ਪੰਨਾ:ਮਾਤਾ ਹਰੀ.pdf/164

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਿ ਉਨ੍ਹਾਂ ਦੀ ਸ਼ਰਮ-ਹੱਯਾ ਮਾਤਾ ਹਰੀ ਨੂੰ ਏਸ ਗਲ ਦਾ ਹਕ ਦੇ ਸਕਦੀ ਸੀ ਕਿ ਉਹ ਵਖਰੀ ਜਾ ਕੇ ਕੁਲ ਆਪਣੇ ਨੰਗੇਜ ਨੂੰ ਢਕ ਲੈਂਦੀ। ਇੰਞ ਪਤਾ ਲਗਦਾ ਸੀ ਕਿ ਮਾਤਾ ਹਰੀ ਨੂੰ ਆਪਣੀ ਇਜ਼ਤ ਪੋਜ਼ੀਸ਼ਨ ਉਤੇ ਕੋਈ ਸ਼ੱਕ ਨਹੀਂ ਸੀ ਅਤੇ ਉਹ ਸਚ ਮੁਚ ਇਸ ਗਲ ਦੀ ਮੰਗ ਕਰ ਰਹੀ ਸੀ ਕਿ ਇਸ ਮਿਲਣੀ ਦਾ ਅਸਲੀ ਮਨੋਰਥ ਕੀ ਸੀ।

ਅਖ਼ੀਰ ਵਿਚ ਉਹਨੇ ਸੰਭਵ ਕਾਰਨ ਲਭ ਲਿਆ।
'ਖਬਰੇ ਮੇਰੇ ਬੈਲਜੀਅਮ ਵਲ ਸਫ਼ਰ ਕਰਨ ਬਾਰੇ, ਅਫਸਰ ਮੈਨੂੰ ਮਿਲਣਾ ਚਾਹੁੰਦੇ ਹਨ।" ਮਾਤਾ ਹਰੀ ਨੇ ਉਮੀਦ ਭਰੇ ਲਹਿਜ਼ੇ ਵਿੱਚ ਆਖਿਆ।
“ਹਾਂ ਇਹ ਹੀ ਹੈ, ਸ੍ਰੀਮਤੀ ਜੀ" ਪੁਲੀਸ ਦਾ ਅਫ਼ਸਰ ਮੰਨ ਗਿਆ, ਭਾਵੇਂ ਉਹ ਜਾਣਦਾ ਨਹੀਂ ਸੀ ਕਿ ਮਾਤਾ ਹਰੀ ਕੀ ਕਹਿ ਰਹੀ ਸੀ। ਉਹਦੇ ਲਈ ਤਾਂ ਆਪ ਡੁਬਦੇ ਲਈ ਤਿਨਕੇ ਦਾ ਸਹਾਰੇ ਵਾਲੀ ਗੱਲ ਬਣੀ ਹੋਈ ਸੀ। ਉਹ ਤਾਂ ਆਪ ਆਪਣੀ ਘਬਰਾਹਟ ਤੋਂ ਬਚਣਾ ਲੋੜਦਾ ਸੀ। ਉਹਨੇ ਗੱਲ ਨੂੰ ਫੇਰ ਸ਼ੁਰੂ ਕਰਦਿਆਂ ਹੋਇਆਂ ਆਖਿਆ:
“ਇਹ ਹੀ ਗੱਲ ਹੋਣੀ ਹੈ। ਹੁਣ ਕਿਉਂਕਿ ਤੁਸਾਂ ਗੱਲ ਕੀਤੀ ਹੈ, ਮੈਨੂੰ ਯਾਦ ਆ ਗਿਆ ਹੈ ਕਿ ਮੈਂ ਵੀ ਬੈਲਜੀਅਮ ਦੇ ਸਫ਼ੀਰ ਬਾਰੇ ਕੁਝ ਉਡਦੀ ਉਡਦੀ ਗੱਲ ਸੁਣੀ ਸੀ, ਪਰ ਮੈਂ ਉਸ ਗੱਲ ਦਾ ਤੁਹਾਡੇ ਨਾਲ ਕੋਈ ਬੰਧ ਨਹੀਂ ਸਮਝਿਆ।"
"ਹਾਂ ਮੈਂ ਜਾਣ ਦੀ ਚਾਅ ਰਖੀ ਸੀ।"
"ਕੀ ਅਕੱਲੀ ਇਸਤ੍ਰੀ-ਬਾਸ਼ੇ ਜਰਮਨ ਵਾਲਿਆਂ ਵਿਚ ਜਾਣ ਦੀ ਚਾਹਵਾਨ ਸੀ?"
“ਹਾਂ ਜੀ ਮਾਤਾ ਹਰੀ ਨੇ ਹਲੀਮੀ ਨਾਲ

੧੬੫.