ਪੰਨਾ:ਮਾਤਾ ਹਰੀ.pdf/50

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਿਲਚਸਪੀ ਨਾਲ ਭਰੀ ਪਈ ਹੈ।”

ਜਦੋਂ ਜੰਗ ਸ਼ੁਰੂ ਹੋਇਆ ਤਾਂ ਉਹਦੀ ਲਿਆਕਤ ਮੰਨੀ ਜਾਣ ਲਗੀ। ਉਹਨੂੰ ਕੁਝ ਹਿਸੇ ਦਾ ਅਫਸਰ ਬਣਾ ਕੇ ਉਹਦਾ ਵਡਾ ਦਫਤਰ ਐਂਟਵਾਰਪ ਰਖਿਆ। ਇਥੇ ਉਹਨੂੰ ਬੜਾ ਹੀ ਕੰਮ ਕਰਨਾ ਪੈਂਦਾ ਸੀ। ਪਹਿਲੀ ਵੱਡੀ ਮੁਸ਼ਕਲ ਤਾਂ ਇਹ ਸੀ ਕਿ ਦੂਜੇ ਅਫਸਰ ਇਕ ਇਸਤ੍ਰੀ ਦੇ ਹੇਠਾਂ ਕੰਮ ਕਰਨ ਨੂੰ ਆਪਣੀ ਹੇਠੀ ਸਮਝਦੇ ਸਨ। ਉਹ ਮੇਰੀਆ ਨਾਲ ਨਫਰਤ ਕਰਦੇ ਸਨ। ਮੇਰੀਆ ਨੇ ਇਸ ਨਫਰਤ ਨੂੰ ਜਿਤਣਾ ਸੀ।

ਮਾਰੀਆ ਲੈਸਰ ਆਪਣੇ ਹੁਕਮ ਮਨਾਣ ਵਿਚ ਕਾਫੀ ਸਖਤੀ ਤੋਂ ਕੰਮ ਲੈਂਦੀ ਸੀ। ਦੋ ਵਾਰੀ ਇਹਦੇ ਏਜੈਂਟਾਂ ਨੇ ਵੈਰੀਆਂ ਦੇ ਟੈਂਕਾਂ ਬਾਰੇ ਖਬਰ ਦਿਤੀ ਜਦ ਕਿ ਇਹ ਅਜੇ ਭੇਦ ਵਾਲੀ ਗਲ ਹੀ ਸੀ। ਉਹਨੇ ਇਹਦੀ ਰਪੋਟ ਤੋਪਖਾਨੇ ਦੇ ਅਫਸਰ ਨੂੰ ਦਿਤੀ। ਉਹਨੇ ਇਹ ਕਹਿ ਕੇ ਕਿ "ਇਹ ਇਕ ਜਨਾਨੀ ਦਾ ਵਹਿਮ ਜਿਹਾ ਸੀ ਅਤੇ ਕੰਮ ਵਿਚ ਰੁਝੇ ਆਦਮੀਆਂ ਨੂੰ ਤੰਗ ਕਰਨਾ ਸੀ" ਕੋਈ ਪ੍ਰਵਾਹ ਨਾ ਕੀਤੀ। ਪਰ ਜਦ ਟੈਂਕ ਸਚ ਮੁਚ ਆ ਗਏ ਤਾਂ ਮਾਰੀਆ ਨੇ ਜਵਾਬ ਤਿਆਰ ਰਖਿਆ ਹੋਇਆ ਸੀ। ਮਾਰੀਆ ਨੇ ਆਪਣੀਆਂ ਰਪੋਟਾਂ ਅਤੇ ਹਾਸ਼ੀਏ ਵਿਚ ਉਹਦੇ ਮਖੌਲ ਭਰੇ ਸ਼ਬਦ ਲਿਖ ਕੇ ਉਸ ਅਫਸਰ ਵਲ ਭੇਜੇ। ਨਾਲ ਇਕ ਭਰੀ ਹੋਈ ਪਸਤੌਲ ਵੀ ਭੇਜੀ। ਉਹ ਅਫਸਰ ਇਸ਼ਾਰਾ ਸਮਝ ਗਿਆ। ਉਹਨੇ ਇਕ ਇਸਤ੍ਰੀ ਦੀ ਨਫ਼ਰਤ ਸਹਾਰਨ ਨਾਲੋਂ ਮਰ ਜਾਣਾ ਚੰਗਾ ਸਮਝਿਆ। ਉਹ ਪਸਤੋਲ ਚਲਾ ਕੇ ਮਰ ਗਿਆ।

ਇਕ ਹੋਰ ਜਾਸੂਸ ਜਾਸਫ ਮਾਰਕਸ ਦਾ ਵੀ ਕੁਝ ਇਸ ਤਰ੍ਹਾਂ ਦਾ ਹੀ ਹਾਲ ਹੋਇਆ। ਇਹ ਵਿਚਾਰਾ ਧੋਖੇ ਦੇਣ ਦੇ ਅਪਰਾਧ ਵਿਚ ਕਈ ਵਾਰੀ ਪਕੜਿਆ ਗਿਆ

੫੧.