ਪੰਨਾ:ਮਾਤਾ ਹਰੀ.pdf/198

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

"ਇਹ ਫਰਾਂਸ ਵਿਚ ਇਸ ਵੱਡੇ ਅਹੁਦੇ ਉੱਤੇ ਹਨ। ਇਹ ਸਰਕਾਰ ਦੀਆਂ ਸਾਰੀਆਂ ਮਰਜ਼ੀਆਂ ਨੂੰ ਜਾਣਦੇ ਹਨ, ਅਤੇ ਹੋਣ ਵਾਲੇ ਜੰਗੀ ਕੰਮਾਂ ਨੂੰ। ਜਦੋਂ ਮੈਂ ਮੈਡਰਿਡ ਤੋਂ ਵਾਪਸ ਆਈ ਤਾਂ ਇਨ੍ਹਾਂ ਨੂੰ ਫੇਰ ਮਿਲੀ ਸਾਂ। ਜਦ ਮੈਂ ਤਲਾਕ ਲੈ ਲਿਆ ਤਾਂ ਪਹਿਲੇ ਇਹ ਹੀ ਮੇਰੇ ਮਿੱਤ੍ਰ ਬਣੇ ਸਨ, ਇਸ ਲਈ ਇਹ ਕੁਦਰਤੀ ਸੀ ਕਿ ਮੁੜ ਮੈਂ ਇਨਾਂ ਨੂੰ ਖੁਸ਼ੀ ਨਾਲ ਮਿਲਦੀ। ਤਿੰਨ ਦਿਨ ਅਸੀਂ ਅਕੱਠੇ ਰਹੇ ਸਾਂ ਹੁਣ ਮੈਂ ਇਕ ਸਵਾਲ ਹੀ ਇਨ੍ਹਾਂ ਕੋਲੋਂ ਪੁਛਨਾ ਹੈ: ਕੀ ਮੈਂ ਕਦੀ ਕੋਈ ਭੇਦ ਪਾਉਣ ਦੀ ਕੋਸ਼ਿਸ਼ ਕੀਤੀ?"

"ਮੈਡਮ ਨੇ ਕਦੀ ਇਹੋ ਜਿਹਾ ਸਵਾਲ ਮੈਨੂੰ ਨਹੀਂ ਸੀ ਪਾਇਆ" ਗਵਾਹ ਨੇ ਆਖਿਆ:

"ਤੁਸੀਂ ਦੇਖਦੇ ਹੋ" ਮਾਤਾ ਹਰੀ ਦੇ ਕਾਹਲੇ ਪਏ ਹੋਏ ਵਕੀਲ ਨੇ ਗਲ ਤੋੜ ਕੇ ਆਖਿਆ "ਕਿ ਮਾਤਾ ਹਰੀ ਕੋਈ ਜਾਸੂਸਾ ਨਹੀਂ। ਜੇਕਰ ਇਹ ਕੀਮਤੀ ਭੇਦ ਪਾਉਣ ਦੀ ਮਰਜ਼ੀ ਰਖਦੀ ਤਾਂ ਕਈ ਇਹਦੇ ਕਦਮਾਂ ਵਿਚ ਆ ਡਿਗਦੇ।"

"ਤਾਂ ਫਿਰ ਤਿੰਨ ਦਿਨ ਤੁਸੀਂ ਕੀ ਗਲਾਂ ਕਰਦੇ ਰਹੇ।" ਪ੍ਰਧਾਨ ਨੇ ਕਿਹਾ "ਜਦ ਸਾਰਾ ਨੈਸ਼ਨ ਜੰਗ ਵਿਚ ਰੁੱਝਾ ਹੋਇਆ ਹੈ ਕੀ ਤੂੰ ਉਸ ਮਜ਼ਮੂਨ ਨੂੰ ਛੇੜਿਆ ਤਕ ਵੀ ਨਾ ਜਿਹੜਾ ਹਰ ਦਿਲ ਅਤੇ ਦੀਮਾਗ਼ ਨੂੰ ਮਲੀ ਬੈਠਾ ਹੈ? ਏਸ ਗਲ ਉਤੇ ਯਕੀਨ ਨਹੀਂ ਹੋ ਸਕਦਾ।"

"ਮੰਨਣ ਯੋਗ ਨਹੀਂ ਪਰ ਸੱਚ ਹੈ। ਅਸਾਂ ਆਰਟ ਬਾਰੇ ਗਲਾਂ ਕੀਤੀਆਂ ਸਨ-ਹਿੰਦੀ ਆਰਟ।"

ਮੁਲਜ਼ਮ ਦੀਆਂ ਅੱਖਾਂ ਵਿਚੋਂ ਉਮੀਦ ਦੀ ਕ੍ਰਿਣ ਲਿਸ਼ਕੀ। ਇਹ ਬਿਆਨ ਦੇ ਕੇ ਉਹਨੂੰ ਕੁਝ ਧੀਰਜ ਹੋਇਆ ਪਰ ਅਫਸਰ ਨੂੰ ਕੁਝ ਸ਼ਾਂਤੀ ਨਾ ਹੋਈ।

"ਆਓ ਅਸੀਂ ਇਹ ਮੰਨ ਲਈਏ", ਮੋਰਨੇ

.

੧੯੯.