ਪੰਨਾ:ਮਾਤਾ ਹਰੀ.pdf/179

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਹ ਗਲ ਆਮ ਮਨੀ ਜਾਂਦੀ ਹੈ ਕਿ ਜਦ ਕਿਸੇ ਕੌਮ ਦਾ ਜਾਸੂਸ ਭੁਲ ਨਾਲ ਪਕੜਿਆ ਜਾਏ, ਤਾਂ ਉਸ ਦੇਸ ਦੇ ਕਰਤਾ ਧਰਤਾ ਕਹਿ ਵੇਖ ਕੇ ਉਹਦੀ ਰਿਹਾਈ ਕਰਾ ਦੇਂਦੇ ਹਨ, ਪਰ ਕੋਈ ਦੇਸ ਆਪਣੇ ਜਾਸੂਸ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕਰਦਾ। ਉਹ ਬਦ-ਕਿਸਮਤੀ ਜੀਵ ਜਦ ਪਕੜ ਜਾਂਦੇ ਹਨ ਤਾਂ ਇਕਲੇ ਹੀ ਦੁਖ ਵਿਚ ਕੜ੍ਹਦੇ ਹਨ। ਜਦ ਕਿਧਰੋਂ ਆਵਾਜ਼ ਨਾ ਆਵੇ ਤਾਂ ਇਹ ਜਾਣਿਆਂ ਜਾਂਦਾ ਹੈ ਕਿ ਪਕੜਿਆ ਹੋਇਆ ਜਾਸੂਸ ਸਚ ਮੁਚ ਹੀ ਜਾਸੂਸ ਹੈ। ਜਿਨਾ ਚਿਰ ਮਾਤਾ ਹਰੀ ਨੂੰ ਸਜ਼ਾ ਨਾ ਮਿਲ ਗਈ ਕਿਸੇ ਨੇ ਆਵਾਜ਼ ਨਾ ਉਠਾਈ। ਅਤੇ ਜਦ ਕੁਝ ਕਿਹਾ ਵੇਖਿਆ ਤਾਂ ਇਤਨਾ ਹੀ ਆਖਿਆ ਕਿ ਮਾਤਾ ਹਰੀ ਦੀ ਸਜ਼ਾ ਨੂੰ ਘਟਾ ਦਿਤਾ ਜਾਵੇ। ਨਾ ਹੀ ਮਾਤਾ ਹਰੀ ਨੇ ਹਾਲੈਂਡ ਦੇ ਵਜ਼ੀਰ ਅਗੇ ਕੋਈ ਬੇਨਤੀ ਕੀਤੀ।

ਫ਼ਰਾਂਸ ਦੇ ਮਸ਼ਹੂਰ ਐਡਵੋਕੇਟ ਮੈਟਰੋ ਕਲੂਨੈਟ ਨੇ ਆਪਣੀ ਮਰਜ਼ੀ ਨਾਲ ਮਾਤਾ ਹਰੀ ਵਲੋਂ ਵਕੀਲ ਹੋਣਾ ਮਨਜ਼ੂਰ ਕਰ ਲਿਆ। ਇਹ ਵਕੀਲ ਬੜਾ ਹੀ ਸਿਆਣਾ ਸੀ। ਇਹੋ ਜਿਹੇ ਸਿਆਣੇ ਵਕੀਲ ਘਟ ਹੀ ਮਾਤਾ ਹਰੀ ਵਰਗੇ ਅਪਰਾਧੀਆਂ ਨੂੰ ਮਿਲਦੇ ਸਨ। ਇਹ ਚੰਗੇ ਮਜਾਜ਼ ਵਾਲਾ, ਖੁਸ ਤਬੀਅਤ ਅਤੇ ਇਜ਼ਤ ਵਾਲਾ ਆਦਮੀ ਸੀ। ੧੮੭0 ਵਾਲੀ ਲੜਾਈ ਵਿੱਚ ਬਹਾਦਰੀ ਲਈ ਮੈਡਲ ਵੀ ਜਿਤਿਆ ਹੋਇਆ ਸੀ। ਉਸ ਬਹਾਦਰੀ ਦੇ ਮੈਡਲ ਨੇ ਫ਼ੌਜੀ ਸਿਪਾਹੀਆਂ ਦਾ ਮਾਣ ਯਕੀਨਨ ਕਰ ਲਿਆ ਸੀ ਅਤੇ ਨਾਲ ਹੀ ਆਦਰ, ਜਿਹੜਾ ਜਵਾਨ ਫ਼ੌਜੀ ਸਿਪਾਹੀ ਬੁੱਢੇ ਸਿਪਾਹੀ ਲਈ ਰਖਦੇ ਹਨ। ਜਦੋਂ ਮਾਤਾ ਹਰੀ ਆਪਣੀ ਤਾਕਤ ਅਤੇ ਸੁਹੱਪਣਤਾ ਦੀ ਚੋਟੀ ਉਤੇ ਸੀ ਤਾਂ ਮੈਡਰ ਕਲੂਨੈਟ ਉਹਦੇ ਪਿਆਰ ਵਿਚ ਫਸ ਗਿਆ ਸੀ। ਕੁਝ ਚਿਰ ਤਕ ਮਾਤਾ ਹਰੀ ਅਤੇ ਮੈਟਰੇ ਕਲੂਨੇਟ ਚੰਗੇ

੧੮o.