ਪੰਨਾ:ਮਾਤਾ ਹਰੀ.pdf/42

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੋਗ ਨਾਗਲ ਡਚ ਸੀ। ਜਦ ਇਕ ਜਾਸੂਸ ਦੀ ਲੋੜ ਪਈ ਤਾਂ ਮਾਤਾ ਹਰੀ ਨੇ ਏਹਦੀ ਸਫ਼ਾਰਸ਼ ਕੀਤੀ। ਮਾਤਾ ਹਰੀ ਏਹਨੂੰ ਉਦੋਂ ਦੀ ਜਾਣਦੀ ਸੀ ਜਦੋਂ ਉਹ ਆਪ ਹੋਗ ਵਿਚ ਹੁੰਦੀ ਸੀ। ਉਹ ਪੂਰੀ ਤਰ੍ਹਾਂ ਆਪਣੀ ਇਸਤ੍ਰੀ ਦੇ ਆਖੇ ਲਗਣ ਵਾਲਾ ਪਤੀ ਸੀ। ਜੋ ਕੁਝ ਦਿਹਾੜੀ ਕਮਾ ਕੇ ਲਿਆਂਦਾ ਉਸ ਦੀ ਇਸਤ੍ਰੀ ਆਪ ਸਾਂਭ ਲੈਂਦੀ ਸੀ। ਹੋਗ ਨਾਗਲ ਦਾ ਖੁਸ਼ੀਆਂ ਕਰਨ ਨੂੰ ਬੜਾ ਚਿਤ ਕਰਦਾ ਸੀ, ਪਰ ਉਹਦੀ ਚਾਲਾਕ ਅਤੇ ਕੰਜੂਸ ਇਸਤ੍ਰੀ ਪੁਲੀਸ ਸਪਾਹੀ ਵਾਂਗ ਹਰ ਵੇਲੇ ਉਹਦੇ ਸਿਰ ਤੇ ਪਹਿਰੇਦਾਰ ਵਾਂਗ ਖੜੀ ਦਿਸਦੀ ਸੀ: ਜਦੋਂ ਹੋਗਨਾਗਲ ਸ਼ਹਿਰ ਵਿਚ ਸੀ ਤਾਂ ਇਤਨਾ ਕੰਮ ਨਹੀਂ ਸੀ ਸੰਵਾਰਦਾ। ਪਰ ਜਦ ਉਹਨੇ ਜ਼ਰੂਰੀ ਕੰਮ ਲਈ ਪੈਰਸ ਜਾਣ ਦੀ ਮਰਜੀ ਦਸੀ ਤਾਂ ਜਰਮਨੀ ਦੀ ਖੁਫ਼ੀਆਂ ਪੁਲੀਸ ਨੇ ਉਹਨੂੰ ਉਥੇ ਕੰਮ ਸਵਾਰਨ ਲਈ ਆਖਿਆ। ਹਾਲੈਂਡ ਦੇ ਰਹਿਣ ਵਾਲੇ ਪੈਸੇ ਦੇ ਪੀਰ ਸਮਝੇ ਗਏ ਹਨ, ਏਸ ਲਈ ਜਦ ਹੋਗ ਨਾਗਲ ਨੇ ਪੈਰਸ ਵਿਚ ਖੂਬ ਅੱਯਾਸ਼ੀਆਂ ਕਰਨੀਆਂ ਸ਼ੁਰੂ ਕਰ ਦਿਤੀਆਂ ਤਾਂ ਫ਼ਰਾਂਸ ਵਾਲਿਆਂ ਨੂੰ ਕੁਝ ਸ਼ਕ ਹੋਇਆ ਅਤੇ ਜਲਦੀ ਹੀ ਉਨ੍ਹਾਂ ਅਸਲ ਗੱਲ ਦਾ ਭੇਦ ਪਾ ਲਿਆ।

ਇਹ ਨਾਖੁਸ਼ ਹੋਗਨਾਗਲ ਜਨਵਰੀ ੧੯੧੮ ਨੂੰ ਗੋਲੀ ਨਾਲ ਮਾਰ ਦਿਤਾ ਗਿਆ। ਜ਼ਿੰਦਗੀ ਦੇ ਆਖ਼ਰੀ ਦਿਨ ਹੋਗਨਾਗਲ ਨੇ ਕਿਹਾ:

"ਤਾਂ ਕੀ ਇਹ ਸਚ ਹੈ? ਤੁਸੀ ਮੈਨੂੰ ਸਚ-ਮੁਚ ਗੋਲੀ ਨਾਲ ਉਡਾਣ ਲਗੇ ਹੋ? ਮੈਂ ਆਪਣੇ ਟੱਬਰ ਦਾ ਚੰਗਾ ਪਿਤਾ ਸਾਂ। ਇਹ ਮੇਰੇ ਪੰਧ ਵਿਚ ਬਦਕਿਸਮਤ ਵਾਕਿਆ ਹੋ ਗਿਆ ਹੈ।"

"ਇਕ ਬਦਕਿਸਮਤ ਵਾਕਿਆ!" ਕੀ ਸਾਰੀ ਜ਼ਿੰਦਗੀ ਹੀ ਇਕ ਬਦਕਿਸਮਤ ਵਾਕਿਆ ਨਹੀਂ, ਜਿਸ ਨੂੰ ਬੇਲੋੜਾ ਲੰਮਾ ਕੀਤਾ ਗਿਆ ਹੈ? ਖੁਸ਼-ਤਬੀਅਤ ਵਾਲੇ ਡਚ ਲੋਕਾਂ

੪੩.