ਪੰਨਾ:ਮਾਤਾ ਹਰੀ.pdf/205

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਫੈਸਲੇ ਬਾਰੇ ਸਲਾਹ ਮਸ਼ਵਰਾ ਕਰ ਲੈਣ। ਮਾਤਾ ਹਰੀ ਓਥੇ ਹਾਜ਼ਰ ਨਹੀਂ ਸੀ। ਦਸ ਮਿੰਟਾਂ ਪਿਛੋਂ ਉਹ ਆਪਣਾ ਫੈਸਲਾ ਕਰ ਚੁਕੇ ਸਨ। ਪ੍ਰਧਾਨ ਨੇ ਨਿਕੇ ਅਫਸਰ ਤੋਂ ਲੈ ਕੇ ਵੱਡੇ ਅਫਸਰ ਤਕ ਸਵਾਲ ਪੁਛਣਾ ਸ਼ੁਰੂ ਕੀਤਾ। ਨਿੱਕੇ ਅਫਸਰ ਤੋਂ ਇਸ ਲਈ ਸ਼ੁਰੂ ਕੀਤਾ ਕਿ ਮਤਾ ਵਡੇ ਅਫ਼ਸਰਾਂ ਦਾ ਅਸਰ ਨਿਕਿਆਂ ਤੇ ਪੈ ਜਾਵੇ ਅਤੇ ਉਹ ਆਪਣੀ ਸੱਚੀ ਸਲਾਹ ਨਾ ਦੇ ਸਕਣ। ਪ੍ਰਧਾਨ ਨੇ ਵਾਰੀ ਵਾਰ ਹਰ ਇਕ ਨੂੰ ਇਹ ਕਿਹਾ।

"ਕੀ ਤੁਸੀਂ ਆਪਣੀ ਆਤਮਾਂ ਅਤੇ ਧਰਮ ਨੂੰ ਸਾਹਮਣੇ ਰਖਕੇ ਏਸ ਗਲ ਦਾ ਯਕੀਨ ਕਰਦੇ ਹੋ ਕਿ ਇਹ ਇਸਤ੍ਰੀ ਵੈਰੀਆਂ ਲਈ ਜਾਸਸੂਨ ਦਾ ਕੰਮ ਕਰਦੀ ਰਹੀ ਹੈ ਅਤੇ ਕਈ ਸਿਪਾਹੀਆਂ ਦੀ ਮੌਤ ਦਾ ਕਾਰਨ ਬਣੀ ਹੈ?"

ਹਰ ਇਕ ਅਫਸਰ ਨੇ ਬਿਨਾਂ ਝਿਝਕ ਅਤੇ ਤੁਹੱਮਲ ਨਾਲ ਆਖਿਆ "ਹਾਂ। ਜਦ ਸਾਰੇ ਵਕੀਲ ਫੈਸਲੇ ਵਾਲੇ ਕਾਗਜ਼ ਉਤੇ ਦਸਖਤ ਕਰ ਰਹੇ ਸਨ ਤਾਂ ਇਕ ਨੇ ਕਲਮ ਪਰਾਂ ਸੁਟ ਮਾਰੀ ਤੇ ਜ਼ੋਰ ਨਾਲ ਕਹਿਣ ਲਗਾ:

"ਇਹ ਬੜਾ ਹੀ ਦੁਖਦਾਇਕ ਹੈ ਕਿ ਇਹੋ ਜਹੀ ਸੋਹਣੀ, ਲਾਇਕ ਅਤੇ ਮਨਮੋਹਣੀ ਇਸਤ੍ਰੀ ਨੂੰ ਮੌਤ ਦੇ ਘਾਟ ਚੜ੍ਹਾਇਆ ਜਾ ਰਿਹਾ ਹੈ। ਪਰ ਏਹਦੀਆਂ ਸਾਜ਼ਸ਼ਾਂ ਨੇ ਇਤਨਾ ਨੁਕਸਾਨ ਪਹੁੰਚਾਇਆ ਹੈ ਕਿ ਜੇਕਰ ਮੇਰੇ ਵਸ ਹੋਵੇ ਤਾਂ ਇਕ ਦਰਜਨ ਗੋਲੀਆਂ ਨਾਲ ਏਹਦੇ ਸਰੀਰ ਨੂੰ ਛਾਨਣੀ ਕਰ ਸੂਟਾਂ।"

ਜਦ ਸਾਰੇ ਵਕੀਲ ਫੈਸਲੇ ਦੀ ਸਲਾਹ ਕਰਨ ਲਈ ਦੂਸਰੇ ਕਮਰੇ ਵਿਚ ਗਏ ਸਨ ਤਾਂ ਮੈਟਰੇ ਕਲੂਨੇਟ ਨੇ ਵਕੀਲਾਂ ਦਾ ਮੁਜਰਮ ਵਲ ਰਵੱਈਆ ਸਮਝ ਕੇ ਮਾਤਾ ਹਰੀ ਨੂੰ ਭੈੜੀ ਤੋਂ ਭੈੜੀ ਗਲ ਲਈ ਤਿਆਰ ਹੋਣ ਲਈ ਆਖ ਦਿਤਾ ਸੀ। ਅਖ਼ੀਰ ਜਦ ਮੌਤ ਦੀ ਸਜ਼ਾ ਸੁਣਾਈ ਗਈ

੨੦੬.