ਪੰਨਾ:ਮਾਤਾ ਹਰੀ.pdf/172

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਥੇ ਕਾਗ਼ਜ਼ਾਂ ਦੀ ਫ਼ੋਟੋ ਲਈ ਗਈ। ਫੇਰ ਉਨ੍ਹਾਂ ਨੂੰ ਦਫਤਰ ਵਿਚ ਵਾਪਸ ਕਰ ਦਿਤਾ (ਪਤਾ ਨਹੀਂ ਕਿਵੇਂ)। ਇਹ ਸਲਾਹ ਕੀਤੀ ਗਈ ਸੀ ਕਿ ਜਿਤਨਾ ਚਿਰ ਇਹ ਕਿਤਾਬ ਹਥ ਨਾ ਆ ਜਾਵੇ ਕੋਸ਼ਿਸ਼ ਜਾਰੀ ਰਖੀ ਜਾਣੀ ਸੀ।

ਜਦ ਇਸ ਤਰ੍ਹਾਂ ਕੋਡ ਦਾ ਪਤਾ ਲਗ ਗਿਆ ਤਾਂ "ਐਫ਼ਲ ਟਾਵਰ" ਰਾਹੀਂ ਵਾਨ ਕਰੂਨ ਦੇ ਭੇਜੇ ਹੋਏ ਸੁਨੇਹੇ ਨੂੰ ਜਦ ਸਮਝਿਆ ਗਿਆ ਤਾਂ ਪਤਾ ਲੱਗਾ ਕਿ ਮੈਡਰਿਡ ਵਿਚ ਰਹਿੰਦੇ ਸਫ਼ੀਰ ਨੇ ਅਮਸਟਰਡਮ ਦੇ ਵਡੇ ਦਫ਼ਤਰ ਵਿਚ ਮੰਗ ਕੀਤੀ ਸੀ ਕਿ ਐਚ-੨੧ ਨੂੰ ਪੈਰਿਸ ਵਿਚ ਕੰਮ ਕਰਨ ਲਈ ਰੁਪਿਆਂ ਦੀ ਲੋੜ ਸੀ, ਇਸ ਲਈ ਰੁਪਿਆ ਆਮ ਰਾਹਾਂ ਥਾਣੀ ਭੇਜਿਆ ਜਾਵੇ।"

ਇਹ ਹੀ ਸੁਨੇਹਾ ਸੀ ਜਿਹੜਾ ਸੈਕੰਡ ਬੀਊਰੋ ਨੂੰ ਮਾਤਾ ਹਰੀ ਦੇ ਬਰਖ਼ਲਾਫ਼ ਪਹਿਲਾ ਪੱਕਾ ਸਬੂਤ ਮਿਲਿਆ ਸੀ। ਇਸ ਕਰਕੇ ਉਹ ਹੁਣ ਮਾਤਾ ਹਰੀ ਨੂੰ ਮਿਲਣਾ ਚਾਹੁੰਦੇ ਸਨ।

ਜਦੋਂ ਟਰਾਲੈਟ ਸੈਕੰਡ ਬਿਉਰੋ ਦੇ ਦਫ਼ਤਰ ਪੁਜਾ ਤਾਂ ਉਹ ਨੇ ਸੁਖ ਦਾ ਸਾਹ ਲਿਆ ਕਿ ਵੱਡਾ ਬਰੀਕ ਕੰਮ ਸਿਰੇ ਚੜ੍ਹ ਗਿਆ ਸੀ। ਕਿਸੇ ਕਾਰਨ ਕਰਕੇ ਪੁਲੀਸ ਨੂੰ ਪਤਾ ਲਗ ਗਿਆ ਕਿ ਉਹਦੇ ਉਤੇ ਸ਼ੱਕ ਹੋ ਰਿਹਾ ਸੀ ਤਾਂ ਉਹ ਜ਼ਰੂਰ ਆਪਣੇ ਆਪ ਨਾਲ ਕੁਝ ਕਰ ਬੈਠੇਗੀ। ਇਸ ਲਈ ਉਹ ਬੜੇ ਬੇ-ਤਾਬ ਸਨ ਕਿ ਮਾਤਾ ਹਰੀ ਸੁਖੀ ਸਾਂਦੀ, ਜੀਵੰਦੀ ਜਾਗਦੀ ਉਨਾਂ ਕੋਲ ਪੁਜ ਜਾਵੇ। ਜਦ ਮਾਤਾ ਹਰੀ ਬੀਊਰੋ ਪਹੁੰਚੀ ਤਾਂ ਉਹਦੇ ਹਥ ਵਿਚ ਇਕ ਕਚਹਿਰੀ ਦਾ ਕਾਗ਼ਜ਼ ਪਕੜਾ ਦਿਤਾ ਗਿਆ। ਉਹ ਉਹਦਾ

੧੭੩.