ਪੰਨਾ:ਮਾਤਾ ਹਰੀ.pdf/54

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਰਦੀਆਂ ਰਹੀਆਂ ਸਨ। ਮਾਰੀਆ ਮਾਤਾ ਹਰੀ ਦੀ ਅਧਿਆਪਕਾ ਸੀ ਅਤੇ ਮਾਤਾ ਹਰੀ ਨੇ ਬਹੁਤ ਕੁਝ ਮਾਰੀਆਂ ਕੋਲੋਂ ਸਿਖਿਆ ਸੀ।

ਜਦੋਂ ਮਾਤਾ ਹਰੀ ਨੇ ਲੋਰਾਕ ਤੋਂ "ਡਿਗਰੀ" ਲੈ ਲਈ ਤਾਂ ਮੁੜ ਉਹਨੂੰ ਨਾਚੀ ਦਾ ਕੰਮ ਸੌਂਪਿਆ ਗਿਆ ਤਾਂ ਜੇ ਨਵੀਂ ਸਿਖਿਆ ਨੂੰ ਵਰਤ ਕੇ ਹੋਰ ਚੰਗਾ ਕੰਮ ਕਰੇ। ਸਰਕਾਰੀ ਮਦਦ ਨਾਲ ਉਹ ਵੱਡੀ ਜਾਸੂਸਨ ਦੀ ਥਾਂ ਕੰਮ ਕਰਨ ਲਈ ਖਵਰੇ ਮਾਤਾ ਹਰੀ ਵੀਹਵੀਂ ਸਦੀ ਦੀ ਅਤਿ ਸਿਆਣੀ ਅਤੇ ਖ਼ਤਰਨਾਕ ਜਾਸੂਸ ਸੀ। ਜਿਹੜੇ ਮਾਤਾ ਹਰੀ ਨੂੰ ਉਸ ਵੇਲੇ ਮਿਲੇ, ਉਹ ਹਰਾਨ ਹੁੰਦੇ ਸਨ ਕਿ ਕਿਵੇਂ ਉਹ ਜਰਮਨੀ ਦੇ ਤਰੀਕੇ ਤੇ ਰਵਾਜ ਸਿਖਣ ਲਈ ਪੈਰਸ ਦੀਆਂ ਸਾਰੀਆਂ ਲਾਗਾਂ ਨੂੰ ਭੁਲਾਣ ਦੀ ਬੜੀ ਕੋਸ਼ਸ਼ ਕਰ ਰਹੀ ਸੀ। ਇਕ ਆਦਮੀ ਕਹਿੰਦਾ ਹੈ ਕਿ ਉਹ ਆਪਣੇ ਸ਼ਿਵ ਦੇਵਤੇ ਦੇ ਨਾਚਾਂ ਨੂੰ ਵੀ ਤਿਆਗ ਰਹੀ ਸੀ। ਉਹ ਪੂਰੀ ਤਰਾਂ ਬਰਲਨ ਦੀ ਰਹਿਣ ਵਾਲੀ ਬਣਨਾ ਲੋਚਦੀ ਸੀ। ਪਰ ਉਹ ਪੈਰਸ ਨੂੰ ਬਿਲਕੁਲ ਨਾ ਭੁਲਾ ਸਕੀ। ਮੁੜ ਮੁੜ ਪੈਰਸ ਵਲ ਮੁੜਦੀ ਰਹੀ ਅਤੇ ਜਿਵੇਂ ਸਾਲ ਗੁਜ਼ਰਦੇ ਗਏ ਉਹਨੂੰ ਉਥੇ ਮੁੜ ਜਾਸੂਸੀ ਬਣ ਕੇ ਜਾਣਾ ਪਿਆ ਸੀ। ਪਰ ਹੁਣ ਜਰਮਨੀ ਦੇ ਵੱਡੇ ਵੱਡੇ ਲੋਕਾਂ ਨਾਲ ਰਹਿ ਕੇ ਉਹ ਉੱਚਾ ਉੱਚਾ ਰਹਿਣਾ ਚਾਹੁੰਦੀ।

ਮਾਤਾ ਹਰੀ ਸ਼ਹਿਰੋ-ਸ਼ਹਿਰ ਫਿਰਦੀ ਰਹੀ। ਉਹ ਫ਼ੌਜੀ ਮੈਨੂੰਵਰਜ਼ ਉਤੇ ਆਮ ਜਾਂਦੀ ਸੀ ਅਤੇ ਵੱਡੇ ਵੱਡੇ ਲੋਕੀ ਉਹਨੂੰ ਆਪਣੀ ਮਿੱਤ੍ਰਤਾ ਦਸ ਕੇ ਖੁਸ਼ ਹੁੰਦੇ ਸਨ। ਕੋਈ ਉਹਦੀ ਨੀਯਤ ਤੇ ਸ਼ੱਕ ਨਹੀਂ ਸੀ ਕਰਦਾ। ਯੂਰਪ ਦੀ ਕੋਈ ਹੀ ਰਾਜਧਾਨੀ ਹੋਣੀ ਹੈ ਜਿਥੇ ਉਹ ਨਾਂ ਗਈ ਹੋਵੇ। ਉਹ ਆਪਣੇ ਪਿਆਰੇ ਰੀਂਂਗਣ ਵਾਲੇ ਕੀੜੇ -ਸਪ-ਵਾਂਗ ਆਪਣੇ ਪਤਲੇ ਸਰੀਰ ਨੂੰ ਸ਼ਹਿਰ ਸ਼ਹਿਰ ਵਿਚੋਂ ਦੀ

੫੫.