ਪੰਨਾ:ਮਾਤਾ ਹਰੀ.pdf/39

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਾਨੀ ਥਰਥਰਾਹਟਾਂ ਲਈ ਖੋਜ-ਪਰ ਅਸਲ ਸਚ ਇਹ ਦਿਸਦਾ ਹੈ ਕਿ ਉਹ ਅਨਭੋਲ ਜਾਸੂਸਨ ਬਣ ਚੁਕੀ ਸੀ: ਉਹਨੂੰ ਇਸ ਗਲ ਦਾ ਪਤਾ ਹੀ ਉਦੋਂ ਲਗਿਆ ਜਦ ਉਹ ਇਸ ਕੰਮ ਵਿਚ ਫਸ ਚੁਕੀ ਸੀ।

ਜਰਮਨੀ ਦੇ ਜਾਸੂਸਾਂ ਨੂੰ ਬੜੇ ਸਖਤ ਕੰਮ ਕਰਨੇ ਪੈਂਦੇ ਸਨ। ਜੇ ਕਰ ਉਹ ਆਪਣਾ ਫਰਜ਼ ਚੰਗੀ ਤਰ੍ਹਾਂ ਨਹੀਂ ਸੀ ਨਿਭਾਉਂਦਾ ਤਾਂ ਉਹਨੂੰ ਸਜ਼ਾਵਾਂ ਵੀ ਬੜੀਆਂ ਕਰੜੀਆਂ ਮਿਲਦੀਆਂ ਸਨ।

ਕਈ ਆਖਦੇ ਹਨ ਕਿ ੧੯੧੪-੧੮ ਦੇ ਵਡੇ ਜੰਗ ਨੇ ਮਾਤਾ ਹਰੀ ਦੇ ਅੰਦਰ ਝਟ ਪਟ ਜੋਸ਼ ਜਿਹਾ ਲੈ ਆਂਦਾ ਜਿਸ ਕਰਕੇ ਉਹਨੇ ਇਹ ਜਾਸੂਮਾਂ ਵਾਲਾ ਕੰਮ ਮਨਜੂਰ ਕਰ ਲਿਆ। ਪਰ ਇਹ ਭੁਲ ਹੈ। ਮਾਤਾ ਹਰੀ ਪਹਿਲੋਂ ਹੀ ਇਸ ਨੌਕਰੀ ਤੇ ਲਗ ਚੁਕੀ ਸੀ। ਪਹਿਲੇ ਤਾਂ ਉਹਦਾ ਖੁਫ਼ੀਆ ਮਹਿਕਮੇ ਦਾ ਨੰਬਰ-ਐਚ ੨੧- ਹੀ ਦਸਦਾ ਹੈ ਕਿ ਉਹ ਜੰਗ ਦੇ ਪਹਿਲੋਂ ਹੀ ਭਰਤੀ ਹੋ ਚੁਕੀ ਸੀ, ਕਿਉਂ ਕਿ ਜੰਗ ਸਮੇਂ ਭਰਤੀ ਕੀਤੇ ਜਾਸੂਸਾਂ ਦੇ ਨੰਬਰਾਂ ਦੇ ਪਹਿਲੋਂ ਦੋ ਅੱਖਰ ਹੁੰਦੇ ਸਨ। ਪਹਿਲਾ ਅਖਰ ਉਸ ਸ਼ਹਿਰ ਦਾ ਹੁੰਦਾ ਸੀ ਜਿਥੇ ਵਡਾ ਦਫਤਰ ਹੁੰਦਾ ਸੀ ਅਤੇ ਦੂਜਾ ਉਸ ਦੇਸ ਦਾ ਪਹਿਲਾ ਅਖਰ ਜਿਥੇ ਕੰਮ ਕਰਨਾ ਹੁੰਦਾ ਸੀ। ਜੇਕਰ ਮਾਤਾ ਹਰੀ ਜੰਗ ਵਿਚ ਇਸ ਨੌਕਰੀ ਤੇ ਆਉਂਦੀ ਤਾਂ 'ਐਚ' ਅਖਰ ਦੀ ਥਾਂ ਤੇ “ਏ: ਅਫ" ਅਖਰ ਹੋਣੇ ਸਨ- "ਏ" ਏਨਟਵਾਰਪ ਦਾ ਪਹਿਲਾ ਅਖਰ ਅਤੇ “ਐਫ" ਫਰਾਂਸ ਦਾ ਪਹਿਲਾ ਏਨਟਵਾਰਪ ਵਿਚ ਖੁਫੀਆ ਮਹਿਕਮੇ ਦਾ ਵਡਾ ਦਫਤਰ ਸੀ ਅਤੇ ਫਰਾਂਸ ਵਿਚ ਮਾਤਾ ਹਰੀ ਨੇ ਕੰਮ ਕਰਨਾ ਸੀ।

ਦੂਜਾ ਸਬੂਤ ਇਹ ਹੈ ਕਿ ਬਰਤਾਨਵੀ ਸਰਕਾਰ ਲੜਾਈ

੪੦.