ਪੰਨਾ:ਮਾਤਾ ਹਰੀ.pdf/47

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਾਂਡ ੭

ਦਾਇਰੇ ਦੀ ਛੁੜਤਣ

ਭਾਵੇਂ ਮਾਤਾ ਹਰੀ ਬਰਲਨ ਵਿਚ ਬੜਾ ਲਾਭਦਾਇਕ ਕੰਮ ਕਰ ਰਹੀ ਸੀ, ਫਿਰ ਭੀ ਇਹ ਉਨ੍ਹਾਂ ਹੋਰ ਜ਼ਰੂਰੀ ਕੰਮਾਂ ਦਾ ਆਰੰਭ ਹੀ ਸੀ ਜਿਹੜੇ ਉਹਨੇ ਬਾਹਰ ਕਰਨੇ ਸਨ। ਬਰਲਨ ਵਿਚ ਨੌਕਰੀ ਕਰਨ ਦਾ ਵੱਡਾ ਮਨੋਰਥ ਇਹ ਸੀ ਕਿ ਮਾਤਾ ਹਰੀ ਇਸ ਕੰਮ ਵਿਚ ਇਤਨੀ ਫਸ ਜਾਏ ਕਿ ਮੁੜ ਨਿਕਲਨ ਜੋਗੀ ਨ ਰਹੇ। ਅਤੇ ਜੇਕਰ ਛਡ ਜਾਏ ਤਾਂ ਉਨ੍ਹਾਂ ਦੇਸਾਂ ਦੇ ਵਾਸੀਆਂ ਦਾ ਡਰ ਜਿਹੜੇ ਇਹਦੀ ਖਿੱਚ ਦੇ ਸ਼ਿਕਾਰ ਹੋ ਚੁਕੇ ਸਨ, ਹਮੇਸ਼ ਸਿਰ ਤੇ ਰਹੇ। ਇਕ ਵਾਰੀ ਫਸਿਆ ਹੋਇਆ ਕੋਈ ਟਾਵਾਂ ਹੀ ਸੁਖੀ ਸਾਂਦੀ ਇਸ ਕੰਮ ਤੋਂ ਬਾਹਰ ਨਿਕਲ ਸਕਦਾ ਹੈ।

੧੯੧੦ ਵਿਚ ਮਾਤਾ ਹਰੀ ਨੂੰ ਲੋਰਾਕ ਭੇਜਿਆ ਗਿਆ। ਇਥੇ ਖੁਫ਼ੀਆ ਮਹਿਕਮੇ ਦਾ ਸਕੂਲ ਸੀ। ਇਥੇ ਮਾਤਾ ਹਰੀ ਨੇ ਅਖੀਰਲੇ ਸਬਕ ਸਿਖੇ। ਲੜਾਈ ਦੇ ਸਮੇਂ ਖੁਫ਼ੀਆ ਸਪਾਹੀ ਦੀ ਪੜ੍ਹਾਈ ਜਲਦੀ ਜਲਦੀ ਅਤੇ ਮਾਮੂਲੀ ਹੀ ਕਰਾਈ ਜਾਂਦੀ ਸੀ। ਪਰ ਜੰਗ ਦੇ ਪਹਿਲੋਂ ਭਰਤੀ ਕੀਤੇ ਸਪਾਹੀਆਂ ਨੂੰ ਪੂਰੀਆਂ ਹਦਾਇਤਾਂ ਦਿਤੀਆਂ ਜਾਂਦੀਆਂ ਸਨ, ਕਰੜੇ ਜ਼ਬਤ ਹੇਠਾਂ ਰਖਿਆ ਜਾਂਦਾ ਸੀ ਅਤੇ ਭੁਲਨ ਵਾਲਿਆਂ ਨੂੰ ਸਖਤ ਸਜਾਵਾਂ ਦਿਤੀਆਂ ਜਾਂਦੀਆਂ ਸਨ। ਇਕ ਰੰਗਰੂਟ ਵਿਚ ਹੁਸ਼ਿਆਰੀ, ਚਲਾਕੀ, ਦਲੇਰੀ, ਸਬਰ,

੪੮.