ਪੰਨਾ:ਮਾਤਾ ਹਰੀ.pdf/148

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਿਹੜੇ ਫ਼ਰਾਂਸ ਦੇ ਬਰਖ਼ਿਲਾਫ਼ ਕੰਮ ਕਰ ਰਹੇ ਸਨ। ਉਹ ਮੁੜ ਫਰਾਂਸ ਨਹੀਂ ਸੀ ਜਾ ਸਕਦੀ।

ਜਦੋਂ ਦੂਜੀ ਵਾਰੀ ਏਸ ਤਰ੍ਹਾਂ ਨਾਂਹ ਹੋ ਗਈ ਤਾਂ ਮਾਰੂਸੀਆਂ ਨੂੰ ਪਤਾ ਲਗ ਗਿਆ ਕਿ ਸਵਿਜ਼ਰਲੈਂਡ ਵਿਚ ਰਹਿੰਦੇ ਹੋਏ ਉਹ ਉਨ੍ਹਾਂ ਹੱਕਾਂ ਨੂੰ ਮਾਣ ਰਹੀ ਸੀ, ਜਿਹੜੇ ਇਕ ਬੇਤਰਫ਼ਦਾਰ ਨੂੰ ਦਿਤੇ ਜਾਂਦੇ ਸਨ, ਪਰ ਫ਼ਰਾਂਸ ਵਿਚ ਪੁਜਿਆਂ ਉਹਦੇ ਉਤੇ ਸ਼ਕ ਕੀਤਾ ਜਾਏਗਾ, ਗ੍ਰਿਫਤਾਰੀ ਵੀ ਹੋ ਜਾਏਗੀ ਅਤੇ ਖਵਰੇ ਫ਼ਾਂਸੀ ਤੇ ਵੀ ਚੜ੍ਹਨਾ ਪੈ ਜਾਣਾ ਸੀ। ਪਰ ਫੇਰ ਵੀ ਜਾਸੂਸ ਹੁੰਦੀ ਹੋਈ ਉਹਦਾ ਫ਼ਰਜ਼ ਸੀ ਉਥੇ ਪੁਜਣ ਦੇ ਭਾਵੇਂ ਕਾਗ਼ਜ਼ ਨਾ ਹੀ ਮਿਲਣ। ਜਰਮਨ ਕੋਲ ਇਕ ਅਤਿ ਸਿਆਣਾ ਮਹਿਕਮਾ ਸੀ ਜਿਹੜਾ ਹਰ ਕਿਸਮ ਦੇ ਫ਼ਰਜ਼ੀ ਕਾਗਜ਼ ਬਣਾ ਲੈਂਦਾ ਸੀ ਅਤੇ ਪਤਾ ਵੀ ਨਹੀਂ ਸੀ ਲਗਣ ਦੇਂਦਾ। ਪਰ ਮਾਰੂਸੀਆ ਦਾ ਇਨ੍ਹਾਂ ਬਨਾਵਟੀ ਕਾਗਜ਼ਾਂ ਨਾਲ ਪੈਰਸ ਵਿਚ ਚਲਾ ਜਾਣਾ ਬੜਾ ਮੁਸ਼ਕਲ ਸੀ, ਕਿਉਂਕਿ ਉਹਨੂੰ ਚੰਗੀ ਤਰ੍ਹਾਂ ਸਾਰਾ ਖੁਫੀਆ ਮਹਿਕਮਾ ਜਾਣਦਾ ਸੀ। ਜੇਕਰ ਆਗਿਆ-ਪੱਤਰ ਲਏ ਬਿਨਾਂ ਚਲੀ ਜਾਵੇ ਤਾਂ ਨਾ ਕੇਵਲ ਸਫ਼ੀਰ ਨੂੰ ਹੀ ਪਤਾ ਲਗ ਜਾਣਾ ਸੀ, ਸਗੋਂ ਉਹਦੇ ਪੂਰੇ ਹੁਲੀਏ ਦਾ ਪਤਾ ਸਰਹੱਦਾਂ ਤੇ ਰਹਿੰਦੇ ਅਫ਼ਸਰਾਂ ਨੂੰ ਵੀ ਦਿਤਾ ਜਾਣਾ ਸੀ, ਜਿਸ ਕਰ ਕੇ ਸਰਹੱਦਾਂ ਨੂੰ ਪਾਰ ਕਰਨਾ ਹੋਰ ਵੀ ਕਠਨ ਹੋ ਜਾਣਾ ਸੀ। ਏਸ ਖ਼ਤਰੇ ਨੂੰ ਅਨਭਵ ਕਰਦੀ ਹੋਈ ਮਾਰੂਸੀਆ ਨੇ ਸਵਿਜ਼ਰਲੈਂਡ ਵਿਚ ਰਹਿੰਦੇ ਜਰਮਨੀ ਖੁਫ਼ੀਆ ਮਹਿਕਮੇ ਦੇ ਵੱਡੇ ਅਫ਼ਸਰ ਕੋਲ ਅਰਜ਼ ਕੀਤੀ:

"ਮੇਰੇ ਲਈ ਬੜਾ ਖ਼ਤਰਾ ਹੈ। ਜੇਕਰ ਮੈਂ ਸਰਹੱਦਾਂ ਨੂੰ ਪਾਰ ਕਰਨ ਦੀ ਕੋਸ਼ਸ਼ ਕਰਾਂ, ਤਾਂ ਜ਼ਰੂਰ ਵੱਡੀ ਮੁਸੀਬਤ ਵਿਚ ਫਸ ਜਾਵਾਂਗੀ।"

ਜਾਸੂਸ ਇਵੇਂ ਨਹੀਂ ਕਹਿੰਦੇ। ਜਦ ਇਕ ਪਾਸੇ

੧੪੯.