ਪੰਨਾ:ਮਾਤਾ ਹਰੀ.pdf/146

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੌਲੀ ਹੌਲੀ ਕੰਨ ਵਿਚ ਆਖਿਆ:

"ਜੇਕਰ ਪੌੜੀਆਂ ਵਿਚ ਤੁਹਾਨੂੰ ਕੋਲੇ ਵੇਚਣ ਵਾਲਾ ਜਾਂ ਪੰਸਾਰੀ ਦੇ ਅਹਿਲਕਾਰ ਮਿਲੇ ਜਿਹੜਾ ਤੁਹਾਡੇ ਵਲ ਅੱਖਾਂ ਪਾੜ ਪਾੜ ਦੇਖੇ, ਤਾਂ ਤੁਸੀਂ ਖ਼ਿਆਲ ਨਾ ਕਰਨਾ, ਉਹ ਸਾਡਾ ਹੀ ਆਦਮੀ ਹੋਵੇਗਾ।"

ਇਨਾਂ ਦੋਹਾਂ ਗਲਾਂ ਨੇ ਉਹਦਾ ਸ਼ਕ ਪਕਾ ਕਰ ਦਿਤਾ ਉਹਨੇ ਪੁਲੀਸ ਦੀ ਸਲਾਹ ਲੈਣ ਦਾ ਇਰਾਦਾ ਕੀਤਾ। ਉਹ ਲਾਗੇ ਦੀ ਪੁਲੀਸ ਚੌਂਕੀ ਵਿਚ ਗਿਆ। ਉਥੇ ਇਕ ਅਫ਼ਸਰ ਸੀ। ਉਹਨੇ ਹਮਦਰਦੀ ਨਾਲ ਸਾਰੀ ਗਲ ਸੁਣੀ। ਫੇਰ ਜ਼ਿਲੇ ਦੇ ਵੱਡੇ ਦਫ਼ਤਰ ਵਿਚ ਜਾਣ ਦੀ ਸਲਾਹ ਦਿਤੀ। ਉਥੇ ਗਿਆ ਤਾਂ ਉਨਾਂ ਕੇਂਦਰੀ ਬੀਊਰੋ ਵਿਚ ਜਾਣ ਲਈ ਆਖਿਆ। ਉਥੇ ਵੀ ਕਿਸੇ ਪ੍ਰਵਾਹ ਨਾ ਕੀਤੀ। ਉਹਨੇ ਤਕ ਲਿਆ ਕਿ ਸਿਵਲ ਪੁਲੀਸ ਨੂੰ ਕੋਈ ਸ਼ਕ ਨਹੀਂ ਸੀ। ਪਰ ਉਹਨੂੰ ਪੱਕਾ ਸ਼ਕ ਹੋ ਗਿਆ ਸੀ। ਇਸ ਲਈ ਉਹਨੇ ਮਿੱਤਰਾਂ ਅਗੇ ਗਲ ਕੀਤੀ।

ਖੁਸ਼ਕਿਸਮਤੀ ਨਾਲ ਇਕ ਮਿੱਤ੍ਰ ਇਹੋ ਜਿਹਾ ਮਿਲ ਗਿਆ, ਜਿਸ ਨਾਲ ਇਹੋ ਜਹੀ ਗਲ ਵਾਪਰੀ ਹੋਈ ਸੀ। ਉਹਨੇ ਸੈਕੰਡ ਬੀਊਰੋ ਕੋਲ ਜਾਣ ਦੀ ਸਲਾਹ ਦਿਤੀ ਅਤੇ ਆਖਿਆ:

"ਉਹ ਤੈਨੂੰ ਹਮਦਰਦੀ ਨਾਲ ਸੁਣਨਗੇ। ਜੇਕਰ ਸ਼ਕ ਠੀਕ ਹੋਇਆ ਤਾਂ ਜ਼ਰੂਰ ਕੁਝ ਕਰਨਗੇ ਵੀ।"

ਏਸ ਆਦਮੀ ਨੇ ਇਵੇਂ ਹੀ ਕੀਤਾ। ਉਹ ਹੈਰਾਨ ਹੋ ਗਿਆ ਜਦ ਉਹਨੂੰ ਪਤਾ ਲੱਗਿਆ ਕਿ ਸੈਕੰਡ ਬੀਊਰੋ ਦੇ ਅਫ਼ਸਰ ਪਹਿਲੇ ਹੀ ਮਾਰੂਸੀਆ ਨੂੰ ਜਾਣਦੇ ਸਨ। ਉਨ੍ਹਾਂ ਨੂੰ ਵੀ ਸ਼ਕ ਹੈ ਸੀ ਅਤੇ ਉਹ ਚਾਹੁੰਦੇ ਸਨ ਕਿ ਮਾਰੂਸੀਆ ਕਿਵੇਂ ਉਥੋਂ ਚਲੀ ਜਾਵੇ। ਇਸ ਲਈ ਉਨ੍ਹਾਂ ਉਸ ਆਦਮੀ ਨੂੰ ਆਖਿਆ:

੧੪੭.