ਪੰਨਾ:ਮਾਤਾ ਹਰੀ.pdf/169

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਸੂਰ ਉਹਦੇ ਨਾਲ ਕੰਮ ਕਰਨ ਵਾਲੇ ਜਾਸੂਸ ਦਾ ਸੀ। ਇਹ ਕਹਾਣੀ ਵੀ ਦਿਲਚਸਪ ਹੈ।

ਸੈਨ ਸੀਬੋਸਚਨ ਵਿਚ ਫ਼ਰਾਂਸ ਦੀ ਇਕ ਜਾਸੂਸਾ ਨੇ ਇਸ ਗਲ ਦਾ ਨਾਮਾ ਖਟ ਲਿਆ ਸੀ ਕਿ ਜੰਗ ਦੇ ਦਿਨਾਂ ਵਿਚ ਉਹ ਫ਼ੋਟੋਗਰਾਫ਼ੀ ਦੀ ਬਹੁਤ ਸ਼ੌਕੀਨ ਸੀ। ਉਹ ਜਾਣਦੀ ਸੀ ਕਿ ਬੇ-ਤਰਫਦਾਰ ਦੇਸ਼ਾਂ ਵਿਚ ਉਥੋਂ ਹੀ ਪ੍ਰਾਪੇਗੰਡਾ ਹੁੰਦਾ ਸੀ। ਉਹਨੇ ਇਰਾਦਾ ਕਰ ਲਿਆ ਸੀ ਕਿ ਵੈਰੀਆਂ ਦੇ ਸਫ਼ੀਰਾਂ ਨੂੰ ਹੀ ਵੈਰੀਆਂ ਦੇ ਜਾਸੂਸਾਂ ਦੀ ਗ੍ਰਿਫ਼ਤਾਰੀ ਲਈ ਫੰਦੇ ਬਣਾਇਆ ਕਰੇਗੀ। ਇਸ ਕੰਮ ਨੂੰ ਸਿਰੇ ਚਾੜ੍ਹਨ ਲਈ ਉਹਨੇ ਖ਼ਿਆਲ ਕੀਤਾ ਕਿ ਜਿਹੜਾ ਵੀ ਨਵਾਂ ਆਦਮੀ ਵੱਡੇ ਦਫ਼ਤਰ ਵਿਚ ਆਇਆ ਕਰੇ ਉਹਦੀ ਫੋਟੋ ਲਈ ਜਾਇਆ ਕਰੇ। ਇਸ ਖ਼ਿਆਲ ਨਾਲ ਉਹਨੇ ਦਫ਼ਤਰ ਦੇ ਸਾਹਮਣੇ ਘਰ ਵਿਚ ਇਕ ਫੋਟੋ ਲੈਣ ਵਾਲਾ ਆਲਾ ਛਿਪਾ ਕੇ ਰਖ ਦਿਤਾ। ਇਸ ਤਰੀਕੇ ਨਾਲ ਉਹ ਸਾਰੇ ਜਾਸੂਸਾਂ ਦੀਆਂ, ਜਿਹੜੇ ਉਥੋਂ ਹਦਾਇਤਾਂ ਲੈਣ ਲਈ ਆਉਂਦੇ ਸਨ, ਫ਼ੋਟੋ ਖਿਚ ਲੈਂਦੀ ਸੀ। ਇਕ ਦਿਨ ਇਸ ਇਸਤ੍ਰੀ ਨੂੰ ਉਹ ਜਾਸੂਸ ਮਿਲਣ ਆਇਆ ਜਿਸ ਦੇ ਗੋਚਰੇ ਇਹ ਕੰਮ ਸੀ ਕਿ ਕਿਵੇਂ ਜਰਮਨ ਵਾਲਿਆਂ ਦੀਆਂ ਉਹ ਕਿਤਾਬਾਂ ਲਈਆਂ ਜਾਣ ਜਿਨ੍ਹਾਂ ਵਿਚ ਕੋਡਾਂ ਹੋਣ।

ਜੇਕਰ ਉਹ ਸਿਧਾ ਕਿਤਾਬਾਂ ਨੂੰ ਚੁਰਾ ਲੈਂਦਾ ਤਾਂ ਉਹਦਾ ਕੰਮ ਸੁਖੈਨ ਹੀ ਹੋ ਜਾਂਦਾ, ਪਰ ਕਿਤਾਬਾਂ ਦੀ ਅਣਹੋਂਦ ਦਾ ਪਤਾ ਲਗ ਜਾਣ ਤੇ ਜਰਮਨੀ ਵਾਲਿਆਂ ਨੇ "ਕੋਡਾਂ" ਝਟ ਪਟ ਬਦਲਾ ਦੇਣੀਆਂ ਸਨ। ਇਸ ਲਈ ਉਸ ਕੰਮ ਦੀ ਹਾਰ ਹੋ ਜਾਣੀ ਸੀ ਜਿਸ ਲਈ ਕੋਡ-ਕਿਤਾਬਾਂ ਚਾਹੀਦੀਆਂ ਸਨ। ਇਸ ਲਈ ਇਹ ਕੰਮ ਇਸ ਤਰ੍ਹਾਂ ਕਰਨਾ ਸੀ ਕਿ ਜਰਮਨ ਵਾਲਿਆਂ ਨੂੰ ਕਦੀ ਸ਼ਕ ਨਾ

੧੭o.