ਪੰਨਾ:ਮਾਤਾ ਹਰੀ.pdf/24

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਣਨ ਲਈ ਉਹਨੂੰ ਇਕ ਗਲ ਦਾ ਬੜਾ ਹੀ ਘਾਟਾ ਸੀਉਹਦੀ ਛਾਤੀ ਏਡੀ ਸੁਹੱਪਣਤਾ ਦੀ ਮਾਲਕਾਣੀ ਨਹੀਂ ਸੀ। ਸਾਰਿਆਂ ਨਾਚਾਂ ਵਿਚ ਉਹਨੇ ਆਪਣੀਆਂ ਛਾਤੀਆਂ ਕਦੀ ਨੰਗੀਆਂ ਨਾ ਕੀਤੀਆਂ। ਕੇਵਲ ਸਰੀਰ ਦੇ ਏਸ ਹਿੱਸੇ ਉੱਤੇ ਹੀ ਕਪੜਾ ਹੁੰਦਾ ਸੀ। ਬਹੁਤ ਕਰ ਕੇ ਹੀਰਿਆਂ ਮੋਤੀਆਂ ਨਾਲ ਜੜਿਆ ਹੋਇਆ ਕਪੜਾ ਇਥੇ ਰਖਦੀ ਸੀ।

ਉਸ ਪੈਂਟਰ ਦੇ ਇਤਨੇ ਸਾਦੇ ਜਹੇ ਸ਼ਬਦਾਂ ਨੇ"ਮੈਨੂੰ ਅਫ਼ਸੋਸ ਹੈ ਕਿ ਇਹੋ ਜਿਹਾ ਹੋਣਹਾਰ ਮਾਡਲ ਮੇਰੇ ਕੰਮ ਨਹੀਂ ਆ ਸਕਿਆ"ਚੰਗਾ ਨਿਰਾ ਸਿਰ ਹੀ ਸੀ"ਮਾਤਾ ਹਰੀ ਦੇ ਅੰਦਰ ਪਤਾ ਨਹੀਂ ਕੀ ਕਰ ਦਿਤਾ। ਉਸ ਪੇਂਟਰ ਨੂੰ ਮਾਤਾ ਹਰੀ ਨੇ ਦਲਾਸਾ ਦੇਣ ਲਈ ਅਪਣੀ ਸੁਪੱਤਨੀ ਨੂੰ ਬੁਲਾਣਾ ਪਿਆ। ਉਹ ਪੇਂਟਰ ਉਸ ਸਮੇਂ "ਮੈਸੀਲੀਨਾ" ਦੀ ਪੈਂਟਿੰਗ ਕਰ ਰਿਹਾ ਸੀ। ਉਹਨੇ “ਮੈਸੀਲੀਨਾ ਦੀ ਥਾਏ ਮਾਤਾ ਹਰੀ ਦੀ ਮੂਰਤ ਬਣਾ ਦਿਤੀ। ਉਹ ਇਤਨੀ ਚੰਗੀ ਬਣੀ ਕਿ ਅਜ ਤਕ ਕਿਸੇ ਨੇ ਉਹਦੇ ਉੱਤੇ ਨੁਕਤਾਚੀਨੀ ਨਹੀਂ ਕੀਤੀ।

੧੯੦੩ ਵਿਚ ਉਹ ਪਹਿਲੀ ਵਾਰ ਨਾਚ ਕਰਨ ਲਗੀ। ਇਕ ਸਾਲ ਗੁਜ਼ਰ ਗਿਆ ਸੀ ਘਰੋਂ ਨਿਕਲਿਆਂ। ਜਦ ਉਹਦੇ ਪਤੀ ਨੇ ਸੁਣਿਆਂ ਤਾਂ ਉਹਨੇ ਬੜਾ ਗੁੱਸਾ ਕੀਤਾ ਅਤੇ ਇਕ ਖ਼ਤ ਮਾਤਾ ਹਰੀ ਵਲ ਲਿਖਿਆ ਕਿ ਜੇਕਰ ਉਹ ਇਹ ਬੇਇਜ਼ਤੀ ਦਾ ਕੰਮ ਕਰੇਗੀ ਤਾਂ ਉਹ ਉਹਨੂੰ “ਕੋਨਵੈਂਟਗਿਰਜੇ" ਵਿਚ ਦਾਖਲ ਕਰਾ ਦਏਗਾ।

ਏਸ ਅਚਾਨਕ ਆਈ ਖ਼ਬਰ ਉਤੇ ਮਾਤਾ ਹਰੀ ਦਾ ਅੰਦਰ ਅੱਥਰੂਆਂ, ਡਰ ਅਤੇ ਬਗਾਵਤ ਨਾਲ ਦੁਖ ਗਿਆ। ਉਹਨੇ ਆਪਣੇ ਰਿਸ਼ਤੇਦਾਰਾਂ ਨੂੰ ਤਾਰਾਂ ਦਿਤੀਆਂ ਅਤੇ ਜੋ ਉਤਰ ਉਨ੍ਹਾਂ ਵਲੋਂ ਆਏ ਉਨ੍ਹਾਂ ਨੂੰ ਪੜ੍ਹ ਕੇ ਉਹ ਆਪ ਹੀ ਹਾਲੈਂਡ ਚਲੀ ਗਈ। ਜਾ ਕੇ ਨਾਈਮੈਗੂ ਸ਼ਹਿਰ ਦੇ ਗਿਰਜੇ

੨੫.