ਪੰਨਾ:ਮਾਤਾ ਹਰੀ.pdf/141

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਸੇ ਜਾਂਦੇ ਹਨ। ਕਈ ਆਖਦੇ ਹਨ ਕਿ ਮਾਤਾ ਹਰੀ ਆਪਣੀ ਲਿਆਕਤ ਨੂੰ ਮਾਣ ਕਰਦੀ ਹੋਈ ਸੈਕੰਡ ਬੀਊਰੋ ਦੀਆਂ ਕੌਸ਼ਿਸ਼ਾਂ ਉਤੇ ਹਸਦੀ ਸੀ ਤੇ ਪ੍ਰਵਾਹ ਨਹੀਂ ਸੀ ਕਰਦੀ। ਦੂਜੇ ਆਖਦੇ ਹਨ ਕਿ ਮੈਡਰਿਡ ਵਿਚ ਰਹਿੰਦੇ ਜਰਮਨ ਅਫ਼ਸਰਾਂ ਨੇ ਮਾਤਾ ਹਰੀ ਨੂੰ ਯਕੀਨ ਦਿਵਾ ਦਿਤਾ ਸੀ ਕਿ ਉਹਨੂੰ ਪੈਰਸ ਵਿਚ ਕੋਈ ਤਕਲੀਫ ਨਹੀਂ ਹੋਣ ਲਗੀ। ਪਰ ਇਹ ਗਲ ਬੜੀ ਬੇਹੁਦਾ (ਅਢੁਕਵੀਂ) ਜਾਪਦੀ ਹੈ, ਕਿਉਂਕਿ ਮਾਤਾ ਹਰੀ ਜਾਣਦੀ ਸੀ ਕਿ ਉਹਨੇ ਫਰਾਂਸ ਵਾਲਿਆਂ ਨੂੰ ਇਹ ਨਾਂ ਦੱਸ ਕੇ ਕਿ ਉਹ ਉਨ੍ਹਾਂ ਦੇ ਘਲੇ ਸੁਨੇਹੇ ਨੂੰ ਤੋੜ ਨਹੀਂ ਪਹੁੰਚਾ ਸਕਦੀ, ਵਡੀ ਗ਼ਲਤੀ ਕੀਤੀ ਸੀ। ਫਰਾਂਸ ਵਾਲਿਆਂ ਨੂੰ ਜ਼ਰੂਰ ਏਸ ਗਲ ਦਾ ਗੁਸਾ ਸੀ। ਕਈ ਆਖਦੇ ਹਨ ਕਿ ਫਰਾਂਸ ਵਾਲਿਆਂ ਨੂੰ ਮਾਤਾ ਹਰੀ ਦੀ ਇਸ ਅਨਗਹਿਲੀ ਜਾਂ ਬੇਵਫ਼ਾਈ ਦਾ ਪਤਾ ਨਹੀਂ ਸੀ ਲਗਿਆ, ਪਰ ਇਹ ਭੁਲ ਹੈ। ਫ਼ਰਾਂਸ ਵਾਲਿਆਂ ਨੂੰ ਪਤਾ ਸੀ ਅਤੇ ਉਨ੍ਹਾਂ ਲੰਡਨ ਦੀ ਪੁਲੀਸ ਨੂੰ ਇਸ ਬਾਰੇ ਹੋਰ ਤਫਤੀਸ਼ ਕਰਨ ਲਈ ਵੀ ਆਖ ਦਿਤਾ ਹੋਇਆ ਸੀ, ਅਤੇ ਬਰਤਾਨੀਆਂ ਵਾਲਿਆਂ ਨੇ ਅਰਜ਼ ਮਨਜ਼ੂਰ ਕਰ ਲਈ ਸੀ।

ਸਚੀ ਗਲ ਤਾਂ ਇਹ ਹੈ ਕਿ ਮਾਤਾ ਹਰੀ ਪੈਰਸ ਨਹੀਂ ਸੀ ਜਾਣਾ ਚਾਹੁੰਦੀ। ਉਹ ਖ਼ਤਰੇ ਨੂੰ ਜਾਣਦੀ ਸੀ। ਉਹਨੂੰ ਜਾਣ ਦਾ ਹੁਕਮ ਹੋਇਆ ਸੀ। ਉਹਨੂੰ ਜਾਣਾ ਪੈਣਾ ਸੀ ਨਹੀਂ ਤੇ ਹੁਕਮ ਮੋੜਨ ਦੀ ਸਜ਼ਾ ਭੁਗਤਣੀ ਪੈਣੀ ਸੀ। ਉਹਨੇ ਬੇਅਰਥ ਕੋਸ਼ਿਸ਼ ਕੀਤੀ ਕਿ ਉਹ ਵਾਨ ਕਰੂਨ ਦੇ ਹੇਠਾਂ ਹਮੇਸ਼ ਲਈ ਕੰਮ ਕਰਦੀ ਰਵ੍ਹੇ, ਅਤੇ ਮੁੜ ਜਦ ਸਮਾਂ ਮਿਲੇ ਤਾਂ ਹਾਲੈਂਡ ਚਲੀ ਜਾਵੇ, ਪਰ ਜਰਮਨ ਖੁਫ਼ੀਆ ਮਹਿਕਮੇ ਵਿਚ ਕੋਈ "ਨਾਂਹ" ਨਹੀਂ ਸੀ ਹੋ ਸਕਦੀ। ਜਿਸ ਕਿਸੇ ਨੇ ਹੁਕਮ ਅਦੂਲੀ ਕਰਨ ਦੀ ਕੋਸ਼ਿਸ਼ ਕੀਤੀ, ਉਹਨੂੰ ਕਰੜੀ ਸਜ਼ਾ ਮਿਲੀ। ਏਸ ਲਈ "ਨਾਂਹ" ਕਰਨੀ ਕੋਈ

੧੪੨.