ਪੰਨਾ:ਮਾਤਾ ਹਰੀ.pdf/183

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਾਰਕਸ ਦਿਤੇ ਅਤੇ ਤੇਰਾ ਨਾਮ ਐਚ-੨੧ ਰਖ ਦਿਤਾ!"

"ਇਹ ਸੱਚ ਹੈ ਮਾਤਾ ਹਰੀ ਆਖਿਆ ਕਿ ਮੇਰਾ ਨਾਮ ਐਚ-੨੧ ਰਖ ਦਿਤਾ ਜਿਸ ਹੇਠਾਂ ਮੈਂ ਆਪਣੇ ਮਿੱਤ੍ਰ ਨਾਲ ਖਤ ਪਤਰੀ ਕਰ ਸਕਾਂ। ਨਾਲੇ ਇਹ ਵੀ ਠੀਕ ਹੈ ਕਿ ਮੈਨੂੰ ਤੀਹ-ਹਜ਼ਾਰ ਮਾਰਕਸ ਦਿਤੇ। ਪਰ ਉਹ ਤੀਹ ਹਜ਼ਾਰ ਮੇਰੇ ਜਾਸੂਸਾ ਹੋਣ ਦੀ ਤਨਖ਼ਾਹ ਨਹੀਂ ਸੀ। ਉਹ ਮਰੀਆਂ ਮੇਹਰਬਾਨੀਆਂ ਦੀ ਕੀਮਤ ਸੀ, ਕਿਉਂਕਿ ਮੈਂ ਉਸ ਅਫ਼ਸਰ ਦੀ "ਮਿਸਟਰੈਸ" ਸਾਂ।

“ਪਰ ਅਫਸਰ ਲੋੜ ਨਾਲੋਂ ਬਹੁਤਾ ਮਿਹਰਬਾਨ ਦਿਸਦਾ ਹੈ।"
"ਤੀਹ ਹਜ਼ਾਰ ਵਿਚ ਸਖਾਵਤ! ਇਹ ਮੇਰੀ ਕੀਮਤ ਹੈ। ਮੇਰੇ ਪ੍ਰੀਤਮ ਮੈਨੂੰ ਕਦੀ ਘਟ ਨਹੀਂ ਸਨ ਦੇਂਦੇ।”
"ਪਰ ਤੂੰ ਪੈਰਸ ਵਿਚ ਕਿਸ ਕਾਰਣ ਸਫ਼ਰ ਕੀਤਾ?"
"ਮੈਂ ਆਪਣਾ ਮਾਲ ਅਸਬਾਬ ਲੈਣ ਅਤੇ ਵੇਚਣ ਗਈ ਸਾਂ", ਮਾਤਾ ਹਰੀ ਨੇ ਕਿਹਾ। ਇਹ ਗੱਲ ਉਸ ਵੇਲੇ ਮਾਤਾ ਹਰੀ ਨੇ ਕਹੀ ਸੀ ਜਦ ਪੈਰਸ ਵਿਚ ਜਾਣ ਲਈ ਪਾਸਪੋਰਟ ਮੰਗਿਆ ਸੀ। "ਇਥੋਂ ਮੈਨੂੰ ਘਰੋਗੀ ਕੰਮਾਂ ਕਰਕੇ ਵਿਟਲ ਜਾਣਾ ਪਿਆ", ਮਾਤਾ ਹਰੀ ਨੇ ਗੱਲ ਨੂੰ ਸ਼ਰੁ ਰਖਦਿਆਂ ਆਖਿਆ:
ਇਨ੍ਹਾਂ ਅਫ਼ਸਰਾਂ-ਜਿਹੜੇ ਹੁਣ ਵਕੀਲ ਸਨ-ਦੀਆਂ ਕਮਜ਼ੋਰੀਆਂ ਨੂੰ ਮਾਤਾ ਹਰੀ ਵੇਖਦੀ ਸੀ ਅਤੇ ਕਈ ਵਾਰੀ ਇਨ੍ਹਾਂ ਤੋਂ ਲਾਭ ਲੈਣ ਦੀ ਕੋਸ਼ਸ਼ ਕਰਦੀ ਸੀ। ਉਹ ਸਾਰੇ ਸਿਪਾਹੀ ਸਨ ਅਤੇ ਮਾਤਾ ਹਰੀ-ਜਿਹੜੀ ਹੁਣ ਜੰਗ ਦਾ ਸ਼ਿਕਾਰ ਹੋ ਚੁਕੀ ਸੀ-ਦੇ ਦੁਖ

੧੮੪.