ਪੰਨਾ:ਮਾਤਾ ਹਰੀ.pdf/129

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆਦਮੀਆਂ ਵਿਚੋਂ ਕੇਵਲ ਇਕ ਨੂੰ ਹੀ ਕਿਉਂ ਸਜ਼ਾ ਮਿਲੀ? ਇਹਦਾ ਕੀ ਕਾਰਨ ਸੀ? ਕੇਵਲ ਉਹ ਹੀ ਉਨ੍ਹਾਂ ਬਾਰਾਂ ਵਿਚੋਂ ਇਕ ਜਾਸੂਸ ਸੀ, ਬਾਕੀ ਤਾਂ ਸਾਰੇ ਬਨਾਵਟੀ ਨਾਮ ਸਨ। ਉਹ ਜਾਸੂਸ ਦੋ ਮਾਸਟਰਾਂ ਦੀ ਨੌਕਰੀ ਅਕੱਠੀ ਕਰ ਰਿਹਾ ਸੀ। ਦੋਵਾਂ ਪਾਸਿਆਂ ਤੋਂ ਪੈਸੇ ਅਟੇਰੀ ਜਾਂਦਾ ਸੀ। ਕਿਸੇ ਨੈਸ਼ਨ ਨੂੰ ਏਸ ਤਰ੍ਹਾਂ ਦੇ ਦੁਬਾਜਰੇ ਜਾਸੂਸ ਦੀ ਲੋੜ ਨਹੀਂ ਸੀ ਹੁੰਦੀ। ਉਹਦੇ ਨਾਲ ਠੀਕ ਵਰਤਾ ਹੋਇਆ। ਦੋਵੇਂ ਪਾਸੇ ਖੁਸ਼ ਸਨ।

ਹੁਣ ਮਾਤਾ ਹਰੀ ਦਾ ਸਵਾਲ ਆਇਆ। ਫ਼ਰਾਂਸ ਵਾਲੇ ਕਹਿੰਦੇ ਸਨ ਕਿ ਮਾਤਾ ਹਰੀ ਉਨ੍ਹਾਂ ਨੂੰ ਧੋਖਾ ਦੇ ਰਹੀ ਸੀ। ਏਸ ਧੋਖੇ ਦਾ ਜ਼ਰੂਰ ਉਨ੍ਹਾਂ ਨੂੰ ਪਤਾ ਲਗ ਜਾਣਾ ਸੀ। ਏਸ ਲਈ ਆਪਣੇ ਆਪ ਨੂੰ ਬਚਾਣ ਲਈ ਹਾਲੈਂਡ ਜਾ ਰਹੀ ਸੀ ਅਤੇ ਨਾ ਜਾਣੀਏ ਕਿ ਹੋਰ ਕੋਈ ਭੇਦ ਲੈਕੇ ਜਾ ਰਹੀ ਸੀ। ਫ਼ਰਾਂਸ ਵਾਲੇ ਨਹੀਂ ਸਨ ਚਾਹੁੰਦੇ ਕਿ ਉਹ ਆਪਣੇ ਜਰਮਨ ਅਫ਼ਸਰ ਕੋਲ ਪਹੁੰਚ ਸਕੇ, ਪਰ ਉਨ੍ਹਾਂ ਨੂੰ ਇਹ ਵੀ ਡਰ ਸੀ ਕਿ ਜੇਕਰ ਰੋਕਿਆ ਤਾਂ ਮਾਤਾ ਹਰੀ ਨੂੰ ਪਤਾ ਲਗ ਜਾਵੇਗਾ ਕਿ ਉਹਦੇ ਤੇ ਸ਼ਕ ਹੋ ਰਿਹਾ ਸੀ। ਏਹਦੇ ਨਾਲ ਜਾਸੂਸਾਂ ਦੀ ਲਿਸਟ ਨੂੰ ਹਾਲੈਂਡ ਪਹੁੰਚਾਣਾ ਚਾਹੁੰਦੇ ਸਨ। ਕਿਉਂਕਿ ਉਹ ਦੇ ਪੁਜਣ ਤੇ ਉਸ ਬੇਵਫਾ ਜਾਸੂਸ ਦਾ ਨਾਸ ਹੋ ਜਾਣਾ ਸੀ ਅਤੇ ਦੂਜੇ ਇਹ ਵੀ ਖ਼ਿਆਲ ਸੀ ਕਿ ਇਹ ਲਿਸਟ ਖ਼ਬਰੇ ਮਾਤਾ ਹਰੀ ਦੀ ਬੇਵਫਾਈ ਦਾ ਸਬੂਤ ਦੇ ਸਕੇ। ਪਰ ਬਦਕਿਸਮਤੀ ਨਾਲ ਉਹ ਪੂਰਾ ਸਬੂਤ ਨਾ ਲੈ ਸਕੇ। ਉਹ ਉਨ੍ਹਾਂ ਕੋਲੋਂ ਖਿਸਕ ਗਈ ਸੀ। ਉਨ੍ਹਾਂ ਬਰਤਾਨੀਆਂ ਦੀ ਪੁਲੀਸ ਦੀ ਮਦਦ ਲਈ। ਬਹੁਤ ਕੋਸ਼ਿਸ਼ ਕੀਤੀ ਗਈ ਪਰ ਕੋਈ ਲਾਭ ਨਾ ਹੋਇਆ। ਜਦ ਉਹ ਹੋਟਲ ਵਿਚ ਨਹੀਂ ਸੀ ਤਾਂ ਉਹਦੇ ਅਸਬਾਬ ਦੀ ਤਲਾਸ਼ੀ ਲਈ ਗਈ ਪਰ ਕੁਝ ਨਾ ਲਭਿਆ। ਪਰ ਹੁਣ ਕੋਸ਼ਿਸ਼ ਸੀ ਕਿ ਅਗੋਂ ਮਾਤਾ ਹਰੀ ਕੁਝ

੧੩੦.