ਪੰਨਾ:ਮਾਤਾ ਹਰੀ.pdf/184

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੇਖ ਕੇ ਉਨ੍ਹਾਂ ਦੇ ਦਿਲ ਵੀ ਜ਼ਰੂਰ ਹਿਲਦੇ ਹੋਣਗੇ। ਅਸੀਂ ਜਾਣਦੇ ਹਾਂ ਕਿ ਵਿਟਲ ਵਿਚ ਰਹਿੰਦੇ ਮਾਤਾ ਹਰੀ ਆਪਣੇ ਇਕ ਪ੍ਰੀਤਮ ਦੀ ਸੇਵਾ ਕਰਦੀ ਰਹੀ ਸੀ, ਪਰ ਜੇਕਰ ਇਸ ਸੇਵਾ ਦੀ "ਸਚਿਆਈ" ਦਾ ਕੋਈ ਸਬੂਤ ਮਿਲ ਸਕਦਾ ਤਾਂ ਖਬਰੇ ਮਾਤਾ ਹਰੀ ਹਮਦਰਦੀ ਦੀ ਚਿਣੰਗ ਦੀ ਨਿੱਘ ਲੈ ਸਕਦੀ। ਪਰ ਮਾਤਾ ਹਰੀ ਦਾ ਜਦ ਕੰਮ ਪੂਰਾ ਹੋ ਗਿਆ ਤਾਂ ਉਹ ਝਟ ਵਿਟਲ ਸ਼ਹਿਰ ਨੂੰ ਛਡ ਗਈ ਸੀ। ਨਾ ਮਾਤਾ ਹਰੀ ਨੇ ਨਾ ਉਹਦੇ ਵਕੀਲ ਨੇ ਏਸ ਗੱਲ ਤੇ ਕੋਈ ਬਹਿਸ ਹੀ ਕੀਤੀ ਕਿ ਮਾਤਾ ਹਰੀ ਨੇ ਕਿਉਂ ਸੇਵਾ ਦੇ ਉੱਚੇ ਭਾਵ ਨੂੰ ਛਡ ਕੇ ਫੇਰ ਅਯਾਸ਼ੀਆਂ ਵਾਲਾ ਜੀਵਣ ਅਖਤਿਆਰ ਕੀਤਾ। ਏਸ ਬਹਿਸ ਦੇ ਨਾ ਕਰਨ ਵਿਚ ਵੱਡੀ ਭੁਲ ਸੀ, ਕਿਉਂਕਿ ਜਦ ਮਾਤਾ ਹਰੀ ਨੇ ਵਿਟਲ ਨੂੰ ਛਡਿਆ ਉਸੇ ਵੇਲੇ ਜਰਮਨੀ ਵਾਲਿਆਂ ਨੇ ਉਹਦੇ ਦੋ ਕੰਮ ਸੰਵਾਰ ਲਏ ਸਨ ਜਿਨ੍ਹਾਂ ਦਾ ਪਤਾ ਕਰਨ ਲਈ ਮਾਤਾ ਹਰੀ ਉੱਤੇ ਸ਼ਕ ਕੀਤਾ ਜਾਂਦਾ ਸੀ।

ਉਸ ਸੋਹਣੀ ਹਿਕੜੀ ਵਿਚ ਮਜ਼ਬੂਤ, ਅਤੇ ਅਜਿੱਤ ਅਤੇ ਤਗੜਾ ਦਿਲ ਲੁਕਿਆ ਪਿਆ ਸੀ।

ਜਦ ਮਾਤਾ ਹਰੀ ਕੋਲੋਂ ਵੈਰੀਆਂ ਨਾਲ ਖਤਾ ਪਤਰੀ ਕਰਨ ਬਾਰੇ ਪੁਛਿਆ ਗਿਆ ਤਾਂ ਮਾਤਾ ਹਰੀ ਨੇ ਕੁਝ ਇਹੋ ਜਿਹੇ ਉੱਤਰ ਦਿਤੇ ਜਿਹੜੇ ਆਪ ਹੀ ਇਕ ਦੂਜੇ ਨੂੰ ਰਦ ਕਰ ਦੇਂਦੇ ਸਨ। ਇਹ ਉੱਤਰ ਇਵੇਂ ਹੀ ਦੇਂਦੀ ਰਹੀ ਸੀ, ਜਿਵੇਂ ਉਹ ਆਮ ਗੱਲਾਂ ਨੂੰ ਕਰਦੀ ਆਪਣੇ ਮਤਲਬ ਅਨੁਸਾਰ ਗੱਲਾਂ ਦਾ ਮੌੜ ਕਰ ਲੈਂਦੀ ਸੀ।

"ਮੈਨੂੰ ਪਤਾ ਹੈ", ਪ੍ਰਧਾਨ ਨੇ ਆਖਿਆ, "ਕਿ

੧੮੫.