ਪੰਨਾ:ਮਾਤਾ ਹਰੀ.pdf/143

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲਈ ਉਹ ਜਲਦੀ ਹੀ ਕਈ ਮਿੱਤ੍ਰਾਂ ਦੇ ਦਿਲ ਦੀ ਪਿਆਰੀ ਹੋ ਸਕੀ। ਭਾਵੇਂ ਉਹ ਥੀਏਟਰਾਂ ਵਿਚ ਕੰਮ ਕਰਦੀ ਸੀ ਤਦ ਵੀ ਮਾਰੂਸੀਆ ਥੀਏਟਰਾਂ ਵਿਚ ਬੜੁਤੀ ਮੇਹਨਤ ਨਹੀਂ ਕਰਦੀ ਸੀ ਅਤੇ ਨਾ ਹੀ ਆਪਣਾ ਸਾਰਾ ਸਮਾਂ ਏਧਰ ਗੁਜ਼ਾਰਦੀ ਸੀ। ਫਰਾਂਸ ਦੀ ਬੋਲੀ ਦੇ ਨਾਲ ਨਾਲ ਉਹ ਬਰਤਾਨੀਆ, ਰੂਸ, ਪੋਲੈਂਡ, ਜਰਮਨ ਅਤੇ ਇਟਲੀ ਦੀਆਂ ਬੋਲੀਆਂ ਵੀ ਚੰਗੀ ਤਰ੍ਹਾਂ ਜਾਣਦੀ ਸੀ। ਉਹ ਠੀਕ ਪੋਲੈਂਡ ਦੇ ਰਹਿਣ ਵਾਲੀ ਜਾਪਦੀ ਸੀ ਇਸ ਲਈ ਮਾਤਾ ਹਰੀ ਵਾਂਗ ਆਪਣੀ ਜਨਮ ਭੂਮੀ ਉਤੇ ਪੜਦਾ ਪਾਉਣ ਦੀ ਨਾ ਕੀਤੀ, ਪਰ ਇਹ ਆਪਣੇ ਘਰਾਣੇ ਬਾਰੇ ਘਟ ਹੀ ਗਲਾਂ ਕਰਦੀ ਸੀ।

ਇਹ ਬੜੀ ਅਜੀਬ ਗੱਲ ਸੀ ਕਿ ਕੋਈ ਬੇਸ਼ਕ ਫ਼ਾਰਸੀ, ਪਸ਼ਤੋ, ਚੀਨੀ, ਜਾਂ ਹੋਰ ਕੋਈ ਮੁਸ਼ਕਲ ਜ਼ਬਾਨ ਪਿਆ ਬੋਲੇ ਤਾਂ ਕੋਈ ਉਹਦੇ ਤੇ ਸ਼ਕ ਨਹੀਂ ਸੀ ਕਰਦਾ, ਪਰ ਜੇਕਰ ਉਹ ਰੂਸੀ ਬੋਲਦਾ ਸੁਣਿਆ ਜਾਂਦਾ ਸੀ ਤਾਂ ਕਈ ਸ਼ਕ ਕਰਦੇ ਸਨ ਕਿ ਉਹ ਜ਼ਰੂਰ ਖੁਫੀਆ ਮਹਿਕਮੇ ਵਿਚ ਕੰਮ ਕਰਦਾ ਹੋਵੇਗਾ, ਇਹ ਹੀ ਹਾਲ ਮਾਰੂਸੀਆ ਨਾਲ ਹੋਇਆ। ਮਾਰੂਸੀਆ ਵਖਰੀਆਂ ਵਖਰੀਆਂ ਜ਼ਬਾਨਾਂ ਬੋਲਨ ਵਿਚ ਕਮਾਲ ਕਰ ਦੇਂਦੀ ਸੀ ਅਤੇ ਖ਼ਬਰੇ ਰੱਬ ਨੇ ਜਾਸੂਸ ਦਾ ਕੰਮ ਕਰਨ ਲਈ ਹੈ ਇਹ ਬਖਸ਼ਸ਼ ਕੀਤੀ ਸੀ। ਜੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਸ਼ਕ ਕੀਤਾ ਜਾਂਦਾ ਸੀ ਕਿ ਮਾਰੂਸੀਆ ਇਕ ਥੀਏਟਰ ਦੇ ਮੈਨੇਜਰ ਨਾਲ ਰਲਕੇ ਖੁਫ਼ੀਆਂ ਦਾ ਕੰਮ ਕਰਦੀ ਸੀ। ਇਹ ਮੈਨੇਜਰ ਰੂਮੈਨੀਆ ਦਾ ਰਹਿਣ ਵਾਲਾ ਕਿਹਾ ਜਾਂਦਾ ਸੀ। ਜੰਗ ਸ਼ੁਰੂ ਹੋਣ ਵੇਲੇ ਜੇਕਰ ਉਹ ਜਲਦੀ ਨਾਲ ਸਵਿਜ਼ਰਲੈਂਡ ਨਾ ਚਲਿਆ ਜਾਂਦਾ ਤਾਂ ਜ਼ਰੂਰ ਪਕੜਿਆ ਜਾਂਦਾ, ਕਿਉਂਕਿ ਉਹ ਅਤੇ ਉਹਦਾ ਵੀਰ ਜਰਮਨ ਵਾਲਿਆ ਦੇ ਜਾਸੂਸ ਗਿਣ ਜਾਂਦੇ ਸਨ।

ਜਦੋਂ ਮਾਰੂਸੀਆ ਦਾ ਮਿਤ੍ਰ ਸਵਿਜ਼ਰਲੈਂਡ ਵਿਚ ਸੀ,

੧੪੪.