ਪੰਨਾ:ਮਾਤਾ ਹਰੀ.pdf/28

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੁਝ ਮਸ਼ਹੂਰ ਕਿਤਾਬਾਂ ਲਿਆ ਦਿਤੀਆਂ। ਪਰ ਮਾਤਾ ਹਰੀ ਆਖਿਆ:

“ਮੈਨੂੰ ਇਹ ਪੁਰਾਣੀਆਂ ਕਹਾਣੀਆਂ ਨਹੀਂ ਚੰਗੀਆਂ ਲਗਦੀਆਂ। ਮੇਂ ਕਦੀ ਇਹੋ ਜਹੀਆਂ ਕਿਤਾਬਾਂ ਪੂਰੀਆਂ ਨਹੀਂ ਪੜ੍ਹੀਆਂ। ਮੈਂ ਕਵਿਤਾ ਨੂੰ ਚਾਹੁੰਦੀ ਹਾਂ ਜਿਸ ਵਿਚ ਅਚੰਭਾ, ਮਜ਼੍ਹਬ, ਕਹਾਣੀ ਅਤੇ ਜਾਦੂ" ਹੋਵੇ। ਮੈਂ ਪੂਰਨ ਯਕੀਨ ਕਰਦੀ ਹਾਂ ਕਿ ਸੁੰਦਰਤਾ ਵਿਚ ਤਾਂ ਹੀ ਰਿਹਾ ਜਾ ਸਕਦਾ ਹੈ, ਜੇਕਰ ਦੁਨੀਆਂ ਦੇ ਹਜ਼ਾਰਾਂ ਧੰਧਿਆਂ ਨੂੰ ਛਡ ਦਈਏ। ਮੈਂ ਯੂਰਪੀਨ ਚੀਜ਼ਾਂ ਨੂੰ ਨਹੀ ਚੰਗਾ ਸਮਝਦੀ ਤੇ ਨਾ ਹੀ ਮਜ਼੍ਹਬ ਨੂੰ। ਪਰ ਡਾਕਟਰ, ਤੁਸਾਂ ਉਨ੍ਹਾਂ ਧਰਮੀ ਪੁਰਸ਼ਾਂ ਨੂੰ ਇਹ ਗਲ ਨਾ ਦਸਣੀ। ਉਹ ਗੁੱਸਾ ਕਰਨਗੇ ਕਿ ਮੈਂ ਮਜ਼੍ਹਬ ਦੇ ਨਾਲ ਨਾਲ ਨਾਚਾਂ ਨਾਲ ਵੀ ਪਿਆਰ ਰਖਨੀ ਹਾਂ—ਪਰ ਮੈਂ ਹਿੰਦੂ ਹਾਂ, ਭਾਵੇਂ ਹਾਲੈਂਡ ਵਿਚ ਜੰਮੀਂ ਹਾਂ। ਹਿੰਦੂ? ਹਾਂ ਜ਼ਰੂਰ। ਤੁਸੀਂ ਸਿਆਣੇ ਆਖੋਗੇ ਕਿ ਮੇਰੇ ਵਿਚ ਕੁਝ ਯੂਰਪੀਨ ਵਾਲ ਹੈ। ਨਹੀਂ, ਕੁਝ ਨਹੀਂ। ਮੈਂ ਪਰੀ ਹਿੰਦੀ ਹਾਂ।

“ਮੈਨੂੰ ਹਿੰਦੀ ਗੱਲਾਂ ਹੀ ਕੇਵਲ ਖੁਸ਼ੀ ਦੇਂਦੀਆਂ ਹਨ। ਜਦੋਂ ਕੋਈ ਮਾਤਾ-ਭੂਮੀ ਦੀ ਗੱਲ ਕਰਦਾ ਹੈ, ਮੇਰਾ ਦਿਲ ਦੂਰ ਮੰਦਰ ਵਲ ਹੁੰਦਾ ਹੈ। ਮੈਂ ਚੰਗੀ ਤਰ੍ਹਾਂ ਨਹੀਂ ਜਾਣਦੀ ਕਿ ਮੈਂ ਕੀ ਹਾਂ, ਜਾਂ ਮੈਂ ਕਿਥੋਂ ਆਈ ਹਾਂ। ਬਨਾਰਸ ਤੋਂ, ਗੋਲਕੰਡਾ ਤੋਂ; ਗਵਾਲੀਅਰ ਤੋਂ; ਮਾਦੂਰਾ ਤੋਂ, ਕੁਝ ਪਤਾ ਨਹੀਂ! ਮੇਰੇ ਜਨਮ ਵਿਚ ਭੇਦ ਹੈ, ਮੇਰੇ ਖੂਨ ਵਿਚ ਭੇਦ ਹੈ। ਕਦੀ ਪਿਛੋਂ ਪਤਾ ਲਗੇਗਾ। ਮੈਂ ਤਾਂ ਕੇਵਲ ਭੇਦ ਵਿਚ ਝਾਤ ਹੀ ਪਵਾਈ ਹੈ।”

ਡਾਕਟਰ ਦਸਦਾ ਹੈ ਕਿ ਜਦ ਮਾਤਾ ਹਰੀ ਆਪਣੀ ਕਹਾਣੀ ਦੇ ਇਥੇ ਪੁਜੀ ਤਾਂ ਉਹਦਾ ਚਿਹਰਾ ਅਫ਼ਸੋਸ ਨਾਲ ਕਜਿਆ ਗਿਆ। ਡਾਕਟਰ ਮਾਤਾ ਹਰੀ ਦੀ ਗੁੰਝਲਦਾਰ


੨੯.