ਪੰਨਾ:ਮਾਤਾ ਹਰੀ.pdf/193

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਵਾਰੀ ਮਿਲਣ ਆਉਂਦਾ ਸੀ।"
"ਇਹ ਵੀ ਸਚ ਹੈ।"
"ਕੀ ਤੇਨੂੰ ਉਹ ਚੀਜ਼ਾਂ ਦੇਂਦਾ ਸੀ?"
"ਜ਼ਰੂਰ। ਉਹ ਮੇਰਾ ਪ੍ਰੀਤਮ ਸੀ।"
"ਤੂੰ ਵੀ ਜਾਣਦੀ ਏਂ ਤੇ ਅਸੀਂ ਵੀ ਜਾਣਦੇ ਹਾਂ ਕਿ ਜਿਹੜਾ ਸੁਨੇਹਾ ਤੂੰ ਆਪਣੇ ਜਰਮਨ ਪ੍ਰੀਤਮ ਨੂੰ ਅਮਸਟਰਡਮ ਭੇਜਿਆ ਉਸ ਉਤੇ ਐਚ-੨੧ ਦੇ ਦਸਖ਼ਤ ਸਨ।
"ਇਹ ਠੀਕ ਨਹੀਂ।"
ਸ੍ਰੀ ਮਤੀ ਜੀ, ਮੁਆਫ਼ ਕਰਨਾ, ਇਹ ਠੀਕ ਹੈ। ਇਹਦਾ ਸਬੂਤ ਉਸ ਤਾਰ ਵਿਚੋਂ ਮਿਲ ਜਾਂਦਾ ਹੈ ਜਿਹੜੀ ਮੈਡਰਿਡ ਵਿਚ ਰਹਿੰਦੇ ਜਰਮਨ ਜਾਸੂਸ ਨੇ ਆਪਣੇ ਮਿਤ੍ਰ ਨੂੰ ਅਮਸਟਰਡਮ ਭੇਜੀ ਸੀ ਕਿ ਐਚ-੨੧ ਨੂੰ ਪੈਸਾ ਦੇਣ ਲਈ, ਪੈਸਾ ਜਲਦੀ ਬੇਤਰਫ਼ਦਾਰ ਦੇਸ ਦੇ ਸਫੀਰ ਰਾਹੀਂ ਭੇਜ ਦਿਉ।"
ਇਹ ਉਤਰ ਸੁਣਕੇ ਮਾਤਾ ਹਰੀ ਬਹੁਤ ਹੀ ਘਬਰਾ ਗਈ ਸੀ। ਜਦ ਇਹ ਪਤਾ ਲਗ ਗਿਆ ਕਿ ਫ਼ਰਾਂਸ ਵਾਲੇ ਏਸ ਤਾਰ ਬਾਰੇ ਜਾਣਦੇ ਸਨ ਤਾਂ ਮਾਤਾ ਹਰੀ ਬਹਾਦਰੀ ਨਾਲ ਸਾਹਮਣਾ ਨਾ ਕਰ ਸਕੀ। ਉਹ ਇਸਤ੍ਰੀ ਜਿਹੜੀ ਅਤਿ ਕਰੜੇ ਇਮਤਿਹਾਨ ਵਿਚ ਵੀ ਅਡੋਲ ਰਹਿੰਦੀ ਸੀ ਅਜ ਡਰ ਗਈ। ਅਖਾਂ ਦੀ ਚਮਕ ਦੂਰ ਹੋ ਗਈ, ਬੁਲ੍ਹੀਆਂ ਮੀਟੀਆਂ ਗਈਆਂ ਅਤੇ ਇਨ੍ਹਾਂ ਵਿਚੋਂ ਟੁਟੇ ਫੁਟੇ ਸ਼ਬਦ ਨਿਕਲਣ ਲਗੇ। ਮਾਤਾ ਹਰੀ ਤੜਪ ਉਠੀ ਸੀ, ਜਿਸਨੂੰ ਵੇਖਕੇ ਤਰਸ ਆਉਂਦਾ ਸੀ। ਮੈਟਰੋ ਕਲੂਏਂਟ ਨੇ ਮਹਿਸੂਸ ਕੀਤਾ ਕਿ ਆਪਣੇ ਮੁਅੱਕਲ (Client) ਵਲ ਕੁਝ ਬੋਲੋ।
"ਇਨ੍ਹਾਂ ਸਾਰੀਆਂ ਗਲਾਂ ਤੋਂ ਕੁਝ ਵੀ ਸਾਬਤ ਨਹੀਂ

੧੯੪.