ਪੰਨਾ:ਮਾਤਾ ਹਰੀ.pdf/208

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਾਰੇ ਮੁਕੱਦਮੇ ਵਿਚ ਮਾਤਾ ਹਰੀ ਆਪਣੀ ਦਲੇਰੀ ਹੀ ਦਰਸਾਂਦੀ ਰਹੀ। ਇਸ ਦਲੇਰੀ ਨੇ ਸੁਣਨ ਅਤੇ ਵੇਖਣ ਵਾਲਿਆਂ ਨੂੰ ਹੈਰਾਨ ਕਰ ਦਿਤਾ ਸੀ। ਪਰ ਅਸਲ ਵਿਚ ਮੌਤ ਦਾ ਡਰ ਉਹਦੇ ਅੰਦਰ ਵਸ ਗਿਆ ਸੀ। ਉਹ ਕਈ ਗੱਲਾਂ ਕਰ ਕੇ ਮੌਤ ਉਤੇ ਹਸਦੀ ਦਿਸਦੀ ਸੀ, ਪਰ ਇੰਝ ਜਾਪਦਾ ਸੀ ਕਿ ਕਰੜੇ ਫ਼ੈਸਲੇ ਨੇ ਉਹਦੇ ਯਕੀਨ ਨੂੰ ਹਲੂਣ ਸੁਟਿਆ ਸੀ। ਉਹਦੀ ਬਾਹਰਲੀ ਦਿਸਦੀ ਦਲੇਰੀ ਖ਼ਵਰੇ ਇਸ ਖ਼ਿਆਲ ਉਤੇ ਨਿਰਭਰ ਸੀ ਕਿ ਉਹਦਾ ਬੁਢਾ ਵਕੀਲ ਕਈ ਹੋਰ ਮਿੱਤਰਾਂ ਦੇ ਦਿਲਾਂ ਨੂੰ ਹਿਲਾ ਕੇ ਇਕ ਜ਼ਬਰਦਸਤ ਰਾਏ ਬਣਾ ਸਕੇਗਾ, ਜਿਸ ਨੂੰ ਦੇਖ ਕੇ ਸਰਕਾਰ ਨੂੰ ਮੌਤ ਦੀ ਸਜ਼ਾ ਨੂੰ ਮਨਸੂਖ ਕਰਨਾ ਪਏਗਾ। ਏਸ ਉਮੀਦ ਦੀ ਕ੍ਰਿਣ ਨੂੰ ਨਾ ਮੁਲਜ਼ਮ ਨੇ ਛਡਿਆ ਅਤੇ ਨਾ ਹੀ ਉਹਦੇ ਵਕੀਲ ਨੇ।

ਜਦ ਮਾਤਾ ਹਰੀ ਜੇਲ੍ਹ ਵਿਚ ਕੈਦ ਸੀ ਤਾਂ ਜੇਲ੍ਹ ਦਾ ਡਾਕਟਰ ਬਰੋਲੇਜ ਮਾਤਾ ਹਰੀ ਕੋਲ ਆਮ ਆਉਂਦਾ ਜਾਂਦਾ ਸੀ। ਉਹ ਆਪਣੇ ਖਿਆਲ ਇਉਂ ਦਸਦਾ ਹੈ:

ਜੇਕਰ ਤੁਸੀਂ ਮੇਰੇ ਕੋਲੋਂ ਪੁਛੋ ਕਿ ਮਾਤਾ ਹਰੀ ਮੁਲਜ਼ਮ ਸੀ ਤਾਂ ਮੈਂ ਆਪਣੀ ਜ਼ਮੀਰ ਦੇ ਖਿਲਾਫ਼ ਜਾਂਦਾ ਹੋਇਆ ਆਖ ਦਿਆਂਗਾ ‘ਹਾਂ। ਪਰ ਮੈਨੂੰ ਸਮਝ ਨਹੀਂ ਆਉਂਦੀ ਕਿ ਮਾਤਾ ਹਰੀ ਜਹੀ ਫਿਤਰਤ ਵਾਲਾ ਜੀਵ-ਜਿਸਦੇ ਅੰਦਰ ਮਾਨ ਖ਼ਿਆਲ, ਆਰਟ ਲਈ ਪਿਆਰ, ਸੁਹੱਪਣਤਾ, ਤਹਿਜ਼ੀਬ, ਪੈਸੇ ਲਈ ਨਫ਼ਰਤ ਹੋਵੇ-ਕਿਸ ਤਰਾਂ ਇਤਨਾ ਕਮੀਨਾ ਹੋ ਸਕਦਾ ਹੈ ਕਿ ਸ਼ਰਾਬ ਨਾਲ ਮਸਤ ਹੋਏ ਹੋਏ ਹਵਾਬਾਜ਼ਾਂ ਕੋਲੋਂ ਗੁਝੇ ਭੇਦ ਪਾ ਕੇ ਫੇਰ ਧੋਖਾ ਦੇ ਦੇਵੇ। ਪਰ

੨o੯.