ਪੰਨਾ:ਮਾਤਾ ਹਰੀ.pdf/188

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਿਤੇ। ਖਵਰੇ ਇਹ ਗੁਸਾ ਏਸ ਕਰਕੇ ਸੀ ਕਿ ਹੁਣੇ ਜਹੇ ਮਾਤਾ ਹਰੀ ਮਾਣ ਨਾਲ ਕਹਿ ਹਟੀ ਸੀ ਕਿ ਇਹ ਮਿੱਤ੍ਰ ਕਦੀ ਤੀਹ ਹਜ਼ਾਰ ਤੋਂ ਘਟ ਦੇਂਦਾ ਹੀ ਨਹੀਂ ਸੀ।

"ਤੇਰੇ ਮਿੱਤ੍ਰ ਵਲੋਂ ਜਿਹੜਾ ਜਾਸੂਸੀ ਮਹਿਕਮੇ ਦਾ ਅਫ਼ਸਰ ਸੀ", ਮੋਰਨੇ ਨੇ ਰੁਖੀ ਜਹੀ ਅਵਾਜ਼ ਨਾਲ ਕਿਹਾ "ਅਤੇ ਅਖ਼ੀਰ ਵਿਚ ਤੂੰ ਫ਼ਰਾਂਸ ਦੇ ਖੁਫੀਆ ਮਹਿਕਮੇ ਵਿਚ ਜਾਸੂਸਾ ਹੋ ਗਈ। ਤੂੰ ਉਥੇ ਕੀ ਕੀਤਾ?"

"ਮੈਂ ਸੈਕੰਡ ਬੀਊਰੋ ਨੂੰ ਏਸ ਗਲ ਦੀ ਖ਼ਬਰ ਦਿਤੀ ਕਿ ਮਾਰੋਕੋ ਦੇ ਕੰਢੇ ਉਤੇ, ਸਬਮਰੀਨਾ ਕਿਥੇ ਹਥਿਆਰ ਲਾਉਂਦੀਆਂ ਸਨ। ਇਹ ਖ਼ਬਰ ਬੜੀ ਜ਼ਰੂਰੀ ਅਤੇ ਲਾਭਦਾਇਕ ਸੀ-----।"

"ਪਰ ਤੂੰ ਇਹ ਖ਼ਬਰ ਲਈ ਕਿੱਥੋਂ?" ਪ੍ਰਧਾਨ ਨੇ ਆਖਿਆ। "ਜੇਕਰ ਉਹ ਸੱਚੀ ਸੀ ਤਾਂ ਇਹਦਾ ਅਰਥ ਇਹ ਸੀ ਕਿ ਤੇਰੀ ਵੈਰੀਆਂ ਨਾਲ ਗੂੜ੍ਹੀ ਗਲ ਬਾਤ ਸੀ। ਜੇਕਰ ਝੂਠੀ ਸੀ ਤਾਂ ਤੂੰ ਸਾਨੂੰ ਧੋਖਾ ਦੇ ਰਹੀ ਸੈਂ।"

ਇਸ ਵਾਰੀ ਲਾਲ-ਨਾਚੀ ਬਿਲਕੁਲ ਘਾਬਰ ਗਈ ਸੀ। ਨ ਦਸੀ ਜਾਣ ਵਾਲੀ ਗਲ ਨੂੰ ਦਸਣ ਦੀ ਕੋਸ਼ਿਸ਼ ਕਰਦਿਆਂ ਮਾਤਾ ਹਰੀ ਨੇ ਕਈ ਟੂਟੀਆਂ ਫੁਟੀਆਂ ਗਲਾਂ ਕਹੀਆਂ। ਉਹਨੇ ਕਿਹਾ:

"ਇਕ ਵਾਰ ਡਿਪਲੋਮੈਟਾਂ ਦਾ ਡਿਨਰ ਸੀ। ਉਥੇ ਮੈਂ ਨਾਚ ਕਰਨ ਗਈ ਸਾਂ। ਉਹ ਇਸ ਬਾਰੇ ਗਲਾਂ ਕਰ ਰਹੇ ਸਨ। ਮੈਂ ਸੁਣ ਲਈਆਂ। ਪਰ ਮੈਨੂੰ ਪਤਾ ਨਹੀਂ ਕਿਥੇ ਇਹ ਗਲਾਂ ਸੁਣੀਆਂ ਅਤੇ ਕਿਸ ਨੇ ਇਨ੍ਹਾਂ ਭੇਦ ਭਰੀਆਂ ਗਲਾਂ ਦਾ ਜ਼ਿਕਰ ਕੀਤਾ ਸੀ। ਮੈਂ ਆਪ ਹੈਰਾਨ ਹਾਂ ਕਿ ਪੈਰਿਸ ਵਿਚ ਰਹਿੰਦੇ ਬੇਤਰਫਦਾਰ ਡਿਪਲੋਮੈਟ ਨੂੰ ਕਿਸ ਤਰ੍ਹਾਂ ਇਨ੍ਹਾਂ ਦਾ ਪਤਾ ਲਗ ਗਿਆ।"

ਫੇਰ ਇਹ ਜਾਣਕੇ ਉਹਦੀ ਘਬਰਾਹਟ ਅਤੇ ਉਹਦੇ

੧੮੯.