ਪੰਨਾ:ਮਾਤਾ ਹਰੀ.pdf/222

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੇ ਪਿਛੋਂ ਜਦ ਮੈਂ ਕੁਝ ਮਿੱਤ੍ਰਾਂ ਨਾਲ ਰੋਟੀ ਖਾ ਲਈ ਹੁੰਦੀ, ਮਾਰਦੇ ਤਾਂ ਮੈਂ ਬਹੁਤ ਖੁਸ਼ ਹੁੰਦੀ। ਖਾਲੀ ਢਿਡ ਵਿਚ ਗੋਲੀ ਮਾਰ ਦੇਣਾ ਤਾਂ ਜ਼ੁਲਮ ਹੈ।"

ਡਾਕਟਰ ਹੈਰਾਨੀ ਵਿਚ ਡੁਬਿਆ ਮਾਤਾ ਹਰੀ ਵਲ ਤਕ ਰਿਹਾ ਸੀ ਮਾਨੋਂ ਉਹਨੂੰ ਅਜ ਏਸ ਗਲ ਦਾ ਪਤਾ ਲਗਾ ਸੀ ਕਿ ਇਸਤ੍ਰੀ ਵਿਚ ਭੀ ਇਤਨੀ ਜੁਰਤ ਹੋ ਸਕਦੀ ਹੈ।
ਉਸ ਵੇਲੇ "ਭੈਣ" ਅੰਦਰ ਆਈ। ਮਾਤਾ ਹਰੀ ਨੇ ਉਹਨੂੰ ਸ਼ਰਾਬ ਲਿਆਉਣ ਲਈ ਆਖਿਆ। ਸ਼ਰਾਬ ਦਾ ਘੁਟ ਭਰਦੇ ਹੋਏ ਮਾਤਾ ਹਰੀ ਨੇ ਕਿਹਾ "ਅਜ ਦਿਨ ਕਿਹੋ ਜਿਹਾ ਹੈ?"
"ਅਜ ਬੜਾ ਸੁਹਾਵਣਾ ਦਿਨ ਹੈ?"
"ਮੈਂ ਅਜ ਓਹੀ ਕੋਟ ਪਾਉਣਾ ਚਾਹੁੰਦੀ ਹਾਂ ਜਿਹੜਾ ਪਹਿਲੇ ਦਿਨ ਪਾਕੇ ਆਈ ਸਾਂ।"
ਮਾਤਾ ਹਰੀ ਆਪਣੇ ਬਚਾਓ ਦੀਆਂ ਸਾਰੀਆਂ ਉਮੀਦਾਂ ਲਾਹ ਚੁਕੀ ਸੀ, ਪਰ ਅਜੇ ਭੀ ਉਹਦੇ ਚਿਹਰੇ ਉਤੇ ਭਰੋਸਾ ਅਤੇ ਗੰਭੀਰਤਾ ਸੀ। ਵੇਖਣ ਵਾਲੇ ਹੈਰਾਨ ਹੋ ਰਹੇ ਸਨ ਕਿ ਉਹ ਮਾਤਾ ਹਰੀ ਜਿਹੜੀ ਇਕ ਦਮ ਕੜਕ ਪੈਂਦੀ ਸੀ। ਜਦ ਕੋਈ ਗਲ ਉਹਦੀ ਮਰਜ਼ੀ ਦੇ ਉਲਟ ਹੁੰਦੀ ਸੀ——ਅਜ ਕਿਵੇਂ ਅਡੋਲ ਸੀ। ਮਾਤਾ ਹਰੀ ਨੂੰ ਪਤਾ ਸੀ ਕਿ ਇਕ ਘੰਟੇ ਪਿਛੋਂ ਉਹਦਾ ਸਰੀਰ ਗੋਲੀਆਂ ਨਾਲ ਵਿਨ੍ਹਿਆ ਜਾਣਾ ਸੀ। ਪਰ ਫੇਰ ਭੀ ਉਹਦੀਆਂ ਅੱਖਾਂ ਵਿਚ ਚਮਕ ਸੀ ਅਤੇ ਦਿਲ ਵਿਚ ਦਲੇਰੀ। ਉਹਨੇ ਡਾਕਟਰ ਵਲ ਮੂੰਹ ਕਰਕੇ ਕਿਹਾ!
"ਮੌਤ?——ਮੌਤ ਅਤੇ ਜ਼ਿੰਦਗੀ ਦੀ ਅਸਲੀਅਤ ਕੁਝ ਵੀ ਨਹੀਂ! ਮਰਨਾਸੌਂ ਜਾਣਾਇਕ ਪਾਸਿਓਂ

੨੨੩.