ਪੰਨਾ:ਮਾਤਾ ਹਰੀ.pdf/140

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆਪਣੇ ਸਿਰ ਤੇ ਲੈ ਲਈ ਜਿਸ ਦਾ ਪਤਾ ਡਚ ਸਫ਼ੀਰ ਨੇ ਚਲਾਕੀ ਨਾਲ ਉਸ ਵੇਲੇ ਲੈ ਲਿਆ ਸੀ ਜਦ ਮਾਤਾ ਹਰੀ ਨੂੰ ਪੈਰਸ ਜਾਣ ਤੋਂ ਰੋਕਿਆ। ਉਹਦੀ ਨੌਕਰੀ ਬਾਰੇ ਇਤਨੀ ਖ਼ਬਰ ਗਰਮ ਸੀ ਕਿ ਇਹ ਨਹੀਂ ਮੰਨਿਆ ਜਾ ਸਕਦਾ ਕਿ ਮਾਤਾ ਹਰੀ ਦੇ ਮਾਲਕਾਂ ਨੂੰ ਏਹਦਾ ਪਤਾ ਨਹੀਂ ਸੀ। ਉਹ ਬਰਤਾਨੀਆ ਅਤੇ ਫਰਾਂਸ ਦੇ ਖੁਫ਼ੀਆ ਮਹਿਕਮੇ ਬਾਰੇ ਬਹੁਤ ਕੁਝ ਜਾਣਦੇ ਸਨ, ਏਸ ਲਈ ਉਹ ਉਨ੍ਹਾਂ ਗਲਾਂ ਉਤੇ ਅੱਖੀਆਂ ਨਹੀਂ ਸਨ ਮੀਟ ਸਕਦੇ ਜਿਹੜੀਆਂ ਦੂਜਿਆਂ ਨੂੰ ਨਜ਼ਰ ਆ ਰਹੀਆਂ ਸਨ। ਤਾਂ ਫਿਰ ਕਿਉਂ ਇਤਨੀਆਂ ਬਦਸਗਨ ਨਿਸ਼ਾਨੀਆਂ ਦੇ ਦਿਸਦਿਆਂ ਮਾਤਾ ਹਰੀ ਨੇ ਪੈਰਸ ਜਾਣ ਦੀ ਕੋਸ਼ਿਸ਼ ਕੀਤੀ? ਪਰ ਸਾਰਿਆਂ ਨਾਲੋਂ ਵਧ ਜਰਮਨ ਵਾਲਿਆਂ ਨੇ ਕਿਉਂ ਮਾਤਾ ਹਰੀ ਨੂੰ ਇਤਨੇ ਖ਼ਤਰੇ ਵਿਚ ਪੈਣ ਦੀ ਆਗਿਆ ਦੇ ਦਿਤੀ?

ਮਾਤਾ ਹਰੀ ਦੀ ਬਹੁਤੀ ਸ਼ਲਾਘਾ ਕਰਨ ਵਾਲੇ ਬਹੁਤ ਸਾਰੇ ਲੋਕੀ ਮਾਤਾ ਹਰੀ ਦੇ ਜੀਵਣ ਵਿਚ ਏਸ ਗਲ ਵਲ ਇਸ਼ਾਰਾ ਕਰਕੇ ਕਹਿੰਦੇ ਹਨ ਕਿ ਮਾਤਾ ਹਰੀ ਨੂੰ ਬਿਲਕੁਲ ਪਤਾ ਨਹੀਂ ਸੀ ਕਿ ਉਹਨੇ ਫ਼ਰਾਂਸ ਨਾਲ ਕਿਸੇ ਗਲ ਵਿਚ ਧੋਖਾ ਕੀਤਾ ਹੋਵੇ। ਮਾਤਾ ਹਰੀ ਨੇ ਸਵਾਏ ਚੰਗੀ ਤਰ੍ਹਾਂ ਪਾਸਪੋਰਟ ਲੈਣ ਦੇ ਹੋਰ ਕੋਈ ਇਹਤਿਆਤ ਵੀ ਨਾ ਕੀਤੀ, ਜਿਸ ਤੋਂ ਪਤਾ ਲਗਦਾ ਹੈ ਕਿ ਮਾਤਾ ਹਰੀ ਨੂੰ ਡਰ ਵੀ ਕੋਈ ਨਹੀਂ ਸੀ ਦਿਸਦਾ। ਮਾਤਾ ਹਰੀ ਨੂੰ ਕੋਈ ਪਾਗਲ ਵੀ ਨਹੀਂ ਆਖਦਾ, ਪਰ ਜੇਕਰ ਦੇਖਿਆ ਜਾਵੇ ਤਾਂ ਕੀ ਉਹਨੇ ਨਾਦਾਨੀ ਨਹੀਂ ਸੀ ਕੀਤੀ ਕਿ ਪੈਰਸ ਵਲ ਤੁਰ ਪਈ ਜਦ ਉਹਦੇ ਉੱਤੇ ਬੇਵਫਾਈ ਦਾ ਦੂਸ਼ਨ ਲਾਏ ਜਾਣ ਦਾ ਡਰ ਸੀ? ਉਹ ਚੰਗੀ ਸਮਝਦਾਰ ਇਸਤ੍ਰੀ ਸੀ, ਫੇਰ ਪਤਾ ਨਹੀਂ ਉਹਨੇ ਕਿਉਂ ਏਹ ਕਦਮ ਪੁਟਿਆ!

ਕਈ ਕਾਰਨ ਏਸ ਜਲਦੀ ਨਾਲ ਪੁਟੇ ਕਦਮ ਬਾਰੇ

੧੪੧.