ਪੰਨਾ:ਮਾਤਾ ਹਰੀ.pdf/199

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆਖਿਆ। "ਪਰ ਤੁਸੀਂ ਏਸ ਗਲ ਨੂੰ ਵੀ ਮੰਨ ਜਾਵੋਗੇ ਕਿ ਇਹ ਦੋਸ਼ਣੀ ਇਤਨੀ ਸਿਆਣਪ ਰਖਦੀ ਹੈ ਕਿ ਏਸ ਗਲ ਨੂੰ ਸਮਝ ਜਾਵੇ ਕਿ ਡਿਪਲੋਮੈਂਟ ਦੇ ਨੱਕ ਵਿਚ ਨਕੇਲ ਪਾ ਕੇ ਲਈ ਫਿਰਨਾ ਇਤਨਾ ਸੌਖਾ ਨਹੀਂ ਜਿਤਨਾ ਉਨ੍ਹਾਂ ਜਵਾਨ ਅਫਸਰਾਂ ਨੂੰ ਕਾਬੂ ਕਰ ਲੈਣਾ ਜਿਨ੍ਹਾ ਪਿਆਰ ਅਤੇ ਚੁਮਣਾਂ ਦੇ ਪਿਆਲੇ ਪੀ ਪੀ ਮਸਤੀ ਮਾਣੀ ਹੋਵੇ। ਓਹ ਮਾਤਾ ਹਰੀ ਵਰਗੀ ਵੱਡੀ ਆਰਟਿਸਟ ਅਗੇ ਕਿਸੇ ਗੱਲ ਦੀ ਨਾਂਹ ਨਹੀਂ ਸਨ ਕਰ ਸਕਦੇ। ਇਹ ਕਿਹਾ ਜਾਂਦਾ ਹੈ ਕ ਜਿੰਨੀਆਂ ਚਿੱਠੀਆਂ ਮਾਤਾ ਹਰੀ ਨੇ ਆਪਣੇ ਮਿਤ੍ਰ ਨੂੰ ਮੈਡਰਿਡ ਅਤੇ ਅਮਸਟਰਡਮ ਪਾਈਆਂ ਉਨਾਂ ਉੱਤੇ ਪ੍ਰਦੇਸੀ ਮੁਆਮਲਿਆਂ ਦੀ ਵਜ਼ੀਰੀ ਦੀਆਂ ਮੋਹਰਾਂ ਲਗੀਆਂ ਹੋਈਆਂ ਸਨ। ਇਹਦੇ ਵਿਚ ਕੋਈ ਸ਼ੱਕ ਨਹੀਂ ਕਿ ਏਡੀ ਵੱਡੀ ਮਿਤ੍ਰਤਾ ਹਾਸਲ ਕਰ ਲੈਣ ਬਦਲੇ ਇਹਨੂੰ ਚੰਗੀ ਤਨਖਾਹ ਮਿਲਦੀ ਰਹੀ। ਏਸ ਵੱਡੇ ਅਫਸਰ ਨਾਲ ਦੂਜਿਆਂ ਜਾਸੂਸ਼ਾਂ ਦੇ ਸਾਹਮਣੇ ਫਿਰ ਕੇ ਇਹ ਆਪਣੀ ਤਾਕਤ ਨੂੰ ਦਰਸਾਂਦੀ ਸੀ ਅਤੇ ਇਵੇਂ ਹੋਰ ਵੀ ਲੁੱਕੇ ਹੋਏ ਭੇਦ ਪਾ ਲੈਂਦੀ ਸੀ।

ਜਦ ਗਵਾਹ ਕੋਲੋਂ ਪੁਛਿਆ ਗਿਆ ਕਿ ਉਹਨੇ ਹੋਰ ਬਿਆਨ ਵੀ ਦੇਣਾ ਸੀ ਤਾਂ ਗਵਾਹ ਨੇ ਉੱਤਰ ਦਿਤਾ:

"ਕੋਈ ਇਹੋ ਜਹੀ ਗਲ ਨਹੀਂ ਹੋਈ ਜਿਸ ਕਰਕੇ ਲੇਡੀ ਬਾਰੇ ਚੰਗੇ ਬਣਾਏ ਹੋਏ ਖਿਆਲਾਂ ਨੂੰ ਬਦਲ ਦੇਵਾਂ।"

ਫੇਰ ਵੀ ਉਹਦੀ ਖੁਸ਼ੀ ਪ੍ਰਤੱਖ ਸੀ ਜਦ ਉਹਦੇ ਕੋਲੋਂ ਹੋਰ ਸਵਾਲ ਨਾ ਪੁਛਿਆ ਗਿਆ।

ਪਰ ਮਾਤਾ ਹਰੀ ਮਾਨ ਮਤੀ ਉੱਥੇ ਖੜੀ ਸੀ।

ਅਗਲੀ ਗਵਾਹੀ ਵਿਚੋਂ ਇਕ ਅਜੀਬ ਹੀ ਗਲ ਪਤਾ ਲਗੀ। ਇਹ ਇਕ ਪੁਰਾਣੇ ਵਜ਼ੀਰ ਵਲੋਂ ਲਿਖਤੀ ਗਵਾਹੀ ਸੀ। ਇਹ ਲਾਲ ਨਾਚੀ ਦੀ ਸ਼ਲਾਘਾ ਕਰਨ ਵਾਲਿਆਂ

੨oo.