ਪੰਨਾ:ਮਾਤਾ ਹਰੀ.pdf/226

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲਗੇ ਤਾਂ ਮਾਤਾ ਹਰੀ ਮੁਸਕ੍ਰਾਈ ਅਤੇ ਪੰਟੀ ਨੂੰ ਇਕ ਲਾਂਭ ਕਰ ਦਿਤਾ ਅਤੇ ਆਖਿਆ:

"ਜ਼ਿੰਦਗੀ ਮੌਤ ਨਾਲੋਂ ਬਹੁਤ ਡਰਾਉਣੀ ਹੈ। ਮੈਂ ਉਹ ਇਸਤ੍ਰੀ ਹਾਂ ਜਿਸ ਨੇ ਜ਼ਿੰਦਗੀ ਦੇ ਨਾਜ਼ਕ ਸਮਿਆਂ ਵਿਚ ਵੀ ਸਬਰ ਨੂੰ ਹਥੋਂ ਨਾ ਗਵਾਇਆ। ਮੈਂ ਮੌਤ ਹਥੋਂ ਕੀ ਡਰ ਸਕਨੀ ਹਾਂ।'!
ਏਸ ਵੇਲੇ ਫ਼ੌਜੀ ਦਸਤਿਆਂ ਅਤੇ ਮਾਤਾ ਹਰੀ ਦੇ ਵਿਚਕਾਰ ਦਸਾਂ ਕਰਮਾਂ ਦਾ ਫ਼ੈਸਲਾ ਰਹਿ ਗਿਆ ਸੀ। ਭਿਆਨਕ ਅਵਾਜ਼ ਇਕ-ਦਮ ਉਠੀ:

"ਨਸ਼ਾਨਾ ਬਨ੍ਹੋ"


ਫ਼ੌਜੀ ਅਫ਼ਸਰ ਨੇ ਤਲਵਾਰ ਨਾਲ ਇਸ਼ਾਰਾ ਕੀਤਾ। ਮਾਤਾ ਹਰੀ ਦੇ ਚੇਹਰੇ ਉਤੇ ਅਜੇ ਵੀ ਗੰਭੀਰਤਾ ਸੀ। ਉਹਨੇ ਹਥ ਵਧਾ ਕੇ ਬੁਢੇ ਵਕੀਲ ਨੂੰ ਚੁੰਮਣ ਦਿਤਾ। ਉਸ ਬੁੱਢੇ ਵਕੀਲ ਨੂੰ ਰੋਣ ਆ ਰਿਹਾ ਸੀ। ਫੇਰ ਮਾਤਾ ਹਰੀ ਨੇ ਸਿਪਾਹੀਆਂ ਨੂੰ ਚੁੰਮਣ ਦਿਤਾ ਅਤੇ ਅਖ਼ੀਰ ਅਫ਼ਸਰ ਵਲ ਹਥ ਵਧਾ ਕੇ ਆਖਿਆ:
"ਸ੍ਰੀ ਮਾਨ ਜੀ ਮੈਂ ਆਪ ਜੀ ਦਾ ਧੰਨਵਾਦ ਕਰਦੀ ਹਾਂ।"
"ਗੋਲੀ ਚਲਾਓ——"। ਏਸ ਆਰਡਰ ਨਾਲ ਆਲਾ ਦਵਾਲਾ ਗੂੰਜ ਉਠਿਆਂ। ਦਰੱਖਤ ਦੇ ਕੋਲ ਇਕ ਸੋਹਣੀ ਲਾਸ਼ ਚੁਪ ਚਾਪ ਅਹਿਲ ਪਈ ਸੀ। ਡਾਕਟਰ ਨੇ ਮੌਤ ਦੀ ਤਸਦੀਕ ਕੀਤੀ। ਸਿਪਾਹੀ ਆਪਣੀ ਥਾਂ ਛਡਕੇ ਵਧਦੇ ਚਲੇ ਗਏ। ਮਰੀ ਹੋਈ ਮਾਤਾ ਹਰੀ ਦੇ ਚਿਹਰੇ ਉਤੇ ਭੀ ਮੁਸਕਾਨੀ ਸੀ। ਖ਼ਬਰੇ ਉਹ ਫਰਾਂਸ ਦੀ ਹਾਰ ਉਤੇ ਮੁਸਕਰਾ ਰਹੀ ਸੀ।
ਇਥੇ ਮੇਜਰ ਟਾਮਸ ਕੋਲਸਨ ਮਾਤਾ ਹਰੀ ਦਾ ਜੀਵਨ ਲਿਖਦੇ ਹੋਏ ਦਸਦਾ ਹੈ ਕਿ ਜਦ ਲੋਕੀ ਨਿਖੜ

੨੨੭