ਪੰਨਾ:ਮਾਤਾ ਹਰੀ.pdf/57

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਕਦਾ ਸੀ ਕਿ ਜਰਮਨ ਦੀਆਂ ਖ਼ਬਰਾਂ ਨੂੰ ਫ਼ਰਾਂਸ ਵਾਲਿਆਂ ਦੇ ਸਾਹਮਣੇ ਇੰਝ ਦਸਿਆ ਜਾਵੇ ਕਿ ਉਨ੍ਹਾਂ ਦਾ ਚੰਗਾ ਅਸਰ ਪਵੇ। ਬੇਪਖੀ ਨੁਕਤਾਚੀਨੀ ਜਿਹੜੀ ਜਰਮਨੀ ਵਾਲਿਆਂ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਕੀਤੀ, ਸਲਾਹੀ ਨਾ ਗਈ। ਜੇਕਰ ਬਰਲਨ ਦੇ ਪੁੱਤਰ ਪ੍ਰੇਰਕ ਜਰਮਨੀ ਦੇ ਅਫ਼ਸਰਾਂ ਮੁਤਾਬਕ ਨਾ ਚਲੇ ਤਾਂ ਕਸੂਰ ਮਾਤਾ ਹਰੀ ਦਾ ਨਹੀਂ, ਕਿਉਂਕਿ ਉਹਨੇ ਤਾਂ ਉਨ੍ਹਾਂ ਆਦਮੀਆਂ ਦੇ ਨਾਮ ਦਸ ਕੇ, ਜਿਨ੍ਹਾਂ ਉਤੇ ਜ਼ੋਰ ਪਾਇਆ ਜਾ ਸਕਦਾ ਸੀ, ਆਪਣਾ ਫਰਜ਼ ਪੂਰਾ ਕਰ ਦਿਤਾ ਸੀ।

ਫਰਾਂਸ ਦਾ ਇਕ ਲਿਖਾਰੀ ਆਪਣੀ ਹੱਡ ਬੀਤੀ ਸੁਣਾਂਦਾ ਹੈ:

"ਮਾਤਾ ਹਰੀ ਨੇ ੧੯੧੩ ਵਿਚ ਮੈਨੂੰ ਆਪਣੇ ਘਰ ਬੁਲਾਇਆ। ਵੇਹੜੇ ਦੁਆਲੇ ਚਾਰ-ਚੁਫੇਰੇ ਉੱਚੀਆਂ ਉੱਚੀਆਂ ਕੰਧਾਂ ਉਸਾਰੀਆਂ ਹੋਈਆਂ ਸਨ ਤਾਂਕਿ ਚੰਨ ਦੀ ਚਾਨਣੀ ਵਿਚ ਉਹਨੂੰ ਨੰਗੀ ਨੂੰ ਨਚਦਾ ਕੋਈ ਓਪਰਾ ਨਾ ਵੇਖ ਲਵੇ। ਉਹ ਨੱਚੀ। ਫੇਰ ਆਖਣ ਲਗੀ ਕਿ "ਮੈਂ ਅੱਜ ਭਲਕੇ ਆਪਣੇ ਪਤੀ ਕੋਲੋਂ ਤਲਾਕ ਦੀ ਉਮੈਦ ਕਰ ਰਹੀ ਹਾਂ।' ਫੇਰ ਇਕ ਦਿਨ ਉਹ ਮੇਰੇ ਕਮਰੇ ਵਿਚ ਆ ਗਈ। ਨੈਣਾਂ ਵਿਚੋਂ ਅਥਰੂ ਛਮਾ ਛਮ ਡਿਗ ਰਹੇ ਸਨ। ਉਹਨੇ ਰੋ ਰੋ ਦਸਿਆ ਕਿ ਕਿਵੇਂ ਉਹਦੇ ਪਤੀ ਨੇ ਉਹਨੂੰ ਬੇਰਹਿਮੀ ਨਾਲ ਮਾਰਿਆ ਸੀ। ਅਤੇ ਉਸ ਗਲ ਨੂੰ ਸਾਬਤ ਕਰਨ ਲਈ ਉਹਨੇ ਆਪਣੇ ਸਰੀਰ ਤੇ ਝਰੀਟਾਂ ਆਦਿ ਦੇ ਨਿਸ਼ਾਨ ਵੀ ਵਿਖਾਏ। ਮੈਂ ਉਹਨੂੰ ਆਖਿਆ ਕਿ ਉਹ ਮੇਰੇ ਇਕ ਦੋਸਤ ਵਕੀਲ ਕੋਲ ਜਾਕੇ ਇਸ ਬਾਰੇ ਸਲਾਹ ਲੈ ਲਵੇ, ਪਰ ਮੈਂ ਤਰਸ ਨਹੀਂ ਸਾਂ ਖਾ ਸਕਦਾ ਅਤੇ ਨਾ ਹੀ ਪ੍ਰੈਸ ਬਾਰੇ ਕੁਝ ਭੇਦ ਦੇ ਸਕਦਾ ਸਾਂ। ਮੈਨੂੰ ਉਹਦੇ ਤੇ ਸ਼ਕ ਸੀ। ਮੈਨੂੰ ਪਤਾ ਸੀ ਕਿ ਉਹ ਆਪਣੇ ਪਤੀ ਨਾਲ ਕੋਈ ਖਤਾ ਪਤਰੀ ਨਹੀਂ ਸੀ ਕਰ ਰਹੀ। ਅਤੇ

੫੮.