ਪੰਨਾ:ਮਾਤਾ ਹਰੀ.pdf/34

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਾਂਡ ੬

ਖ਼ੁਫ਼ੀਆ ਮਹਿਕਮੇ ਵਿਚ

ਮਾਤਾ ਹਰੀ ਦੀਆਂ ਜਿੱਤਾਂ ਬੜੀਆਂ ਹੋਈਆਂ। ਉਹਦੇ 'ਪੁਜਾਰੀ' ਉਹਨੂੰ ਇਤਨੀ ਮਾਇਕ ਸਹਾਇਤਾ ਦੇਣ ਲਗ ਪਏ ਸਨ ਕਿ ਉਹ ਝਬਦੇ ਹੀ ਇਕ ਆਲੀਸ਼ਾਨ ਮਕਾਨ ਵਿਚ ਰਹਿਣ ਲਗ ਪਈ।

ਇਕ ਆਦਮੀ ਮਾਤਾ ਹਰੀ ਨੂੰ ਬੜੀ ਚੰਗੀ ਤਰ੍ਹਾਂ ਜਾਣਦਾ ਸੀ। ਕਈ ਵਾਰੀ ਉਹਨੂੰ ਮਾਤਾ ਹਰੀ ਨਾਲ ਮਿਲਣ ਦਾ ਅਵਸਰ ਮਿਲਿਆ, ਪਰ ਉਹ ਉਹਦਾ ਸ਼ਿਕਾਰ ਨਾ ਹੋਇਆ। ਇਹ ਆਦਮੀ ਮਾਤਾ ਹਰੀ ਬਾਰੇ ਕੁਝ ਦਸਦਾ ਹੈ ਜਿਸ ਤੋਂ ਪਤਾ ਲਗਦਾ ਹੈ ਕਿ ਮਾਤਾ ਹਰੀ ਇਤਨੀ ਸੋਹਣੀ ਨਹੀਂ ਸੀ ਕਿ ਉਹਦੇ ਵਿਚ ਕੋਈ ਕਸੂਰ ਨਾ ਦਿਸਦਾ।

"ਉਹ ਅਸਲ ਵਿਚ ਪੂਰੀ ਸੁੰਦਰ ਨਹੀਂ ਸੀ। ਉਹ ਦੀਆਂ ਬੁਲ੍ਹੀਆਂ ਉਤੇ ਅਤੇ ਉਹਦੇ ਰੁਖਸਾਰਾਂ ਵਿਚ ਕੁਝ ‘ਪਸ਼ੂਪੁਣਾ' ਸੀ। ਉਹਦਾ ਕਣਕ ਰੰਗਾ ਸਰੀਰ ਏਸ ਤਰ੍ਹਾਂ ਦਿਸਦਾ ਸੀ ਮਾਨੋ ਕਿ ਤੇਲ ਨਾਲ ਚੋਪੜਿਆ ਹੋਇਆ ਸੀ! ਉਹਦੀਆਂ ਛਾਤੀਆਂ ਬੈਠੀਆਂ ਹੋਈਆਂ ਤੇ ਡਿਗੀਆਂ ਹੋਈਆਂ ਸਨ, ਅਤੇ ਉਹ ਹਮੇਸ਼ ਕੱਜ਼ੀਆਂ ਹੀ ਰਹਿੰਦੀਆਂ ਸਨ। ਕੇਵਲ ਉਹਦੇ ਨੈਣ ਤੇ ਬਾਹਾਂ ਹੀ ਸੁੰਦਰਤਾ ਵਿਚ ਪੂਰੀਆਂ ਸਨ। ਉਹ ਜਿਹੜੇ ਕਹਿੰਦੇ ਹਨ ਕਿ ਦੁਨੀਆਂ ਭਰ ਵਿਚ ਉਹਦੀਆਂ

੩੫.