ਪੰਨਾ:ਮਾਤਾ ਹਰੀ.pdf/214

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੋਸ਼ਿਸ਼ ਕੀਤੀ। ਇਸ ਸਾਜ਼ਸ਼ ਵਿਚ ਇਹ ਮਨਸੂਬਾ ਹੋਇਆ ਕਿ ਕਾਰਤੂਸਾਂ ਵਿਚੋਂ ਗੋਲੀਆਂ ਕਢ ਦਿਤੀਆਂ ਜਾਣ ਅਤੇ ਸਿਰਫ਼ ਬਰੂਦ ਹੀ ਰਹਿਣ ਦਿਤਾ ਜਾਵੇ। ਅਫ਼ਸਰ ਇਨਚਾਰਜ ਨੂੰ ਬਹੁਤ ਸਾਰੀ ਰਿਸ਼ਵਤ ਦਿਤੀ ਗਈ। ਉਨ੍ਹਾਂ ਸਿਪਾਹੀਆਂ ਦੇ ਹਥ ਵੀ ਗਰਮ ਕੀਤੇ ਗਏ ਜਿਨ੍ਹਾਂ ਮਾਤਾ ਹਰੀ ਨੂੰ ਦਰਖ਼ਤ ਨਾਲ ਬਨ੍ਹਣਾਂ ਸੀ, ਤਾਂ ਜੇ ਰਸੀਆਂ ਢਿਲੀਆਂ ਹੀ ਰਖਣ ਜਿਸ ਕਰਕੇ ਮਾਤਾ ਹਰੀ ਗੋਲੀਆਂ ਦੀ ਖੜਾਕ ਸੁਣਦੇ ਹੀ ਧਰਤੀ ਤੇ ਡਿਗ ਪਵੇ ਅਤੇ ਫ਼ੌਜੀ ਦਸਤੇ ਨੂੰ ਯਕੀਨ ਹੋ ਜਾਵੇ ਕਿ ਮਾਤਾ ਹਰੀ ਮਰ ਗਈ ਸੀ। ਅਤੇ ਨਾਲ ਇਸ ਗਲ ਦਾ ਪਤਾ ਵੀ ਨਾ ਲਗੇ ਕਿ ਕਾਰਤੂਸਾਂ ਵਿਚੋਂ ਗੋਲਿਆਂ ਕਢ ਦਿਤੀਆਂ ਸਨ। ਇਕ ਸੰਦੂਕ ਵੀ ਤਿਆਰ ਕੀਤਾ ਗਿਆ ਜਿਸ ਵਿਚ ਮਾਤਾ ਹਰੀ ਦਾ ਜਨਾਜ਼ਾ ਚੁਕਣਾ ਸੀ। ਇਸ ਸੰਦੁਕ ਵਿਚ ਮੋਰੀਆਂ ਰਖੀਆਂ ਗਈਆਂ ਸਨ ਤਾਂ ਜੋ 'ਜੀਂਵਦੀ ਲਾਸ਼' ਨੂੰ ਹਵਾ ਪੁਜ ਸਕੇ। ਕਬਰ ਵੀ ਖ਼ਾਸ ਤ੍ਰੀਕੇ ਨਾਲ ਪੁਟੀ ਗਈ ਸੀ ਤਾਂ ਜੋ ਸਾਹ ਘੁਟ ਹੋਣ ਨਾਲ ਮਰ ਨਾ ਜਾਵੇ। ਇਹ ਸਾਜ਼ਸ਼ ਖੌਫਨਾਕ ਅਤੇ ਮੁਕੰਮਲ ਸੀ।

ਦਿਨ ਪਲਾਂ ਵਾਂਗ ਲੰਘਦੇ ਜਾਂਦੇ ਸਨ ਅਤੇ ਮਾਤਾ ਹਰੀ ਦਾ ਦਰਦਨਾਕ ਅੰਤ ਨੇੜੇ ਆ ਰਿਹਾ ਸੀ ਪਰ ਮਾਤਾ ਹਰੀ ਦੇ ਚਿਹਰੇ ਉਤੇ ਕੋਈ ਘਬਰਾਹਟ ਦੇ ਚਿਨ੍ਹ ਨਹੀਂ ਸਨ ਦਿਸਦੇ। ਹਰ ਰੋਜ਼ ਉਹਦਾ ਬੁੱਢਾ ਵਕੀਲ ਅਤੇ ਜਵਾਨ ਡਾਕਟਰ ਉਹਦੇ ਕੋਲ ਆਉਦੇ ਸਨ ਮਾਤਾ ਹਰੀ ਉਨ੍ਹਾਂ ਨਾਲ ਹਸ ਹਸ ਕੇ ਗਲਾਂ ਕਰਦੀ ਸੀ ਮਾਨੋ ਮੌਤ ਦਾ ਅਜ਼ੇ ਉਹਨੂੰ ਪਤਾ ਹੀ ਨਹੀਂ ਸੀ।

ਅਖ਼ੀਰ ਉਹ ਦਿਨ ਆਗਿਆ ਜਿਸਦਾ ਮਾਤਾ ਹਰੀ ਨੇ ਕਦੀ ਇੰਤਜ਼ਾਰ ਨਹੀਂ ਸੀ ਕੀਤਾ। ੧੭ ਅਕਤੂਬਰ ਸੰਨ ੧੯੧੭ ਨੂੰ ਸਵੇਰੇ ਸਵੇਰ ਉਹਦੀ ਛਾਤੀ ਗੋਲੀਆਂ ਨਾਲ

੨੧੫.