ਪੰਨਾ:ਮਾਤਾ ਹਰੀ.pdf/213

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਨ। ਭਾਵੇਂ ਫਰਾਂਸ ਦੇ ਲੋਕੀ ਮਾਤਾ ਹਰੀ ਦੇ ਬੜੇ ਬਰਖਿਲਾਫ਼ ਸਨ। ਤਦ ਵੀ ਉਹ ਯਕੀਨ ਕਰਦੇ ਸਨ ਕਿ ਉਹ ਦੇ ਮਾਲਕ ਉਸ ਨੂੰ ਜ਼ਰੂਰ ਕਿਸੇ ਤਰ੍ਹਾਂ ਛੁਡਾਣ ਦੀ ਕੋਸ਼ਿਸ਼ ਕਰਨਗੇਨਹੀਂ ਤਾਂ ਕੋਈ ਸਾਜ਼ਸ਼ ਕਰਕੇ ਉਹਨੂੰ ਬਚਾ ਕੇ ਲੈ ਜਾਣਗੇ, ਪਰ ਜਰਮਨ ਵਾਲਿਆਂ ਕੁਝ ਨਾ ਕੀਤਾ।

ਜਿਸ ਨੇ ਮਾਤਾ ਹਰੀ ਨੂੰ ਬਚਾਣ ਦੀ ਸਾਰਿਆਂ ਨਾਲੋਂ ਵਧ ਕੋਸ਼ਿਸ਼ ਕੀਤੀ ਉਹਦਾ ਨਾਮ ਐਨਡਰੇ ਸੀ। ਉਹ ਉਦੇ ਘਰ ਦਾ ਵਿਗੜਿਆ ਹੋਇਆ ਪੁਤ੍ਰ ਸੀ। ਉਸਨੇ ਅਯਾਸੀਆਂ ਵਿਚ ਬਹੁਤ ਕੁਝ ਉਜਾੜ ਸੁਟਿਆ ਸੀ ਅਤੇ ਕੋਸ਼ਿਸ਼ ਕਰਦਾ ਸੀ ਕਿ ਕਿਵੇਂ ਮਾਤਾ ਹਰੀ ਆਪਣੇ ਪ੍ਰੀਤਮ ਨੂੰ ਛਡ ਕੇ ਉਹਦੇ ਵਲ ਮੂੰਹ ਮੋੜ ਲਵੇ। ਕਿਹਾ ਜਾਂਦਾ ਹੈ ਕਿ ਮਾਤਾ ਹਰੀ ਦੇ ਨਾਲ ਪਿਆਰ ਪਾਉਣ ਤੋਂ ਪਹਿਲਾਂ ਇਹ ਇਕ ਰੂਸੀ ਸ਼ਹਿਜ਼ਾਦੀ ਨੂੰ ਕਢ ਕੇ ਲਿਜਾ ਚੁਕਿਆ ਸੀ। ਇਕ ਬਰਤਾਨਵੀ ਯੁਵਤੀ ਦਾ ਕਾਤਲ ਹੋ ਚੁਕਿਆ ਸੀ। ਅਤੇ ਹੋਰਾਂ ਕਈਆਂ ਦਾ ਸਤਿ ਭੰਗ ਕਰ ਚੁਕਿਆ ਸੀ। ਕਈ ਸਾਲ ਉਹ ਮਾਤਾ ਹਰੀ ਦੇ ਪਿਆਰ ਨੂੰ ਜਿਤਣ ਦੀ ਵਿਅਰਥ ਕੋਸ਼ਿਸ਼ ਕਰਦਾ ਰਿਹਾ ਸੀ। ਇਹ ਵੀ ਆਖਿਆ ਜਾਂਦਾ ਹੈ ਕਿ ਉਹਨੇ ਮਾਤਾ ਹਰੀ ਨੂੰ ਇਸ ਖ਼ਤਰਨਾਕ ਜਾਸੂਸੀ ਪੇਸ਼ੇ ਤੋਂ ਰੋਕਣ ਦੀ ਕੋਸ਼ਿਸ਼ ਵੀ ਕੀਤੀ ਸੀ। ਇਹ ਵੀ ਸੁਣਿਆ ਜਾਂਦਾ ਹੈ ਕਿ ਇਹਦੇ ਕਹਿਣ ਤੇ ਮਾਤਾ ਹਰੀ ਸਪੇਨ ਤੋਂ ਵਾਪਸ ਆਈ ਸੀ। ਐਨਡਰੇ ਦਾ ਯਕੀਨ ਸੀ ਕਿ ਉਹ ਆਪਣੇ ਰਸੂਖ਼ ਨਾਲ ਮਾਤਾ ਹਰੀ ਨੂੰ ਮੁਆਫ਼ੀ ਦੁਆ ਦਏਗਾ। ਪਰ ਸੈਕੰਡ ਬਿਊਰੋ ਨੇ ਬਹੁਤੀ ਚੁਸਤੀ ਕੀਤੀ। ਹੁਣ ਵਫ਼ਾਦਾਰ ਪ੍ਰੀਤਮ ਲਈ ਵੀ ਬਚਾਣ ਦੀ ਕੋਸ਼ਿਸ਼ ਹੀ ਬਾਕੀ ਰਹਿ ਗਈ ਸੀ।

ਜਦ ਸਿੱਧੇ ਤ੍ਰੀਕਿਆਂ ਨਾਲ ਐਨਡਰੇ ਮਾਤਾ ਹਰੀ ਨੂੰ ਨਾ ਬਚਾ ਸਕਿਆ ਤਾਂ ਇਕ ਵਡੀ ਸਾਜ਼ਸ਼ ਕਰਨ ਦੀ

੨੧੪.