ਪੰਨਾ:ਮਾਤਾ ਹਰੀ.pdf/202

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਿਵੇਂ ਮੋਰਨੇ ਨੇ ਆਖਿਆ ਸੀ ਕਿ ਏਸ ਗਲ ਤੋਂ ਇਨਕਾਰ ਨਹੀਂ ਹੋ ਸਕਦਾ ਕਿ ਇਨ੍ਹਾਂ ਦੀ ਮਿੱਤ੍ਰਤਾ ਤੋਂ ਮਾਤਾ ਹਰੀ ਨੇ ਜਰਮਨੀ ਦੇ ਮਹਿਕਮੇ ਕੋਲੋਂ ਲਗ ਪਗ ਪੰਦਰਾਂ ਹਜ਼ਾਰ ਡਾਲਰ ਆਪਣੇ ਕੰਮਾਂ ਕਰ ਕੇ ਲੈ ਲਏ ਸਨ। ਜਦ ਅਸੀਂ ਦੁਜਿਆਂ ਜਾਸੂਸਾਂ ਦੀ ਬੜੀ ਤਨਖ਼ਾਹ ਵਲ ਤਕਦੇ ਹਾਂ ਤਾਂ ਇਹ "ਸ਼ਾਹੀ ਤਨਖ਼ਾਹ" ਜਾਪਦੀ ਹੈ ਅਤੇ ਦਸਦੀ ਹੈ ਕਿ ਮਾਤਾ ਹਰੀ ਦੇ ਕੰਮ ਕਿਤਨੇ ਜ਼ਰੂਰੀ ਸਨ।

ਡਿਪਲੋਮੈਂਟ ਅਤੇ ਪੁਰਾਣੇ ਵਜ਼ੀਰ ਦੀਆਂ ਗਵਾਹੀਆਂ ਨੇ ਮਾਤਾ ਹਰੀ ਦੇ ਕੇਸ ਨੂੰ ਤਕੜਿਆਂ ਨਾ ਕੀਤਾ। ਇਹ ਦੇਖਕੇ ਬੁਢੇ ਵਕੀਲ ਨੇ ਮੁਕਦਮਾ ਬੰਦ ਕਰਾ ਦਿਤਾ ਅਤੇ ਆਪਣੀ ਸਪੀਚ ਸ਼ੁਰੂ ਕਰ ਦਿਤੀ। ਜੋ ਕੁਝ ਉਸ ਨੇ ਆਖਿਆ ਉਹਦਾ ਪਤਾ ਨਹੀਂ ਲੱਗ ਸਕਿਆ। ਕੇਵਲ ਇਤਨਾ ਹੀ ਪਤਾ ਲਗਿਆ ਹੈ ਕਿ ਮਾਤਾ ਹਰੀ ਦੇ ਹਕ ਵਿਚ ਉਹਨੇ "ਦਿਲ-ਸੋੜੀ" (passionate) ਨਾਲ ਤਕਰੀਰ ਕੀਤੀ। ਪਰ ਜਿਹੜੀ ਸ਼ਹਾਦਤ ਕਮਿਸ਼ਨਰ ਨੇ ਦਿਤੀ ਉਹਨੂੰ ਕੋਈ ਰਦ ਨਾ ਕਰ ਸਕਿਆ। ਕੁਦਰਤੀ ਗਲ ਹੈ ਕਿ ਸਾਰੀਆਂ ਗਵਾਹੀਆਂ ਜਿਹੜੀਆਂ ਕਚਹਿਰੀ ਵਿਚ ਹੋਈਆਂ ਉਨ੍ਹਾਂ ਦਾ ਪਤਾ ਨਹੀਂ ਲਗ ਸਕਦਾ। ਬਹੁਤ ਸਾਰੀਆਂ ਗਵਾਹੀਆਂ ਦਾ ਖਵਰੇ ਕਦੀ ਵੀ ਪਬਲਿਕ ਨੂੰ ਪਤਾ ਨ ਲਗ ਸਕੇਗਾ ਕਿਉਂਕਿ ਦਸਣ ਵਿਚ ਨੈਸ਼ਨ ਅਤੇ ਕਈ ਆਦਮੀਆਂ ਨੂੰ ਖ਼ਤਰਾ ਹੈ! ਸੈਕੰਡ ਬੀਊਰੋ ਆਪਣੇ ਮਤਲਬ ਲਈ ਚੁਪ ਰਹਿਣਾ ਚਾਹੁੰਦੀ ਹੈ, ਅਤੇ ਫ਼ਰਾਂਸੀਸੀ ਸਰਕਾਰ ਵੀ ਕਈ ਕਾਰਨਾਂ ਕਰ ਕੇ ਸਾਰੀਆਂ ਸ਼ਹਾਦਤਾਂ ਨੂੰ ਨਹੀਂ ਦੱਸਣਾ ਚਾਹੁੰਦੀ।

ਜਿਹੜਾ ਰਾਹ ਬੁੱਢੇ ਵਕੀਲ ਨੇ ਮਾਤਾ ਹਰੀ ਦੇ ਬਚਾਣ ਦਾ ਪਕੜਿਆ, ਉਹ ਯਕੀਨ ਦਵਾਣ ਵਾਲਾ ਨਹੀਂ ਸੀ। ਖਵਰੇ ਕੇਵਲ ਉਹ ਹੀ ਇਹ ਪਕ ਯਕੀਨ ਕਰਦਾ

੨੦੩.