ਪੰਨਾ:ਮਾਤਾ ਹਰੀ.pdf/18

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਾਤਾ ਹਰੀ ਦੇ ਗੁਨਾਹਾਂ ਨੂੰ ਘਟ ਨਹੀਂ ਕਰ ਸਕਦਾ।

ਮਾਤਾ ਹਰੀਲਾਲ ਨਾਚਐਚ. ਕੀ ਅਸਲ ਵਿਚ ਹਾਲੈਂਡ ਦੇਸ ਦੇ ਨਿੱਕੇ ਜਿਹੇ ਪਿੰਡ ਲੀਗਰਡਨ ਵਿਚ ਅਗਸਤ ੭, ੧੮੭੬ ਨੂੰ ਜੰਮੀ ਸੀ। ਏਹਦਾ ਨਾਮ ਮਾਰਗੈਰਟ ਗਰਦਰੂਦ ਰਖਿਆ ਗਿਆ।ਏਹਦਾ ਪਿਤਾ ਐਡਮ ਜ਼ੈਲੀਚੰਗਾ ਬਿਉਪਾਰੀ ਸੀ। ਪਰ ਏਹਦੀ ਅੰਮੀ ਚੰਗੇ ਘਰਾਣੇ ਦੀ ਸੋਹਣੀ ਜਹੀ ਧੀ ਸੀ।

ਮਾਤਾ ਹਰੀ ਦੇ ਬਚਪਨ ਵਿੱਚ ਕੋਈ ਖ਼ਾਸ ਦਿਲਚਸਪ ਗੱਲ ਨਾ ਹੋਈ। ਉਹ ਆਪਣੀਆਂ ਸਹੇਲੀਆਂ ਨਾਲ ਸਕੂਲ ਵਿਚ ਪੜ੍ਹਦੀ ਰਹੀ ਅਤੇ ਨਹਿਰ ਕਿਨਾਰੇ ਖੇਡਦੀ ਰਹੀ। ਉਹਦਾ ਪਿਤਾ ਏਸ ਗੱਲ ਦਾ ਚਾਹਵਾਨ ਸੀ ਕਿ ਉਨ੍ਹਾਂ ਦੀ ਧੀ ਚੰਗੀ ਤਰ੍ਹਾਂ ਪੜ੍ਹ ਲਿਖ ਜਾਵੇ। ਚੌਦਾਂ ਸਾਲ ਦੀ ਉਮਰ ਵਿਚ ਮਾਰਗੈਰਟ ਨੂੰ ਕੈਥੋਲਿਕ “ਕਨਵੈਂਟ-ਗਿਰਜੇ" ਵਿਚ ਦਾਖ਼ਲ ਕਰਾ ਦਿਤਾ ਗਿਆ।

ਅਠਾਰਾਂ ਸਾਲ ਦੀ ਆਯੂ ਤਕ ਮਾਤਾ ਹਰੀ ਇਥੇ ਰਹੀ। ਫੇਰ ਡਚ ਦੇਸ਼ ਦੀ ਰਾਜਧਾਨੀ ਹੈਗ ਵਿਚ ਆਪਣੀਆਂ ਛੁਟੀਆਂ ਬਿਤਾਣ ਲਈ ਗਈ। ਇਥੋਂ ਏਸ ਯੁਵਤੀ ਨੂੰ ਕਪਤਾਨ ਕੋਮਬਲ ਮੈਕਲੀਡ ਨਾਮੇ ਅਫ਼ਸਰ ਨੇ ਤੱਕ ਲਿਆ। ਉਹ ਕੋਈ ਏਡਾ ਜਵਾਨ ਮਨੁੱਖ ਨਹੀਂ ਸੀ, ਪਰ ਮਾਤਾ ਹਰੀ ਕਹਿੰਦੀ ਸੀ:

"ਉਹਦੀ ਉਮਰ ਉਹਨੂੰ ਹੋਰ ਵੀ ਪਿਆਰਾ ਬਣਾਂਦੀ ਹੈ। ਮਾਤਾ ਹਰੀ ਪਿਛੋਂ ਮੰਨ ਗਈ ਕਿ ਉਹ ਹਮੇਸ਼ ਅਫ਼ਸਰਾਂ ਦਾ ਲਿਹਾਜ਼ ਕਰਕੇ ਦੁਖੀ ਹੋਈ ਸੀ।

'ਜਿਹੜਾ ਅਫ਼ਸਰ ਨਹੀਂ',ਮਾਤਾ ਹਰੀ ਕੁਝ ਮਿੱਤਰਾਂ ਨੂੰ ਦਸਦੀ ਸੀ “ਉਹ ਮੇਰੇ ਲਈ ਕੋਈ ਦਿਲਚਸਪੀ ਨਹੀਂ ਰਖਦਾ। ਅਫ਼ਸਰ ਇਕ ਵਖ਼ਰਾ ਹੀ ਜੀਵ ਹੈਉਹ ਇਕ ਤਰ੍ਹਾਂ ਦਾ ਆਰਟਿਸਟ ਹੈ, ਜਿਹੜਾ ਸਿਪਾਹੀਆਨਾ ਲਿਬਾਸ ਵਿਚ ਕੋਈ ਉਚੀ ਹਵਾ ਭਖਦਾ ਹੈ। ਉਹਦੇ ਕਪੜੇ ਹਮੇਸ਼ ਖਿੱਚ ਰਖਦੇ ਨੇ। ਹਾਂ, ਮੇਰੇ ਬੜੇ ਪ੍ਰੀਤਮ ਸਨ, ਪਰ ਸਾਰੇ ਹੀ ਹਰ ਵੇਲੇ ਚੰਗੇ ਸਿਪਾਹੀ, ਤਗੜੇ ਤੇ

੧੯.