ਪੰਨਾ:ਮਾਤਾ ਹਰੀ.pdf/45

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਾਗਜ਼ ਨੂੰ ਲਭਣ ਲਈ ਝੱਲੀ ਹੋਈ ਹੋਈ ਸੀ। ਏਸ ਕਾਸਦ ਦੇ ਕਈ ਕਾਗਜ਼ਾਂ ਦੀ ਫ਼ੋਟੋ ਲਈ ਗਈ, ਪਰ ਉਹ ਕਾਗਜ਼ ਨਾ ਮਿਲਿਆ।

ਫੇਰ ਵੀ ਕਾਸਦ ਦਾ ਪਿੱਛਾ ਐਕਸ-ਲੋ-ਚੋਪਲ ਤਕ ਕੀਤਾ ਗਿਆ ਤੇ ਮੁੜ ਉਹਦਾ ਖਹਿੜਾ ਛਡ ਦਿਤਾ-ਇਹ ਖ਼ਿਆਲ ਕਰਕੇ ਕਿ ਇਹ ਉਹ ਕਾਸਦ ਨਹੀਂ ਸੀ। ਕਾਸਦ ਨੇ ਵੀ ਸ਼ੁਕਰ ਮਨਾਇਆ। ਬੈਲਜੀਅਮ ਦੀ ਰਾਜਧਾਨੀ ਵਿਚ ਇਕ ਦਿਨ ਠਹਿਰਣ ਦਾ ਇਰਾਦਾ ਕੀਤਾ। ਜਦ ਨਾਟਕ ਵੇਖਕੇ ਬਾਹਰ ਨਿਕਲਿਆ ਤਾਂ ਬਰਲਨ ਵਾਲਾ ਸਪਾਹੀ-ਨੌਕਰ ਆ ਮਿਲਿਆ।

"ਸ੍ਰੀ ਮਾਨ ਜੀ, ਬੜਾ ਹੀ ਪਿੱਛਾ ਕਰਨਾ ਪਿਆ", ਸਿਪਾਹੀ ਨੇ ਆਖਿਆ, ਪਰ ਅਖ਼ੀਰ ਵਿਚ ਮੈਂ ਪਹੁੰਚ ਹੀ ਗਿਆ ਹਾਂ। ਜਦ ਮੈਂ ਉਸ ਰਾਤ ਤੁਮਾਂ ਕੋਲੋਂ ਪੈਨ ਮੰਗਿਆ ਤਾਂ ਦੇਣ ਵੇਲੇ ਗਲਤੀ ਨਾਲ ਆਪਣਾ ਪੈਨ ਤੁਹਾਨੂੰ ਦੇ ਦਿਤਾ ਅਤੇ ਤੁਸਾਂ ਦਾ ਪੈਨ ਮੇਰੇ ਕੋਲ ਹੀ ਰਹਿ ਗਿਆ। ਹੁਣ ਵਟਾ ਲਵੋ।"

ਉਹਨੇ ਬਿਲਕੁਲ ਉਸ ਤਰ੍ਹਾਂ ਦਾ ਪੈਨ, ਜਿਸ ਤਰ੍ਹਾਂ ਦਾ ਕਾਸਦ ਨੇ ਬੋਜੇ ਵਿਚੋਂ ਕਢਿਆ ਸੀ, ਕਾਸਦ ਦੇ ਪੇਸ਼ ਕੀਤਾ ਅਤੇ ਆਖਿਆ:

"ਸ੍ਰੀ ਮਾਨ ਜੀ, ਕਹਿਣ ਦੀ ਕੋਈ ਲੋੜ ਨਹੀਂ। ਇਹ ਤੁਸਾਂ ਦਾ ਪੈਨ ਹੈ ਜੇਕਰ ਤੁਸੀਂ ਵੇਖਣ ਦੀ ਤਕਲੀਫ਼ ਕਰੋ ਤਾਂ ਸ਼ਰਤਾਂ ਵਾਲਾ ਕਾਗ਼ਜ਼ ਇਹਦੇ ਹੇਠਾਂ ਉਸ ਤਰ੍ਹਾਂ ਹੀ ਪਿਆ ਹੈ ਜਿਵੇਂ ਤੁਸਾਂ ਰਖਿਆ ਸੀ; ਅਤੇ ਮੈਂ ਤੁਸਾਂ ਨੂੰ ਯਕੀਨ ਦਿਵਾਂਦਾ ਹਾਂ ਕਿ ਜਰਮਨੀ ਦੇ ਖੁਫੀਆ ਮਹਿਕਮੇ ਨੂੰ ਇਨ੍ਹਾਂ ਦਾ ਪਤਾ ਨਹੀਂ ਲਗਿਆ।"

'ਪਰ...........ਪਰ ਤੂੰ ਉਨ੍ਹਾਂ ਵਿਚੋਂ ਇਕ ਖੁਫ਼ੀਆ ਮਹਿਕਮੇ ਦਾ ਆਦਮੀ ਏਂਂ", ਕਾਸਦ ਨੇ ਥੱਥਲਾਂਦਿਆਂ

੪੬.