ਪੰਨਾ:ਮਾਤਾ ਹਰੀ.pdf/204

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਾਖੁਸ਼ੀ ਵਲ ਧਿਆਨ ਦਿਵਾਂਦਾ ਸੀ ਅਤੇ ਬੇਦਰਦ ਪਤੀਦੀਆਂ ਬੇਦਰਦੀਆਂ ਦੀ ਯਾਦ ਦਿਵਾਂਦਾ ਸੀ। ਫੇਰ ਆਖਦਾ ਸੀ ਕਿ ਕਿਵੇਂ ਮਾਤਾ ਹਰੀ ਨੇ ਆਪਣੀ ਰੋਟੀ ਕਮਾਣ ਲਈ ਆਰਟ ਦੀ ਮਦਦ ਲਈ ਅਤੇ ਵੀਹ ਸਾਲ ਤੋਂ ਲੋਕਾਂ ਦੀ ਵਾਹ ਵਾਹ ਲੈ ਰਹੀ ਸੀ। ਜਿਉਂ ਜਿਉਂ ਮੈਟਰੇ ਕਲੂਐਂਟ ਤਾਰੀਫ਼ ਦੀ ਚੋਟੀ ਉਤੇ ਪਹੁੰਚ ਰਿਹਾ ਸੀ ਮਾਤਾ ਹਰੀ ਵੀ ਆਪਣੇ ਆਪ ਨੂੰ ਸੰਵਾਰ ਰਹੀ ਸੀ ਅਤੇ ਕਈ ਅਦਾਆਂ ਕਰਨ ਨੂੰ ਤਿਆਰ ਹੋ ਰਹੀ ਸੀ। ਏਸ ਵਾਰੀ ਮਾਤਾ ਹਰੀ ਨੇ ਆਪਣਾ ਸਾਰਾ ਆਰਟ ਦਸ ਦਿਤਾ, ਉਸ ਆਰਟ ਨੇ ਜਿਸ ਨੇ ਕਈਆਂ ਨੂੰ ਮਾਤਾ ਹਰੀ ਦਾ ਗੋਲਾ ਬਣਾ ਦਿਤਾ ਸੀ। ਉਸ ਵੇਲੇ ਮਾਤਾ ਹਰੀ ਇਕ ਮੁਲਜ਼ਮ ਦੀ ਹਸੀਅਤ ਵਿਚ ਨਹੀਂ ਸੀ ਜਿਹੜੀ ਆਪਣੇ ਆਪ ਨੂੰ ਨਿਦੋਸ਼ੀ ਸਾਬਤ ਕਰ ਰਹੀ ਸੀ, ਉਹ ਤਾਂ ਇਕ ਆਰਟਿਸਟ ਹੋਕੇ ਦਸ ਰਹੀ ਸੀ।

"ਕੀ ਤੂੰ ਕੁਝ ਹੋਰ ਆਖਣਾ ਹੈ" ਪ੍ਰਧਾਨ ਨੇ ਮਾਤਾ ਹਰੀ ਨੂੰ ਆਖਿਆ ਜੱਦ ਵਕੀਲ ਨੇ ਸਪੀਚ ਖ਼ਤਮ ਕੀਤੀ।

"ਕੁਝ ਨਹੀਂ। ਮੇਰੇ ਵਕੀਲ ਨੇ ਸਚ ਦਸ ਦਿਤਾ ਹੈ। ਮੈਂ ਫਰਾਂਸੀਸੀ ਨਹੀਂ ਹਾਂ। ਮੈਂ ਉਨਾਂ ਦੂਜੇ ਦੇਸ਼ਾਂ ਵਿਚ ਜਿਹੜੇ ਫਰਾਂਸ ਨਾਲ ਜੰਗ ਵਿਚ ਜੁਟੇ ਹੋਏ ਹਨ, ਮਿਤ੍ਰ ਰਖਣ ਦਾ ਹਕ ਰਖਦੀ ਹਾਂ। ਮੈਂ ਬੇਤਰਫਦਾਰ ਰਹੀ ਹਾਂ। ਮੈਨੂੰ ਤੁਸਾਂ ਫਰਾਂਸੀਸੀ ਅਫਸਰਾਂ ਦੀ ਦਰਿਆ ਦਿਲੀ ਉੱਤੇ ਉਮੀਦ ਹੈ।"

ਉਹ ਬੁੱਢਾ ਵਕੀਲ ਇਨ੍ਹਾਂ ਸਾਦਿਆਂ ਸ਼ਬਦਾਂ ਨੂੰ ਸੁਣਕੇ ਇਤਨਾ ਖੁਸ਼ ਹੋਇਆ ਕਿ ਉਹਨੇ ਮਾਤਾ ਹਰੀ ਦੇ ਹਥ ਨੂੰ ਘੁਟ ਕੇ ਅਪਣੀ ਸ਼ਲਾਘਾ ਦਰਸਾਈ।

ਸਾਰਾ ਮੁਕੱਦਮਾ ਸੁਣਿਆ ਗਿਆ। ਸਾਰੇ ਮੈਂਬਰ ਨਾਲ ਦੇ ਕਮਰੇ ਵਿਚ ਚਲੇ ਗਏ ਤਾਂ ਜੋ ਉਹ ਆਪਣੇ

੨੦੫.