ਪੰਨਾ:ਮਾਤਾ ਹਰੀ.pdf/187

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੁਝ ਝਿਝਕ ਜਾਂਦੀ ਸੀ, ਜਦ ਅਚਾਨਕ ਕੋਈ ਭੇਦ ਖੁਲ੍ਹ ਜਾਂਦਾ ਸੀ। ਇਨ੍ਹਾਂ ਪਿਛਲਿਆਂ ਸਮਿਆਂ ਵਿਚੋਂ ਇਕ ਅਜਿਹਾ ਸਮਾਂ ਉਹ ਸੀ ਜਦ ਕਚਹਿਰੀ ਦੇ ਪ੍ਰਧਾਨ ਨੇ ਉਸ ਖਤਾ ਪਤਰੀ ਬਾਰੇ ਪੁਛ ਕੀਤੀ ਸੀ। ਉਸ ਵੇਲੇ ਹੈਰਾਨ ਹੋਈ ਹੋਈ ਮਾਤਾ ਹਰੀ ਆਪਣੇ ਮੁਖ਼ਾਲਫ਼ ਕੋਲੋਂ ਵਹਿਸ਼ੀਆਨਾ ਤਰੀਕੇ ਨਾਲ ਬਚਾਉ ਕਰ ਰਹੀ ਸੀ।

ਫੇਰ ਮਾਤਾ ਹਰੀ ਉਤੇ ਸਵਾਲ ਕੀਤਾ ਗਿਆ:

"ਤੂੰ ਕਿਸ ਕਾਰਣਾਂ ਕਰਕੇ ਫ਼ਰਾਂਸ ਦੇ ਖੁਫੀਆ ਮਹਿਕਮੇ ਵਿਚ ਨੌਕਰੀ ਕੀਤੀ?"

ਜੋ ਉਤਰ ਮਾਤਾ ਹਰੀ ਨੇ ਦਿਤੇ ਉਸ ਤੋਂ ਪਤਾ ਲਗਦਾ ਸੀ ਕਿ ਮਾਤਾ ਹਰੀ ਲਈ ਮਿੱਤਰਾਂ ਨੂੰ ਭਾਵੇਂ ਜਰਮਨ ਹੋਵੇ ਭਾਵੇਂ ਫ਼ਰਾਂਸੀਸੀ-ਧੋਖਾ ਦੇਣਾ ਮਾਮੂਲੀ ਗਲ ਸੀ।

"ਫ਼ਰਾਂਸ ਲਈ ਲਾਭਦਾਇਕ ਸਾਬਤ ਹੋਣਾ ਕੋਈ ਅਜੀਬ ਗਲ ਨਹੀਂ ਸੀ", ਮਾਤਾ ਹਰੀ ਆਖਿਆ "ਮੇਰੇ ਕਈ ਵਾਕਫ਼ ਸਨ, ਜਿਸ ਕਰਕੇ ਮੈਂ ਇਹ ਕੰਮ ਕਰ ਸਕਦੀ ਸੀ, ਨਾਲੇ ਮੇਰੇ ਕੋਲ ਪੈਸਾ ਨਹੀਂ ਸੀ।"

"ਤੇਰੇ ਜਰਮਨ ਮਿਤ੍ਰ ਨੇ ਤੈਨੂੰ ਜਲਦੀ ਹੀ ਦਸ ਹਜ਼ਾਰ ਮਾਰਕਸ ਬੇਤਰਫ਼ਦਾਰ ਦੇਸ਼ ਦੇ ਦਫਤਰ ਰਾਹੀਂ ਭੇਜ ਦਿਤੇ", ਲੈਫ਼ਟੀਨੈਂਟ ਮੋਰਨੇ ਨੇ ਆਖਿਆ।

"ਉਹ ਮੇਰੇ ਮਿਤ੍ਰ ਨੇ ਭੇਜੇ ਸਨ।"

ਫੇਰ ਏਸ ਗਲ ਤੇ ਵਿਚਾਰ ਕਰਨੀ ਚੰਗੀ ਹੈ ਕਿ ਸਮੇਂ ਅਨੁਸਾਰ ਮਾਤਾ ਹਰੀ ਕਦੀ ਮੰਨ ਲੈਂਦੀ ਸੀ ਕਿ ਉਹ ਆਪਣੇ ਜਰਮਨ ਪ੍ਰੀਤਮ ਨਾਲ ਖ਼ਤਾ-ਪਤਰੀ ਕਰ ਸਕਦੀ ਸੀ, ਅਤੇ ਮੁੜ ਏਸ ਗਲ ਤੋਂ ਇਨਕਾਰ ਕਰ ਦੇਂਦੀ ਸੀ ਕਚਿਹਰੀ ਦੇ ਪ੍ਰਧਾਨ ਨੂੰ ਏਸ ਤਰਾ ਮੋੜਵਾਂ ਉਤਰ ਦੇਕੇ ਮਾਤਾ ਹਰੀ ਨੇ ਆਪਣੇ ਗੁਸੇ ਦੇ ਚਿੰਨ੍ਹ ਦਰਸਾ

੧੮੮.