ਪੰਨਾ:ਮਾਤਾ ਹਰੀ.pdf/40

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੋਣ ਤੋਂ ਪਹਿਲਾਂ ਹੀ ਮਾਤਾ ਹਰੀ ਦੇ ਕਾਰਨਾਮਿਆਂ ਤੋਂ ਜਾਣੂੰੰਹੋ ਚੁਕੀ ਸੀ। ਫਰਾਂਸ ਵਾਲਿਆਂ ਨੂੰ ਤਾਂ ਬਰਤਾਨੀਆਂ ਦੇ ਦਸਣ ਉਤੇ ਮਾਤਾ ਹਰੀ ਦੇ ਕੰਮਾਂ ਦਾ ਪਤਾ ਲਗਿਆ ਸੀ। ਬਰਤਾਨਵੀ ਹਰ ਵੇਲੇ ਮਾਤਾ ਹਰੀ ਦਾ ਖਿਆਲ ਰਖਦੇ ਸਨ ਅਤੇ ਮਾਤਾ ਹਰੀ ਨੂੰ ਵੀ ਇਸ ਗਲ ਦਾ ਪਤਾ ਸੀ। ਜਦੋਂ ਵੀ ਕੋਈ ਬਰਤਾਨਵੀ ਅਫਸਰ ਮਾਤਾ ਹਰੀ ਵਿਚ ਦਿਲਚਸਪੀ ਲੈਣ ਲਗਦਾ ਸੀ ਉਸੇ ਵੇਲੇ ਆਉਣ ਵਾਲੇ ਖਤਰਿਆਂ ਤੋਂ ਉਹਨੂੰ ਵਾਕਫ ਕਰਾਇਆ ਜਾਂਦਾ ਸੀ, ਜਾਂ ਕਿਧਰੇ ਹੋਰ ਥਾਂ ਭੇਜ ਦਿਤਾ ਜਾਂਦਾ ਸੀ, ਜਿਥੇ ਮਾਤਾ ਹਰੀ ਦੀਆਂ ਚਲਾਕੀਆਂ ਅਤੇ ਉਹਦੇ ਫੰਦਿਆਂ ਤੋਂ ਬਚ ਸਕਦਾ ਸੀ।

ਮਿ: ਕਰੂਨ, ਇਕ ਵਡਾ ਜਰਮਨ ਜਾਸੂਸ ਕਹਿੰਦਾ ਹੈ ਕਿ ਮਾਤਾ ਹਰੀ ਨੂੰ ਇਸ ਲਈ ਖੁਫੀਆ ਮਹਿਕਮੇ ਵਿਚ ਲਿਆ ਗਿਆ ਸੀ ਕਿ ਉਹਦੇ ਅੰਦਰ ਕੁਝ ਹੈ ਸੀ, ਜਿਸ ਨਾਲ ਉਹ ਵੱਡੇ ਵੱਡੇ ਆਦਮੀਆਂ ਦਾ ਯਕੀਨ ਲੈ ਸਕਦੀ ਸੀ ਤੇ ਇਵੇਂ ਸਾਰੇ ਭੇਦ ਪਾ ਸਕਦੀ ਸੀ। ਇਹ ਖਵਰੇ ਸਚ ਹੈ। ਮਾਤਾ ਹਰ ਨੂੰ ਕਿਵੇਂ ਨੋਕਰੀ ਵਿਚ ਲਿਆ, ਏਸ ਬਾਰੇ ਅਸਲੀ ਕਾਰਣ ਤਾਂ ਜਰਮਨ ਵਾਲੇ ਹੀ ਜਾਣਦੇ ਹੋਣਗੇ, ਪਰ ਅਸੀਂ ਹਾਲਾਤਾਂ ਨੂੰ ਦੇਖ ਕੇ ਕੁਝ ਕਹਿ ਸਕਦੇ ਹਾਂ। ਜਰਮਨੀ ਵਾਲਿਆਂ ਨੂੰ ਆਮ ਕੌਮਾਂ ਲਈ ਮਾਮੂਲੀ ਜਾਸੂਸ ਤੇ ਬਹੁਤ ਮਿਲ ਜਾਂਦੇ ਸਨ, ਪਰ ਵੱਡੀ ਕਿਸਮ ਦੇ ਜਾਸੂਸਾਂ ਨੂੰ ਲਭਣ ਲਈ ਕਾਫੀ ਮਿਹਨਤ ਕਰਨੀ ਪੈਂਦੀ ਸੀ। ਉਹ ਚਾਹੁੰਦੇ ਸਨ ਕਿ ਕੋਈ ਏਸ ਤਰ੍ਹਾਂ ਦਾ ਮਿਲੇ ਜਿਹੜਾ ਅਮੀਰਾਂ ਅਤੇ ਵੱਡੇ ਆਦਮੀਆਂ ਵਿਚ ਖੁਲ੍ਹੀ ਤਰ੍ਹਾਂ ਟੁਰ ਫਿਰ ਸਕੇ। ਮਾਤਾ ਹਰੀ ਨੇ ਨਾਚਾਂ ਰਾਹੀਂ ਵੱਡੀ ਸ਼ੁਹਰਤ ਹਾਸਲ ਕਰ ਲਈ ਹੋਈ ਸੀ। ਏਸ ਲਈ ਉਹ ਚੰਗੀ ਤਰ੍ਹਾਂ ਕੰਮ ਆ ਸਕਦੀ ਸੀ। ਪਰ ਉਹਨੂੰ ਏਸ ਕੰਮ ਲਈ ਕਿਵੇਂ ਲਲਚਾਇਆ ਜਾਏ!

੪੧.