ਪੰਨਾ:ਮਾਤਾ ਹਰੀ.pdf/178

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਹੀਂ ਕਿਹਾ ਜਾ ਸਕਦਾ।

ਜੇਕਰ ਇਸ ਗੱਲ ਦਾ ਖ਼ਿਆਲ ਹੋਵੇ ਕਿ ਵਕੀਲਾਂ ਨੇ ਦੁਸ਼ਮਨੀ ਦੇ ਹਥੋਂ ਇਹ ਸਭ ਕੁਝ ਕੀਤਾ, ਤਾਂ ਫਿਰ ਜਾਣ ਲਈਏ ਕਿ ਸਾਰੇ ਮੁਕੱਦਮੇ ਵਿਚ ਮਾਤਾ ਹਰੀ ਨਾਲ ਉਹ ਚੰਗਾ ਵਰਤਾਓ ਕੀਤਾ ਗਿਆ ਜਿਹੜਾ ਇਕ ਇਸਤ੍ਰੀ ਚੰਗੇ ਪੁਰਸ਼ਾਂ ਕੋਲੋਂ ਉਮੀਦ ਕਰ ਸਕਦੀ ਹੈ। ਜੇਕਰ ਮਾਤਾ ਹਰੀ ਨੇ ਕਦੀ ਇਸ ਗੱਲ ਦਾ ਗੁੱਸਾ ਕੀਤਾ ਕਿ ਉਹਦੇ ਕੋਲੋਂ ਇਹ ਪੁਛਿਆ ਜਾਂਦਾ ਸੀ, ਕਿ “ਉਹਦਾ ਰਿਸ਼ਤਾ ਕੁਝ ਮਨੁੱਖਾਂ ਨਾਲ ਕੀ ਸੀ" ਤਾਂ ਅਸੀਂ ਯਾਦ ਰਖੀਏ ਕਿ ਮਾਤਾ ਹਰੀ ਇਸ ਗੱਲ ਦਾ ਵਡਾ ਆਸਰਾ ਲੈਂਦੀ ਸੀ ਕਿ ਉਹ ਵੇਸਵਾ ਅਤੇ ਨਾਚੀ ਸੀ। ਵਕੀਲ ਅਸਲੀਅਤ ਨੂੰ ਲਭਣ ਉਤੇ ਤੁਲੇ ਹੋਏ ਸਨ ਅਤੇ ਸਖ਼ਤੀ ਤੋਂ ਵੀ ਕੰਮ ਲੈ ਰਹੇ ਸਨ, ਪਰ ਸਾਰੇ ਮੁਕਦਮੇ ਵਿਚ ਨਾ ਮਾਤਾ ਹਰੀ ਨੇ ਅਤੇ ਨਾ ਉਹਦੇ ਵਕੀਲ ਨੇ ਇਸ ਗੱਲ ਬਾਰੇ ਆਵਾਜ਼ ਉਠਾਈ ਸੀ ਕਿ ਉਹਦੇ ਨਾਲ ਬੇ-ਇਨਸਾਫ਼ੀ ਹੋ ਰਹੀ ਸੀ। ਮੁਕੱਦਮੇ ਵਿਚ ਸਮੇਂ ਆਏ ਸਨ ਜਦ ਮਾਤਾ ਹਰੀ ਨੇ ਵਕੀਲਾਂ ਨਾਲ ਬਹਿਸ ਕੀਤੀ ਅਤੇ ਉਜ਼ਰ ਵੀ ਕੀਤਾ, ਪਰ ਇਹ ਇਕ ਇਸਤ੍ਰੀ ਦੀ ਪੁਰਸ਼ ਅਗੇ ਅਪੀਲ ਹੁੰਦੀ ਸੀ, ਕਿ ਇਸਤ੍ਰੀ ਨਾਲ 'ਹਲੀਮੀ' ਵਾਲਾ ਵਰਤਾਓ ਕੀਤਾ ਜਾਏ ਜਾਂ ਇਨਸਾਫ਼ ਨੂੰ ਬਖ਼ਸ਼ਸ਼ ਦੀ ਪਾਣ ਚੜ੍ਹਾਈ ਜਾਵੇ। ਮਾਰਨੇ ਨਾਮੀ ਜੱਜ ਨੇ-ਜਿਹੜਾ ਜਾਸੂਸਾਂ ਅਤੇ ਬੇ-ਵਫ਼ਾ ਕੋਲੋਂ ਭੇਤ ਲੈਣ ਦੀ ਖ਼ਾਸ ਯੋਗਤਾ ਰਖਦਾ ਸੀ-ਇਕ ਵਾਰੀ ਮਾਤਾ ਹਰੀ ਨੂੰ ਗੁਸਾ ਚੜ੍ਹਾ ਦਿੱਤਾ | ਪਰ ਇਹ ਗੁੱਸਾ ਇਸ ਗੱਲ ਕਰ ਕੇ ਸੀ ਕਿ ਮਾਤਾ ਹਰੀ ਕੁਝ ਗੁੰਝਲਦਾਰ ਗੱਲਾਂ ਕਹਿ ਰਹੀ ਸੀ। ਜਿਸ ਦੀ ਤਹਿ ਵਿਚ ਕੋਈ ਹੋਰ ਹੀ ਸਚਿਆਈ ਸੀ। ਇਸ ਸਚਿਆਈ ਨੂੰ ਪਾਉਣ ਲਈ ਮੋਰਨੇ ਨੇ ਕੁਝ ਕਿਹਾ ਵੇਖਿਆ ਸੀ।

੧੭੯.