ਪੰਨਾ:ਮਾਤਾ ਹਰੀ.pdf/224

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਾਲ ਤਿੰਨ ਖ਼ਤ ਲਿਖੇ। ਇਕ ਆਪਣੀ ਲੜਕੀ ਵਲ। ਦੂਜਾ ਉਸ ਫ਼ਰਾਂਸੀਸੀ ਮਿੱਤ੍ਰ ਵਲ ਜਿਸ ਨੇ ਲੋਕਾਂ ਦੀ ਪ੍ਰਵਾਹ ਨਾ ਕਰਕੇ ਮਾਤਾ ਹਰੀ ਦੇ ਮੁਕੱਦਮੇ ਦੀ ਪੂਰੀ ਪੈਰਵੀ ਕੀਤੀ ਸੀ ਅਤੇ ਤੀਜਾ ਮੈਰੋਵ ਕਪਤਾਨ ਵਲ। ਇਹ ਤਿੰਨੇ ਖ਼ਤ ਬੁਢੇ ਵਕੀਲ ਨੂੰ ਦੇਂਦਿਆਂ ਹੋਇਆਂ ਪੱਕੀ ਕੀਤੀ ਕਿ ਚੰਗੀ ਤਰ੍ਹਾਂ ਡਾਕ ਵਿਚ ਭੇਜ ਦੇਵੀਂ। ਸਿਪਾਹੀਆਂ ਦੀਆਂ ਕਤਾਰਾਂ ਵਿਚੋਂ ਗੁਜ਼ਰਦੀ ਮਾਤਾ ਹਰੀ ਸਰਕਾਰੀ ਮੋਟਰ ਕਾਰ ਤਕ ਪਹੁੰਚ ਗਈ। ਮੋਟਰ ਕਾਰ ਉਡਾ ਕੇ ਉਸ ਬਾਂ ਲੈ ਗਈ ਜਿਥੇ ਫਾਂਸੀ ਚੜ੍ਹਨਾ ਸੀ। ਰਾਹ ਵਿਚ ਮਾਤਾ ਹਰੀ ਆਪਣੇ ਰਾਖਿਆਂ ਨਾਲ ਹੱਸ ਹੱਸ ਕੇ ਗਲਾਂ ਕਰ ਰਹੀ ਸੀ। ਇਤਫ਼ਾਕ ਨਾਲ ਉਨ੍ਹਾਂ ਵਿੱਚੋਂ ਇਕ ਕੰਵਾਰਾ ਸੀ। ਉਹਨੂੰ ਮਾਤਾ ਹਰੀ ਨੇ ਆਖਿਆ:———

ਤੂੰ ਬੜਾ ਝੱਲਾ ਏਂ ਕਿ ਅਜੇ ਤਕ ਕੰਵਾਰਾ ਹੀ ਏਂ। ਕੀ ਤੈਨੂੰ ਪਤਾ ਨਹੀਂ ਕਿ ਜ਼ਿੰਦਗੀ ਦਾ ਦੂਜਾ ਨਾਮ ਇਸਤ੍ਰੀ ਹੈ?"

ਜਦ ਉਹ ਉਸ ਨੀਯਤ ਕੀਤੀ ਥਾਂ ਉਤੇ ਪੁਜੇ ਤਾਂ ਸੂਰਜ ਦੀ ਪਹਿਲੀ ਕ੍ਰਿਣ ਅਕਾਸ਼ ਨੂੰ ਚੀਰਦੀ ਮਾਨੋ ਮਾਤਾ ਹਰੀ ਨੂੰ ਜੀ-ਆਇਆਂ ਆਖਣ ਲਈ ਨਿਕਲੀ। ਓਧਰੋਂ ਕਾਰਖ਼ਾਨੇ ਦੀ ਸੀਟੀ ਕਾਮਿਆਂ ਨੂੰ ਕੰਮ ਉਤੇ ਸਦਾ ਦੇਂਦੀ ਸੁਣੀਵੀ। ਕੁਦਰਤ ਵਿਚ ਕੁਝ ਚਹਿਲ ਪਹਿਲ ਸੀ, ਪਰ ਦੁਨੀਆਂ ਅਜੇ ਸੁਤੀ ਪਈ ਸੀ। ਕੁਝ ਚਿਰ ਪਿਛੋਂ ਦੁਨੀਆਂ ਦੇ ਕੰਮ ਧੰਧੇ ਸ਼ੂਰੁ ਹੋ ਜਾਣੇ ਸਨ, ਪਰ ਉਸ ਪਾਸੇ ਮਾਤਾ ਹਰੀ ਦੇ ਜੀਵਣ ਨੂੰ ਆਖ਼ਰੀ ਜ਼ਰਬ ਲੱਗਣ ਵਾਲੀ ਸੀ।

ਮਾਤਾ ਹਰੀ ਕਾਰ ਤੋਂ ਹੇਠਾਂ ਉਤਰੀ। ਰਾਤ ਨੂੰ ਬਾਰਸ਼ ਹੋਣ ਕਰਕੇ ਕਿਧਰੇ ੨ ਪਾਣੀ ਦੀਆਂ ਛਪੜੀਆਂ ਸਨ। ਮਾਤਾ ਹਰੀ ਬੜੀ ਹੌਲੀ ਹੌਲੀ ਇਨ੍ਹੀ ਦੇ ਗਿਰਦੇ ਵਲੇਵਾ ਖਾਂਦੀ ਅਗੇ ਜਾ ਰਹੀ ਸੀ ਸਿਪਾਹੀਆਂ ਦੇ ਦਸਤੇ

२२५