ਪੰਨਾ:ਮਾਤਾ ਹਰੀ.pdf/175

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਾਂਡ ੧੫

ਉਡਦੇ ਪੰਛੀ ਦੇ ਖੰਭ ਕੁਤਰੇ ਗਏ

ਹੁਣ ਸਮਾਂ ਆ ਗਿਆ ਸੀ ਜਦ ਮਾਤਾ ਹਰੀ ਨੂੰ ਆਪਣੇ ਅਪਰਾਧਾਂ ਦਾ ਵਕੀਲਾਂ ਸਾਹਮਣੇ ਜਵਾਬ ਦੇਣਾ ਪੈਣਾ ਸੀ। ਇਹ ਵਕੀਲ ਉਨ੍ਹਾਂ ਹਜ਼ਾਰਾਂ ਆਦਮੀਆਂ ਦੇ ਵੀਰ ਸਨ, ਜਿਨ੍ਹਾਂ ਨੂੰ ਮਾਤਾ ਹਰੀ ਨੇ ਮੌਤ ਦੇ ਅਰਪਨ ਕਰਾ ਦਿਤਾ ਹੋਇਆ ਸੀ। ਉਹਦੀ ਆਤਮਾ ਅਤੇ ਉਹਦੇ ਦਿਮਾਗ ਨੂੰ ਇਵੇਂ ਹੀ ਚੰਗੀ ਤਰ੍ਹਾਂ ਨੰਗਿਆਂ ਕਰਨ ਦੀ ਲੋੜ ਸੀ, ਜਿਵੇਂ ਉਹ ਆਪਣੇ ਸਰੀਰ ਨੂੰ ਨੰਗਿਆਂ ਕਰ ਕਰ ਕੇ ਸਾਰੇ ਯੂਰਪ ਦੀਆਂ ਰਾਜਧਾਨੀਆਂ ਵਿਚ ਮਸ਼ਹੂਰ ਹੋ ਗਈ ਸੀ। ਇਹ ਅਵੱਸ਼ ਸੀ ਕਿ ਉਹਦੀ ਸ਼ੁਹਰਤ ਉਹਦੇ ਨਾਲੋਂ ਪਹਿਲੋਂ ਕਚਹਿਰੀ ਵਿਚ ਪਹੁੰਚ ਜਾਏ, ਕਿਉਂਕਿ ਕਈ ਵਕੀਲ ਜਾਣਦੇ ਸਨ ਕਿ ਉਹ ਨਾਚੀ ਨਹੀਂ ਸੀ ਅਤੇ ਉਹ ਇਕ ਆਰਟਿਸਟ ਵਾਂਗ ਖੁਸ਼ੀਆਂ ਅਤੇ ਅਯਾਸ਼ੀਆ ਦੀ ਜ਼ਿੰਦਗੀ ਬਿਤਾਂਦੀ ਰਹੀ ਸੀ। ਉਨ੍ਹਾਂ ਵੀ ਕਿਸੇ ਨਾ ਕਿਸੇ ਤਰ੍ਹਾਂ ਉਹਦੀ ਮਿਕਨਾਤੀਸੀ ਸੁਹੱਪਣਤਾ

੧੭੬.