਜਹੀਆਂ ਬੇਵਫ਼ਾਈਆਂ ਦੀ ਆਗਿਆ ਦੇ ਸਕਦਾ ਸੀ।

ਏਹ ਦਸਣ ਲਈ ਕਿ ਜਰਮਨ ਖੁਫ਼ੀਆ ਮਹਿਕਮਾਂ ਹਰ ਥਾਂ ਕੰਮ ਕਰਦਾ ਸੀ, ਜਰਮਨ ਦਾ ਖੁਫ਼ੀਆ ਮਹਿਕਮਾ ਬਹੁਤ ਦੂਰ ਤਕ ਚਲਾ ਜਾਂਦਾ ਸੀ। ਫ਼ਰਾਂਸ ਵਾਲਿਆਂ ਦਾ ਮਾਤਾਹਰੀ ਵਿਚ ਯਕੀਨ ਬਠਾਨ ਦੀ ਖ਼ਾਤਰ ਦੋ ਸਬਮਰੀਨਾਂ ਦੀ ਕੁਰਬਾਨੀ ਕੀਤੀ ਗਈ ਸੀ, ਤਾਕਿ ਫਰਾਂਸ ਵਾਲੇ ਕੁਲ ਭੇਦ ਮਾਤਾ ਹਰੀ ਨੂੰ ਦੇਣ ਅਤੇ ਉਹ ਮੁੜ ਉਨ੍ਹਾਂ ਨੂੰ ਦਸੇ। ਇੱਥੇ ਮੁੜ ਜਰਮਨੀ ਵਾਲਿਆਂ ਭੁਲ ਕੀਤੀ। ਏਸ ਗਲ ਕਰਕੇ ਮਾਤਾ ਹਰੀ ਤੇ ਆਪਣੇ ਉੱਤੇ ਹੋ ਰਹੇ ਸ਼ਕ ਨੂੰ ਵਧਾ ਦਿਤਾ, ਕਿਉਂਕਿ ਉਹ ਜਾਣ ਗਏ ਸਨ ਕਿ ਇਤਨੇ ਵਡੇ ਭੇਤ ਨੂੰ ਨੰਗਿਆਂ ਕਰਨ ਵਿਚ ਗੁਝਾ ਰਾਜ਼ ਸੀ।

ਏਸ ਤਰ੍ਹਾਂ ਸਬਮਰੀਨਾਂ ਦੇ ਆਦਮੀਆਂ ਨੂੰ ਮਰਵਾ ਦੇਣਾ ਨਿਰੀ ਬੇਦਰਦੀ ਹੀ ਨਹੀਂ ਸੀ ਸਗੋਂ ਵਡੀ ਭੁਲ ਵੀ ਸੀ। ਬਜਾਏ ਏਸ ਦੇ ਕਿ ਮਾਤਾ ਹਰੀ ਵਿਚ ਯਕੀਨ ਬੈਠਦਾ ਸਗੋਂ ਉਹਦੇ ਤੇ ਸ਼ਕ ਪੱਕਾ ਹੋ ਗਿਆ।

੧੨੮.