ਪੰਨਾ:ਮਾਤਾ ਹਰੀ.pdf/158

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤਕਿਆ ਜਾਏ ਕਿ ਕਿਹੜੀ ਨਵੀਂ ਸਾਜ਼ਸ਼ ਅਖੀਆਂ ਸਾਹਮਣੇ ਆਉਂਦੀ ਸੀ। ਸੈਕੰਡ-ਬੀਉਰੋ ਸ੍ਵੈ-ਗਿਆਨੀ ਨਹੀਂ ਸੀ। ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਮਾਤਾ ਹਰੀ ਦੇ ਪੈਰਸ ਵਿਚ ਆਉਣ ਦਾ ਕੀ ਪਹਿਲਾ ਮਨੋਰਥ ਸੀ? ਉਹ ਉਹਦੀ ਲਾ-ਪ੍ਰਵਾਹੀ ਉਤੇ ਹੈਰਾਨ ਹੋ ਰਹੇ ਸਨ ਕਿ ਕਿਉਂ ਮਾਤਾ ਹਰੀ ਉਥੇ ਆਈ ਸੀ ਜਦ ਖ਼ਤਰਾ ਹੋਰ ਵੀ ਬਹੁਤਾ ਹੋ ਗਿਆ ਸੀ। ਇਸ ਲਈ ਉਨ੍ਹਾਂ ਮਾਤਾ ਹਰੀ ਨੂੰ ਥੋੜੇ ਚਿਰ ਲਈ ਆਜ਼ਾਦੀ ਦੇਣ ਦਾ ਖਿਆਲ ਕਰ ਲਿਆ। ਉਹਦੇ ਪਿਛੋਂ ਮਾਤਾ ਹਰੀ ਕੋਲੋਂ ਬੈਲਜੀਅਮ ਵਲ ਕਾਗਜ਼ ਲਿਜਾਣ ਬਾਰੇ ਆਪਣੀ ਹੈਰਾਨਗੀ ਦਸਣ ਦਾ ਫੈਸਲਾ ਕੀਤਾ।

ਏਸ ਗਲ ਦਾ ਵੱਡਾ ਡਰ ਸੀ ਕਿ ਮਾਤਾ ਹਰੀ ਉਸ ਅਫਸਰ ਨਾਲ-ਜਿਹੜਾ ਕੈਬੀਨਟ ਦੇ ਸਾਰੇ ਭੇਦਾਂ ਨੂੰ ਜਾਣਦਾ ਸੀ-ਉਠਦੀ ਬੈਠਦੀ ਇਹੋ ਜਹੇ ਭੇਦਾਂ ਨੂੰ ਨਾ ਪਾ ਜਾਏ, ਜਿਨ੍ਹਾਂ ਦਾ ਜਰਮਨੀ ਨੂੰ ਪਤਾ ਲਗਿਆਂ ਫਰਾਂਸ ਦੇ ਨੇਸ਼ਨ ਨੂੰ ਵੱਡਾ ਛੇਦ ਲਗ ਜਾਣ ਦਾ ਡਰ ਸੀ। ਜੇਕਰ ਮਾਤਾ ਹਰੀ ਨੇ ਫ਼ਰਾਂਸ ਦੀ ਪਾਲਿਸੀ ਨੂੰ ਜਾਣ ਕੇ ਜਰਮਨ ਵਾਲਿਆਂ ਨੂੰ ਭੇਦ ਦੇ ਦਿਤਾ ਤਾਂ ਫਰਾਂਸ ਦੇ ਨੇਸ਼ਨ ਨੂੰ ਲਾ-ਇਲਾਜ ਦੁਖ ਦਾ ਮੂੰਹ ਦੇਖਣਾ ਪੈਣਾ ਸੀ। ਕਿਹਾ ਨਹੀਂ ਸੀ ਜਾ ਸਕਦਾ ਕਿ ਇਕ ਅਫਸਰ ਦੀ ਕੁਝ ਮਿੰਟਾਂ ਦੀ ਅਣਗਹਿਲੀ ਬਰਤਾਨੀਆ ਅਤੇ ਫ਼ਰਾਂਸ ਲਈ ਕਿਤਨੀ ਕੁ ਤਕਲੀਫ ਲੈ ਆਵੇ! ਇਹ ਵੀ ਯਕੀਨ ਕੀਤਾ ਜਾਂਦਾ ਸੀ ਕਿ ਮਾਤਾ ਹਰੀ ਪਹਿਲੋਂ ਹੀ ਦਸ ਚੁਕੀ ਸੀ ਕਿ ਬਰਤਾਨੀਆ ਨੇ ਆਉਣ ਵਾਲੀ ਬਸੰਤ ਰੁੱਤੇ ਵਡਾ ਹਮਲਾ ਕਰਨਾ ਸੀ, ਪਰ ਫ਼ਰਾਂਸ ਵਾਲਿਆਂ ਚੁਪ ਹੀ ਰਹਿਣਾ ਸੀ। ਏਸ ਖ਼ਬਰ ਦਾ ਇਹ ਨਤੀਜਾ ਹੋਇਆ ਕਿ ਜਰਮਨ ਵਾਲਿਆਂ ਨੇ ਸੋਮੀ ਅਲਾਕੇ ਵਲੋਂ ਫੌਜਾਂ

੧੫੯.