ਪੰਨਾ:ਮਾਤਾ ਹਰੀ.pdf/160

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਭਰੇ ਦਿਲ ਨਾਲ ਵਿਦਾ ਹੁੰਦੇ ਸਨ ਮਾਨੋਂ ਉਨ੍ਹਾਂ ਆਪਣੇ ਦੇਸ ਲਈ ਕੋਈ ਲਾਭਦਾਇਕ ਸਮਝੌਤਾ ਕਰ ਲਿਆ ਸੀ। ਇਕ ਵਾਰੀ ਜਦ ਇਕ ਸਫ਼ੀਰ ਨੇ ਲੰਚ ਕੀਤੀ ਤਾਂ ਉੱਥੇ ਇਕ ਜਰਨਲਿਸਟ ਵੀ ਹਾਜ਼ਰ ਸੀ ਅਤੇ ਉਹ ਆਪਣੇ ਮਤਲਬ ਲਈ ਮਾਤਾ ਹਰੀ ਦੀ ਹਰ ਚਾਲ ਨੂੰ ਦੇਖ ਰਿਹਾ ਸੀ। ਉਹ ਮਾਤਾ ਹਰੀ ਦਾ ਜ਼ੋਰ ਜਿਹੜਾ ਉਹ ਉਨ੍ਹਾਂ ਆਦਮੀਆਂ ਉਤੇ ਵਰਤਦੀ ਸੀ, ਵੇਖ ਕੇ ਹੈਰਾਨ ਹੋ ਗਿਆ ਸੀ। ਮਾਤਾ ਹਰੀ ਨੇ ਇਤਨਾ ਕਾਬੂ ਪਾਇਆ ਹੋਇਆ ਸੀ ਕਿ ਉਹ ਆਪਣੇ ਮਨੋਰਥ ਲਈ ਸਚਿਆਈ ਨੂੰ ਮੋੜ ਤੋੜ ਸਕਦੀ ਸੀ, ਪਰ ਜਾਦੂ ਨਾਲ ਬੱਧੇ ਮਹਿਮਾਨਾਂ ਵਿਚੋਂ ਕਿਸੇ ਦੀ ਹਿੰਮਤ ਨਹੀਂ ਸੀ ਪੈਂਦੀ ਕਿ ਮਾਤਾ ਹਰ ਨੂੰ ਝੂਠਾ ਕਹਿ ਸਕੇ।

ਮਾਤਾ ਹਰੀ ਇਨ੍ਹਾਂ ਜਲਸਿਆਂ ਅਤੇ ਡਿੰਨਰਾਂ ਆਦਿ ਵਿਚ ਰਹਿਕੇ ਆਪਣੇ ਪੁਰਾਣੇ ਮਿੱਤ੍ਰਾਂ ਨੂੰ ਨਹੀਂ ਸੀ ਭੁਲੀ ਜਿਹੜੇ ਛੁਟੀ ਉਤੇ ਆਏ ਹੋਏ ਸਨ। ਤਕਰੀਬਨ ਹਰ ਰਾਤ ਨੂੰ ਉਹ ਕਿਧਰੇ ਨਾ ਕਿਧਰੇ ਫੇਰੀ ਪਾਂਦੀ ਸੀ। ਕਦੀ ਕਦੀ ਕੋਈ ਸ਼ਰਾਬ ਦੇ ਮਿਸਾਲੇ ਦੇ ਲੋਰ ਵਿਚ ਆਕੇ ਕੁਝ ਕਹਿ ਬੈਠਦਾ ਸੀ। ਇਕ ਅਤਿ ਸ਼ਰਾਬ ਦੇ ਪਿਆਰੇ ਕੋਲੋਂ ਮਾਤਾ ਹਰੀ ਨੇ ਪਤਾ ਲੈਣ ਦੀ ਕੋਸ਼ਿਸ਼ ਕੀਤੀ ਕਿ ਟੈਂਕ ਬਣਾਨ ਵਿਚ ਕੀ ਵਾਕੇ ਕੀਤੇ ਜਾ ਰਹੇ ਸਨ, ਅਤੇ ਕੀ ਉਨ੍ਹਾਂ ਨੂੰ ਵਰਤਨ ਵਿਚ ਕੋਈ ਨਵੀਆਂ ਤਰਕੀਬਾਂ ਸੋਚੀਆਂ ਗਈਆਂ ਸਨ? ਪਰ ਇਸ ਗਲ ਬਾਰੇ ਕੋਸ਼ਿਸ਼ ਕਰ ਬੇ-ਅਰਥ ਸੀ ਕਿਉਂਕਿ ਇਨ੍ਹਾਂ ਭੇਦਾਂ ਨੂੰ ਇਤਨੀ ਚੰਗੀ ਤਰ੍ਹਾਂ ਛੁਪਾਕੇ ਰਖਿਆ ਜਾਂਦਾ ਸੀ ਕਿ ਫ਼ਰਾਂਸ ਦੇ ਲੋਕੀ ਇਨ੍ਹਾਂ ਨੂੰ ਨਹੀਂ ਸਨ ਜਾਣ ਸਕਦੇ। ਜਦ ਸੈਕੰਡ ਬੀਊਰੋ ਦੇ ਅਫ਼ਸਰਾਂ ਨੂੰ ਇਸ ਗਲ ਦਾ ਪਤਾ ਲਗ ਗਿਆ ਤਾਂ ਉਨ੍ਹਾਂ ਸੋਚਿਆ ਕਿ ਹੁਣ ਸਮਾਂ ਠੀਕ ਸੀ ਕਿ ਮਾਤਾ ਹਰੀ

੧੬੧.